11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਫ਼ਤਹਿ ਵਰਲਡ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਫ਼ਤਹਿ ਵਰਲਡ ਸਕੂਲ ਰਈਆ ਵਿਖੇ ਵਿਸ਼ਵ ਧਰਤੀ ਦਿਵਸ ਮਨਾਏ ਜਾਣ ਦਾ ਦਿ੍ਸ਼ | ਤਸਵੀਰ : ਸ਼ਰਨਬੀਰ ਸਿੰਘ ਕੰਗ <br/> 02-05-2026
ਰਈਆ, 1 ਮਈ (ਸ਼ਰਨਬੀਰ ਸਿੰਘ ਕੰਗ)-ਬੀਤੇ ਦਿਨ ਫ਼ਤਿਹ ਵਰਲਡ ਸਕੂਲ ਰਈਆ ਵਿਚ ਪਿ੍ਥਵੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਤੇ ਮਹੱਤਤਾ ਬਾਰੇ ਸੁਚੇਤ ਕਰਨ ਲਈ ਵਿਸ਼ੇਸ਼ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਗਿਆ | ਸਭਾ ਦੌਰਾਨ ਵਿਦਿਆਰਥੀਆਂ ਵਲੋਂ ਭਾਸ਼ਣ, ਕਵਿਤਾ ਅਤੇ ਨੁੱਕੜ ਨਾਟਕ ਰਾਹੀਂ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਅਤੇ ਕੁਦਰਤੀ ਸੰਸਾਧਨਾਂ ਦੇ ਹੋ ਰਹੇ ਨੁਕਸਾਨ ਸੰਬੰਧੀ ਗੰਭੀਰ ਸਮੱਸਿਆਵਾਂ ਉੱਤੇ ਚਾਨਣਾ ਪਾਇਆ ਗਿਆ | ਇਸ ਦੇ ਨਾਲ ਹੀ ਵਿਸ਼ੇ-ਅਧਾਰਿਤ ਪ੍ਰਸਤੁਤੀਆਂ ਅਤੇ ਜਾਣਕਾਰੀਪੂਰਣ ਪੋਸਟਰਾਂ ਰਾਹੀਂ ਵਾਤਾਵਰਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਰੁੱਖ ਲਗਾਉਣ ਮੁਹਿੰਮ, ਜਾਗਰੂਕਤਾ ਮੁਹਿੰਮ ਅਤੇ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦਾ ਭਾਵ ਪੈਦਾ ਹੋ ਸਕੇ | ਇੱਕ ਵਿਸ਼ੇਸ਼ ਉਪਰਾਲੇ ਤਹਿਤ ਵਿਦਿਆਰਥੀਆਂ ਨੇ ਨੇੜਲੇ ਬਾਜ਼ਾਰ ਵਿਚ ਜਾ ਕੇ ਮਹਿਲਾ ਰੇਹੜੀ-ਫੜੀ ਵਾਲਿਆਂ ਨੂੰ ਛਤਰੀਆਂ ਵੰਡੀਆਂ ਅਤੇ ਲੋਕਾਂ ਵਿਚ ਪੌਦੇ ਵੰਡ ਕੇ ਹਰਿਆਲੀ ਵਧਾਉਣ ਦਾ ਸੰਦੇਸ਼ ਦਿੱਤਾ | ਇੱਥੇ ਇਹ ਗੱਲ ਵਰਣਨ ਯੋਗ ਹੈ ਕਿ ਸਕੂਲ ਵਿਚ ਕਰਵਾਈਆਂ ਜਾਂਦੀਆਂ ਅਜਿਹੀਆਂ ਗਤੀਵਿਧੀਆਂ ਸਕੂਲ ਦੇ ਚੇਅਰਮੈਨ ਜਗਬੀਰ ਸਿੰਘ ਦੀ ਦੂਰਦਰਸ਼ੀ ਸੋਚ ਅਤੇ ਮਾਰਗਦਰਸ਼ਨ ਦਾ ਸਿੱਟਾ ਹਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਪਿੰਡ ਪੱਧਰ 'ਚ ਹੋ ਰਹੀ ਹੈ ਮਜ਼ਬੂਤ-ਬੱਗਾ ਅਗਲੀ ਖ਼ਬਰ ਜੰਡਿਆਲਾ ਗੁਰੂ 'ਚ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ
Ad Position 24