04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਕੌਸ਼ਲ ਬੋਧ ਦੀ ਲਈ ਸਿਖ਼ਲਾਈ <br/>

Ad Position 21
No active advertisement
ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਸਕਿੱਲ ਬੇਸਿਡ ਐਕਟਿਵਟੀ ਅਧੀਨ ਕੌਸ਼ਲ ਬੋਧ ਦੀ ਸਿਖਲਾਈ ਪ੍ਰਾਪਤ ਕਰਦੇ ਹੋਏ ਵਿਦਿਆਰਥੀ | ਤਸਵੀਰ : ਮਨਿੰਦਰ ਸਿੰਘ ਸੋਖੀ <br/> 12-05-2026
ਮਜੀਠਾ, 11 ਮਈ (ਮਨਿੰਦਰ ਸਿੰਘ ਸੋਖੀ)-ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ ਨੇ ਛੇਵੀਂ, ਸੱਤਵੀਂ ਅਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸੈਂਟਰਲ ਬੋਰਡ ਆਫ਼ ਸਕੂਲ ਐਜੂਕੇਸ਼ਨ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਪਿ੍ੰ: ਮਿਨਾਕਸ਼ੀ ਤ੍ਰੇਹਨ ਦੀ ਅਗਵਾਈ ਹੇਠ ਸਕਿਲ ਬੇਸਡ ਐਕਟਿਵਟੀ ਅਧੀਨ ਕੌਸ਼ਲ ਬੋਧ ਦੀ ਸਿਖਲਾਈ ਦਿੱਤੀ ਗਈ | ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਜਸਪਿੰਦਰ ਸਿੰਘ ਕਾਹਲੋਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਿਖਲਾਈ ਦਾ ਮੁੱਖ ਮਕਸਦ ਵਿਦਿਆਰਥੀਆਂ ਵਿਚ ਆਤਮ ਨਿਰਭਰ ਦੀ ਭਾਵਨਾ ਨੂੰ ਵਿਕਸਤ ਕਰਨਾ ਹੈ ਅਤੇ ਰੋਜ਼ਾਨਾ ਦੇ ਜੀਵਨ ਵਿਚ ਇਨ੍ਹਾਂ ਸਿੱਖਿਆਵਾਂ ਦਾ ਬਹੁਮੁੱਲਾ ਯੋਗਦਾਨ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਹੀ ਸੀਮਤ ਨਹੀਂ ਹੁੰਦੀ ਸਗੋਂ ਬੱਚਿਆਂ ਨੂੰ ਹਰ ਖੇਤਰ ਵਿਚ ਉਤਸ਼ਹਿਤ ਕਰਨਾ ਵੀ ਸਕੂਲ ਪ੍ਰਬੰਧ ਦਾ ਮੁੱਢਲਾ ਫਰਜ਼ ਬਣਦਾ ਹੈ ਤੇ ਇਹ ਇਸ ਸਕੂਲ ਦਾ ਇਕ ਨਿਵੇਕਲਾ ਕਦਮ ਹੈੈ | ਇਸ ਮੌਕੇ ਲੜਕੀਆਂ ਨੇ ਸਿਲਾਈ, ਕਢਾਈ ਦੇ ਨਾਲ-ਨਾਲ ਆਪਣੇ ਛੁਪੇ ਹੋਏ ਹੁਨਰ ਨੂੰ ਨਿਖਾਰਨ ਦੀਆਂ ਗਤੀਵਿਧੀਆਂ ਦੀ ਵੀ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਚੇਅਰਮੈਨ ਜਸਪਿੰਦਰ ਸਿੰਘ ਕਾਹਲੋਂ ਦੇ ਨਾਲ ਮੁੱਖ ਪ੍ਰਬੰਧਕ ਹਰਜਿੰਦਰਪਾਲ ਕੌਰ, ਡਾਇਰੈਕਟਰ ਅਮਨਦੀਪ ਕੌਰ ਥਿੰਦ ਨੇ ਇਸ ਸਿਖਲਾਈ ਕੈਂਪ ਦੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਮਾਂ ਦਿਵਸ' ਮੌਕੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਚ ਰੰਗਾਰੰਗ ਸਮਾਗਮ <br/> ਅਗਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀਆਂ ਦੇ ਕੰਮ ਕਾਜ ਨੂੰ ਕਿਸਾਨ ਤੇ ਖੇਤ ਮਜ਼ਦੂਰ ਪੱਖੀ ਬਣਾਉਣ ਲਈ ਨਵੇਂ ਮੈਂਬਰ ਭਰਤੀ ਕੀਤੇ ਜਾਣ-ਡਾ....
Ad Position 24