ਗੱਗੋਮਾਹਲ/ਰਮਦਾਸ, 27 ਅਪ੍ਰੈਲ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਆਲ ਇੰਡੀਆ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਲੋ ਵਰਸੋਈ ਇਤਿਹਾਸਿਕ ਨਗਰੀ ਰਮਦਾਸ ਵਿਖੇ 9,10,11 ਅਕਤੂਬਰ ਨੂੰ ਕਰਵਾਏ ਜਾ ਰਹੇ 51ਵੇਂ ਸਰਬਹਿੰਦ ਸਮਾਗਮ ਨੂੰ ਚੜ੍ਹਦੀ ਕਲ੍ਹਾ 'ਚ ਕਰਵਾਉਣ ਲਈ 18 ਮੈਂਬਰੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸ਼ਹਿਨਾਈ ਪੈਲੇਸ ਰਮਦਾਸ ਵਿਖੇ ਕਰਵਾਈ ਗਈ | ਜਿਸ ਵਿਚ ਗੁਰਦੁਆਰਾ ਬੀਬੀ ਕੌਲਾਂ ਜੀ ਅੰਮਿ੍ਤਸਰ ਤੋਂ ਭਾਈ ਗੁਰਦੀਪ ਸਿੰਘ ਸਲੂਜਾ, ਬਟਾਲਾ ਤੋਂ ਭਾਈ ਰਜਿੰਦਰ ਸਿੰਘ, ਜੰਡਿਆਲਾ ਗੁਰੂ ਤੋਂ ਭਾਈ ਰਣਜੀਤ ਸਿੰਘ, ਜਲੰਧਰ ਤੋਂ ਭਾਈ ਇੰਦਰਪਾਲ ਸਿੰਘ, ਸੰਗਰੂਰ ਤੋਂ ਭਾਈ ਨਰਿੰਦਰ ਸਿੰਘ ਸਾਹਨੀ, ਲੁਧਿਆਣਾ ਤੋਂ ਭਾਈ ਦਰਸ਼ਨ ਸਿੰਘ ਭੱਟੀ, ਪਟਿਆਲਾ ਤੋਂ ਭਾਈ ਜੋਗਿੰਦਰ ਸਿੰਘ, ਫਰੀਦਕੋਟ ਭਾਈ ਦਵਿੰਦਰ ਸਿੰਘ, ਅਬੋਹਰ ਤੋਂ ਭਾਈ ਹਰਜੀਤ ਸਿੰਘ, ਗੰਗਾਨਗਰ ਤੋਂ ਭਾਈ ਅੰਗਰੇਜ਼ ਸਿੰਘ ਤੇ ਪਾਉਂਟਾ ਸਾਹਿਬ ਤੋਂ ਭਾਈ ਸੇਵਾ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਮਦਾਸ ਦੇ ਪ੍ਰਧਾਨ ਭਾਈ ਸਵਿੰਦਰ ਸਿੰਘ ਨੇ ਦੱਸਿਆ ਕਿ 11 ਅਕਤੂਬਰ ਨੂੰ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਵੇਗਾ | ਇਸ ਮੌਕੇ ਸੈਕਟਰੀ ਗੁਰਪ੍ਰੀਤ ਸਿੰਘ ਭੱਟੀ, ਖ਼ਜ਼ਾਨਚੀ ਰਜਿੰਦਰ ਸਿੰਘ, ਐਡਵਾਈਜ਼ਰ ਅਮਰਜੀਤ ਸਿੰਘ, ਹਰਚਰਨ ਸਿੰਘ ਮੁਨਿਆਰੀ ਵਾਲੇ, ਨੀਰਜ ਕੁਮਾਰ, ਮਾ: ਬਲਦੇਵ ਸਿੰਘ, ਜਸਕਰਨਪ੍ਰੀਤ ਸਿੰਘ, ਜੁਗਰਾਜ ਸਿੰਘ, ਰੋਬਨਪ੍ਰੀਤ ਸਿੰਘ, ਸੁਰਜੀਤ ਸਿੰਘ, ਬਰਿੰਦਰ ਕੌਰ, ਅਮਰਜੀਤ ਕੌਰ, ਕੁਲਜੀਤ ਕੌਰ, ਗੁਰਜੀਤ ਕੌਰ, ਰਣਜੀਤ ਕੌਰ, ਰਜਵੰਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਜਸਬੀਰ ਕੌਰ ਸਮੇਤ ਕਈ ਸੰਗਤਾਂ ਮੀਟਿੰਗ ਵਿਚ ਹਾਜ਼ਰ ਸਨ |