13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬੇਅਦਬੀ ਮਸਲੇ 'ਤੇ ਸਰਕਾਰ ਨੇ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ-ਵਿਰਕ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਜੰਡਿਆਲਾ ਗੁਰੂ, 25 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਤਿੱਖੇ ਸ਼ਬਦਾਂ 'ਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਬੇਅਦਬੀ ਦੇ ਸੰਵੇਦਨਸ਼ੀਲ ਮਸਲੇ 'ਤੇ ਸਿਰਫ਼ ਅਤੇ ਸਿਰਫ਼ ਸਿਆਸੀ ਲਾਭ ਲਈ ਖੇਡ ਖੇਡੀ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ 'ਚ ਸਭ ਤੋਂ ਵੱਡਾ ਵਾਅਦਾ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਸੀ, ਪਰ ਅੱਜ ਤੱਕ ਨਾ ਕਿਸੇ ਵੱਡੇ ਦੋਸ਼ੀ ਨੂੰ ਸਜ਼ਾ ਮਿਲੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਪੱਕੀ ਕਾਰਵਾਈ ਸਾਹਮਣੇ ਆਈ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਇਨਸਾਫ ਦੇਣ ਲਈ ਗੰਭੀਰ ਹੈ, ਤਾਂ ਉਨ੍ਹਾਂ ਨੂੰ ਕੇਵਲ ਬਿਆਨਾਂ ਤੋਂ ਉੱਪਰ ਉੱਠ ਕੇ ਅਸਲੀ ਕਾਰਵਾਈ ਕਰਨੀ ਪਵੇਗੀ ਅਤੇ ਸੰਗਤ ਹੁਣ ਸਿਰਫ਼ ਵਾਅਦਿਆਂ ਨਾਲ ਨਹੀਂ ਮੰਨੇਗੀ, ਉਨ੍ਹਾਂ ਨੂੰ ਨਤੀਜੇ ਚਾਹੀਦੇ ਹਨ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹਮੇਸ਼ਾਂ ਸੱਚ ਅਤੇ ਇਨਸਾਫ ਦੇ ਨਾਲ ਖੜੀ ਰਹੀ ਹੈ | ਇਸ ਮੌਕੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਪਾਲ ਸਿੰਘ ਜਾਣੀਆਂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਸਕਾਊਟ ਐਂਡ ਗਾਈਡਜ਼ ਕੈਂਪ ਦੀ ਸਮਾਪਤੀ ਅਗਲੀ ਖ਼ਬਰ ਮਿਆਦੀਆਂ ਦੀ ਅਗਵਾਈ ਹੇਠ ਭਾਈ ਅੰਮਿ੍ਤਪਾਲ ਦੀ ਰਿਹਾਈ ਲਈ ਹਲਕਾ ਰਾਜਾਸਾਂਸੀ ਤੋਂ ਵੱਡੀ ਗਿਣਤੀ 'ਚ ਨੌਜਵਾਨ ਰੋਸ ਮਾਰਚ 'ਚ...
Ad Position 24