ਬਾਬਾ ਬਕਾਲਾ ਸਾਹਿਬ, 21 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅਮੋਲਕਦੀਪ ਸਿੰਘ ਬਾਜਵਾ, ਗਗਨਦੀਪ ਕੌਰ, ਰਮਨਦੀਪ ਕੌਰ, ਰਾਜਦੀਪ ਕੌਰ ਦੇ ਸਤਿਕਾਰਤ ਪਿਤਾ ਤੇ ਗੁਰਮਤਿ ਪ੍ਰਚਾਰ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਭਾਈ ਪ੍ਰਭਜੀਤ ਸਿੰਘ ਖਾਲਸਾ, ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪ੍ਰੰਤ ਅੰਤਿਮ ਅਰਦਾਸ ਬੂੰਗਾ ਆਨੰਦਪੁਰੀਆਂ, ਬਾਬਾ ਬਕਾਲਾ ਸਾਹਿਬ ਵਿਖੇ ਹੋਈ | ਭਾਈ ਬਲਵਿੰਦਰ ਸਿੰਘ ਕੰਵਲ ਦੇ ਜਥੇ ਨੇ ਕੀਰਤਨ ਅਤੇ ਭਾਈ ਭੁਪਿੰਦਰ ਸਿੰਘ ਸਾ: ਹੈੱਡਗ੍ਰੰਥੀ ਨੇ ਕਥਾ ਕੀਤੀ | ਉਪਰੰਤ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਤੇ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਲੋਂ ਬਾਬਾ ਸਤਨਾਮ ਸਿੰਘ ਨੇ ਅਮੋਕਦੀਪ ਸਿੰਘ ਬਾਜਵਾ ਨੂੰ ਦਸਤਾਰਾਂ ਭੇਟ ਕੀਤੀਆਂ | ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਭਾਜਪਾ ਵਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਹੈੱਡਗ੍ਰੰਥੀ ਗਿਆਨੀ ਭੁੁਪਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਕੰਵਲ ਨੇ ਪਰਿਵਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ | ਭਾਈ ਪ੍ਰਭਜੀਤ ਸਿੰਘ ਖਾਲਸਾ ਦੀ ਪੋਤਰੀ ਗੁਰਮਿਹਰਦੀਪ ਕੌਰ ਨੇ ਆਪਣੇ ਦਾਦਾ ਜੀ ਨੂੰ ੁ ਬਹੁਤ ਹੀ ਭਾਵਪੂਰਤ ਸ਼ਬਦਾਂ ਰਾਹੀਂ ਯਾਦ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਭਾਜਪਾ ਵਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸ਼੍ਰੋਮਣੀ ਕਮੇਟੀ ਵਲੋਂ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਟਾਂਕ ਕਸ਼ੱਤਰੀ ਸਭਾ ਵਲੋਂ ਪ੍ਰਧਾਨ ਤੇਜਿੰਦਰ ਸਿੰਘ ਅਠੌਲਾ, ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਲੋਂ ਬਾਬਾ ਬਲਕਾਰ ਸਿੰਘ ਸੁਧਾਰ ਨੰਬਰਦਾਰ, ਅਖੰਡ ਕੀਰਤਨੀ ਜਥੇ ਵਲੋਂ ਭਾਈ ਮਲਕੀਅਤ ਸਿੰਘ ਤੋਂ ਇਲਾਵਾ ਨਿਸ਼ਕਾਮ ਸੇਵਕ ਜਥਾ, ਸ੍ਰੀ ਹੇਮਕੁੰਟ ਸਾਹਿਬ ਸੇਵਾ ਸੁਸਾਇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਆਦਿ ਸਭਾ ਸੁਸਾਇਟੀਆਂ ਦੇ ਮੁਖੀਆਂ ਨੇ ਅਮੋਕਦੀਪ ਸਿੰਘ ਬਾਜਵਾ ਨੂੰ ਦਸਤਰਾਂ ਭੇਟ ਕੀਤੀਆਂ | ਇਸ ਮੌਕੇ ਬਾਬਾ ਸੁੱਖਾ ਸਿੰਘ (ਰਤਨਾ ਦਲ), ਬਬਲਬੀਰ ਸਿੰਘ ਬਾਊ, ਅਵਤਾਰ ਸਿੰਘ ਭੁੱਲਰ ਸਾਬਕਾ ਏ.ਡੀ.ਸੀ, ਸਵਿੰਦਰ ਸਿੰਘ ਸੰਧੂ ਸਾ: ਐਸ.ਪੀ., ਗੁਰਮੀਤ ਸਿੰਘ, ਹਰਕਿ੍ਸ਼ਨਜੀਤ ਸਿੰਘ ਬਾਜਵਾ, ਕੰਵਲਜੀਤ ਸਿੰਘ ਪਿ੍ੰਸ (ਸਾਰੇ ਭਾਈ ਪ੍ਰਭਜੀਤ ਸਿੰਘ ਦੇ ਭਰਾਤਾ), ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ (ਨੀਡਜ਼ ਹੌਲਸੇਲ), ਕੌਂਸਲਰ ਗੁਰਮੀਤ ਸਿੰਘ ਪਨੇਸਰ, ਕੌਂਸਲਰ ਸੁਖਚੈਨ ਸਿੰਘ ਗਿੱਲ, ਕੌਂਸਲਰ ਜੈਮਲ ਸਿੰਘ ਭੁੱਲਰ, ਕੌਂਸਲਰ ਮਨਜਿੰਦਰ ਸਿੰਘ, ਮਾਸਟਰ ਇਕਬਾਲ ਸਿੰਘ ਸੈਕਟਰੀ, ਚਰਨਜੀਤ ਸਿੰਘ ਨੀਲਾ, ਸਰਬਜੀਤ ਸਿੰਘ ਸੰਧੂ ਸਾ: ਸਰਪੰਚ, ਡਾ: ਅਮਰਜੀਤ ਸਿੰਘ ਸੋਨੂੰ ਰੇਲਵੇ, ਸੁਖਰਾਜ ਸਿੰਘ ਭੁੱਲਰ, ਨੰਬਰਦਾਰ ਤਰਲੋਚਨ ਸਿੰਘ ਭੁੱਲਰ, ਡਾ: ਭੁਪਿੰਦਰ ਸਿੰਘ ਕੰਮੋਕੇ, ਭਾਈ ਜੁਝਾਰ ਸਿੰਘ, ਮਨਜਿੰਦਰ ਸਿੰਘ ਹੀਰਾ, ਜਸਵੰਤ ਸਿੰਘ ਦਿੱਲੀ, ਜਰਨੈਲ ਸਿੰਘ ਸੇਠ ਛਾਪਿਆਂਵਾਲੀ, ਜਗਦੀਪ ਸਿੰਘ ਕਿਤਾਬਾਂ ਵਾਲੇ, ਮਨਜੀਤ ਸਿੰਘ ਰਾਜਾ ਸਾ: ਮੈਂਬਰ, ਮੱਖਣ ਸਿੰਘ ਟੈਕਸਲਾ, ਬਲਵਿੰਦਰ ਸਿੰਘ ਅਠੌਲਾ, ਮੈਂਬਰ ਅਜੀਤ ਸਿੰਘ, ਕਸ਼ਮੀਰ ਸਿੰਘ ਜੋਧਪੁਰੀ, ਪ੍ਰਤਾਪ ਸਿੰਘ ਮੈਂਬਰ, ਜਸਪਿੰਦਰ ਸਿੰਘ ਮਠਾਰੂ, ਡਾ: ਜਗਮੀਤ ਸਿੰਘ ਬੱਬੂ, ਚਾਚਾ ਮਲਕੀਅਤ ਸਿੰਘ, ਅਜਮੇਰ ਸਿੰਘ ਮੱਤੇਵਾਲ ਰਈਆ, ਹਰਵਿੰਦਰ ਸਿੰਘ ਬਾਜਵਾ ਮੈਡੀਕਲ, ਦਵਿੰਦਰ ਸਿੰਘ ਨਿਰਮਾਣ, ਬੀਬੀ ਪ੍ਰਮਜੀਤ ਕੌਰ ਖਾਲਸਾ, ਗੁਰਵਿੰਦਰਬੀਰ ਸਿੰਘ ਗੋਲਡੀ, ਬਾਊ ਮੈਡੀਕਲ ਸਟੋਰ, ਜਗਜੀਤ ਸਿੰਘ ਧਾਮੀ, ਜਸਪਾਲ ਸਿੰਘ ਚਾਵਲਾ, ਜਤਿੰਦਰਪਾਲ ਸਿੰਘ ਲੱਕੀ ਪੋਸਟ ਮਾਸਟਰ, ਹਰਪ੍ਰੀਤ ਸਿੰਘ ਹੈਪੀ ਖੱਖ, ਰਵੀ ਟਪਿਆਲਾ, ਲਖਵਿੰਦਰ ਸਿੰਘ ਧਾਲੀਵਾਲ, ਬਲਕਾਰ ਸਿੰਘ ਬੱਲਾ ਸਮੇਤ ਵੱਡੀ ਗਿਣਤੀ ਵਿੱਚ ਸਖਸ਼ੀਅਤਾਂ ਹਾਜ਼ਰ ਸਨ |