ਮੱਤੇਵਾਲ, 21 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਸੰਤ ਬਾਬਾ ਲਾਭ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀ ਬੇਰ ਮੱਤੇਵਾਲ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰ: ਗੁਰਸੇਵਕ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਦੀ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੋਰਡ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ | ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ, ਜਿਸਦਾ ਸਿਹਰਾ ਸੰਸਥਾ ਪ੍ਰਧਾਨ ਸੰਤ ਬਾਬਾ ਸੱਜਣ ਸਿੰਘ ਅਤੇ ਸਕੂਲ ਦੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਸਾਇੰਸ ਦੇ ਵਿਦਿਆਰਥੀ ਹਰਮਨਤਪ੍ਰੀਤ ਕੌਰ (94.6) ਪਹਿਲਾ ਸਥਾਨ ਸੁਖਮਨਪ੍ਰੀਤ ਕੌਰ (93.2) ਦੂਸਰਾ ਸਥਾਨ ਸੁਖਮਨਜੀਤ ਸਿੰਘ (92. 8) ਤੀਸਰਾ ਸਥਾਨ ਆਰਟਸ ਵਿਸ਼ਿਆਂ ਵਿਚ ਕਰਨਬੀਰ ਸਿੰਘ (77.6) ਪਹਿਲਾ ਸਥਾਨ ਮਨੀਕਰਨ ਸਿੰਘ (76.8) ਅਤੇ ਆਕਾਸ਼ਦੀਪ ਸਿੰਘ (76.8) ਦੂਸਰਾ ਸਥਾਨ ਸੰਦੀਪ ਸਿੰਘ (74) ਤੀਜਾ ਸਥਾਨ ਅਤੇ ਕਾਮਰਸ ਵਿਸ਼ੇ ਵਿਚ ਸੁਖਜੀਵਨਪ੍ਰੀਤ ਕੌਰ (94.4) ਪਹਿਲਾ ਸਥਾਨ ਅਨੂਪ੍ਰੀਤ ਕੌਰ (93.0) ਦੂਜਾ ਸਥਾਨ ਮਹਿਕਪ੍ਰੀਤ ਕੌਰ (92.6) ਨੇ ਤੀਜਾ ਸਥਾਨ ਹਾਸਿਲ ਕੀਤਾ | ਦਸਵੀਂ ਜਮਾਤ ਵਿਚ ਨਵਪ੍ਰੀਤ ਕੌਰ (92.2) ਪਹਿਲਾ ਸਥਾਨ ਜੈਸਮੀਨ ਕੌਰ (89.3) ਦੂਸਰਾ ਅੰਮਿ੍ਤ ਪਾਲ ਕੌਰ(88.7) ਅਤੇ ਨਿਮਰਪ੍ਰੀਤ ਕੌਰ (88.7) ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਅੱਠਵੀਂ ਜਮਾਤ ਵਿਚ ਜਸ਼ਨਦੀਪ ਕੌਰ (95.8) ਪਹਿਲਾ ਸਥਾਨ ਸਰਬਬੀਰ ਸਿੰਘ (95.3) ਦੂਸਰਾ ਸਥਾਨ ਤੇ ਹਰਨੂਰ ਸਿੰਘ (94.8) ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸੰਸਥਾ ਦੇ ਪ੍ਰਧਾਨ ਸੰਤ ਬਾਬਾ ਸੱਜਣ ਸਿੰਘ ਵਲੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਮੇਟੀ ਮੈਂਬਰ ਗੁਰਦੇਵ ਸਿੰਘ ਯੂ. ਐੱਸ. ਏ., ਵੀਰ ਸਿੰਘ, ਜਗਰੂਪ ਸਿੰਘ, ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਬਲਿਹਾਰ ਸਿੰਘ, ਮੇਜਰ ਸਿੰਘ, ਅਵਤਾਰ ਸਿੰਘ, ਕੁਲਬੀਰ ਕੌਰ, ਪਰਮਿੰਦਰ ਕੌਰ, ਕਵਲਜੀਤ ਕੌਰ, ਅਮਨਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ |