ਮਜੀਠਾ, 5 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਮਜੀਠਾ ਵਾਸਤੇ ਕਿਸੇ ਵੀ ਸਿਆਸੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ, ਪਰ ਭਾਰਤੀ ਜਨਤਾ ਪਾਰਟੀ ਨੇ ਬਾਜ਼ੀ ਮਾਰਦਿਆਂ ਆਪਣੇ ਵਲੋਂ 13 ਵਾਰਡਾਂ 'ਚੋਂ 5 ਵਾਰਡਾਂ ਵਾਸਤੇ ਉਮੀਦਵਾਰਾਂ ਦਾ ਐਲਾਨ ਪਾਰਟੀ ਦੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਵਲੋਂ ਕੀਤਾ ਗਿਆ | ਉਮੀਦਵਾਰਾਂ ਦਾ ਨਾਮ ਐਲਾਨਣ ਤੋਂ ਬਾਅਦ ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਜੀਠਾ ਵਿਚ ਨਸ਼ਿਆਂ ਦਾ ਅਤੇ ਗੈਂਗਸਟਰਵਾਦ ਦਾ ਬਹੁਤ ਜਿਆਦਾ ਬੋਲਬਾਲਾ ਹੈ | ਨਗਰ ਕੌਂਸਲ ਦੀਆਂ ਚੋਣਾ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੀ ਮੁੱਖ ਤਰਜੀਹ ਸ਼ਹਿਰ ਵਿਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਅਤੇ ਗੈਂਗਸਟਰਵਾਦ ਤੇ ਨਕੇਲ ਕੱਸਣਾ ਹੋਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ਼ ਪ੍ਰਣਾਲੀ, ਕੂੜੇ ਦੀ, ਸਟਰੀਟ ਲਾਈਟਾਂ ਦੀ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਵੱਡੀ ਸਮੱਸਿਆ ਹੈ ਜਿਹੜੀ ਕਿ ਕਮੇਟੀ ਬਣਦੇ ਸਾਰੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਮਾਹੌਲ ਦਿੱਤਾ ਜਾਵੇਗਾ | ਐਲਾਨੇ ਗਏ ਉਮੀਦਵਾਰਾਂ ਵਿਚ ਵਾਰਡ ਨੰਬਰ 2 ਤੋਂ ਸਤਨਾਮ ਸਿੰਘ ਪੁੱਤਰ ਦੀਪ ਸਿੰਘ, ਵਾਰਡ ਨੰਬਰ-4 ਤੋਂ ਸਾਬਕਾ ਕੌਂਸਲਰ ਸਵਿੰਦਰ ਸਿੰਘ ਗੋਲਡੀ, ਵਾਰਡ ਨੰਬਰ 7 ਤੋਂ ਜ਼ੋਗਾ ਸਿੰਘ ਅਠਵਾਲ, ਵਾਰਡ ਨੰਬਰ-10 ਤੋਂ ਮਿਸ ਨਾਜਕ ਪੁੱਤਰੀ ਕਿਸ਼ਨ ਸਿੰਘ, ਵਾਰਡ ਨੰਬਰ 12 ਤੋਂ ਰਾਜਬੀਰ ਕੌਰ ਪਤਨੀ ਕਿ੍ਪਾਲ ਸਿੰਘ ਹਨ | ਇਸ ਮੌਕੇ ਪ੍ਰਦੀਪ ਸਿੰਘ ਭੁੱਲਰ ਦੇ ਨਾਲ ਰਾਕੇਸ਼ ਕੁਮਾਰ ਪੱਪਾ ਇੰਚਾਰਜ ਸਰਕਲ ਮਜੀਠਾ, ਦਵਿੰਦਰ ਸਿੰਘ ਮਾਹਲਾ, ਕਿ੍ਪਾਲ ਸਿੰਘ, ਮਹਿੰਦਰ ਸਿੰਘ, ਕਰਤਾਰ ਚੰਦ, ਸੁਲੱਖਨ ਸਿੰਘ, ਰਾਜਪਾਲ, ਵਰਿੰਦਰ ਸਿੰਘ, ਰਸ਼ਪਾਲ ਸਿੰਘ, ਅੰਜੂ ਬਾਲਾ, ਗੁਰਮੀਤ ਕੌਰ, ਬਲਵਿੰਦਰ ਕੌਰ, ਸਰਬਜੀਤ ਕੌਰ, ਸ਼ਮੀ ਆਦਿ ਹਾਜ਼ਰ ਸਨ |