ਰਮਦਾਸ, 24 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਮੈਨੇਜਰ ਹਰਪ੍ਰੀਤ ਸਿੰਘ ਦੀ ਥਾਂ ਮੈਨੇਜਰ ਪ੍ਰਗਟ ਸਿੰਘ ਤੇੜਾ ਨੇ ਅਹੁਦਾ ਸੰਭਾਲ ਲਿਆ ਹੈ | ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਵਿਛੋਆ ਨੇ ਮੈਨੇਜਰ ਪ੍ਰਗਟ ਸਿੰਘ ਤੇੜਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮੀਤ ਮੈਨੇਜਰ ਅਮਨਦੀਪ ਸਿੰਘ, ਹਰਪਾਲ ਸਿੰਘ ਅਜਨਾਲਾ, ਸ਼ਮਸੇਰ ਸਿੰਘ ਖਤਰਾਏ ਕਲ੍ਹਾਂ, ਸਤਿੰਦਰਪਾਲ ਸਿੰਘ ਅਜਨਾਲਾ, ਤਜਿੰਦਰਪਾਲ ਸਿੰਘ ਸ਼ਾਹਪੁਰ, ਸਵਿੰਦਰ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਝੰਗੀ, ਡਰਾਇਵਰ ਜਸਪਾਲ ਸਿੰਘ, ਅਕਾਸ਼ ਸਿੰਘ ਤੇੜਾ, ਭੁਪਿੰਦਰ ਸਿੰਘ ਤੇੜਾ, ਬਲਕਾਰ ਸਿੰਘ ਸੂਰੇਪੁਰ, ਮਹਿੰਦਰਪਾਲ ਸਿੰਘ ਭੁੱਲਰ, ਕਸ਼ਮੀਰ ਸਿੰਘ ਭੁੱਲਰ ਆਦਿ ਮੌਜੂਦ ਸਨ |