28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗਰੇਸ ਪਬਲਿਕ ਸਕੂਲ 'ਚ ਸਮਾਂ ਪ੍ਰਬੰਧਨ ਤੇ ਉਤਪਾਦਕਤਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 22-05-2026
ਜੰਡਿਆਲਾ ਗੁਰੂ, 21 ਮਈ (ਪ੍ਰਮਿੰਦਰ ਸਿੰਘ ਜੋਸਨ)-ਗਰੇਸ ਪਬਲਿਕ ਸਕੂਲ ਜੰਡਿਆਲਾ ਗੁਰੂ ਵਿਚ 'ਟਾਈਮ ਮੈਨੇਜਮੈਂਟ ਐਂਡ ਪ੍ਰੋਡਕਟਿਵਿਟੀ' ਵਿਸ਼ੇ 'ਤੇ ਪ੍ਰੇਰਣਾਦਾਇਕ ਸੈਮੀਨਾਰ ਸ੍ਰੀਮਤੀ ਸੁਕੰਨਿਆ ਰਿਸੋਰਸ ਪਰਸਨ ਵਲੋਂ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਸਮੇਂ ਦੇ ਸੁਚੱਜੇ ਪ੍ਰਬੰਧ ਅਤੇ ਕਾਰਜਕੁਸ਼ਲਤਾ ਵਿਚ ਵਾਧਾ ਕਰਨ ਸੰਬੰਧੀ ਜਾਗਰੂਕ ਕਰਨਾ ਸੀ | ਸੈਮੀਨਾਰ ਦੌਰਾਨ ਸ੍ਰੀਮਤੀ ਸੁਕੰਨਿਆ ਨੇ ਦੱਸਿਆ ਕਿ ਸਮੇਂ ਦਾ ਸਹੀ ਪ੍ਰਬੰਧ ਜੀਵਨ ਅਤੇ ਪੇਸ਼ਾਵਰ ਕਾਰਜਾਂ ਵਿਚ ਸਫਲਤਾ ਦੀ ਕੁੰਜੀ ਹੈ | ਉਨ੍ਹਾਂ ਨੇ ਅਧਿਆਪਕਾਂ ਨੂੰ ਆਪਣੇ ਰੋਜ਼ਾਨਾ ਕਾਰਜਾਂ ਦੀ ਯੋਜਨਾ ਬਣਾਉਣ, ਸਪਸ਼ਟ ਟੀਚੇ ਨਿਰਧਾਰਤ ਕਰਨ ਅਤੇ ਕੰਮਾਂ ਨੂੰ ਪ੍ਰਾਥਮਿਕਤਾ ਦੇ ਅਧਾਰ 'ਤੇ ਪੂਰਾ ਕਰਨ ਲਈ ਪ੍ਰੇਰਿਤ ਕੀਤਾ | ਸੈਮੀਨਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ, ਸਮੂਹ ਚਰਚਾਵਾਂ ਤੇ ਜੀਵਨ ਨਾਲ ਸੰਬੰਧਿਤ ਉਦਾਹਰਣਾਂ ਦਾ ਸਹਾਰਾ ਲਿਆ ਗਿਆ | ਅਧਿਆਪਕਾਂ ਨੇ ਉਤਸ਼ਾਹ ਨਾਲ ਇਸ ਸੈਮੀਨਾਰ ਵਿਚ ਭਾਗ ਲਿਆ ਤੇ ਇਸ ਨੂੰ ਬਹੁਤ ਹੀ ਲਾਭਦਾਇਕ ਤੇ ਜਾਣਕਾਰੀਪੂਰਨ ਕਰਾਰ ਦਿੱਤਾ | ਅੰਤ ਵਿਚ, ਇਹ ਸੈਮੀਨਾਰ ਅਧਿਆਪਕਾਂ ਦੀ ਪੇਸ਼ਾਵਰ ਯੋਗਤਾ ਵਿਚ ਵਾਧਾ ਕਰਨ, ਸਮੇਂ ਦੇ ਮਹੱਤਵ ਨੂੰ ਸਮਝਣ ਤੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਇਕ ਸਰਾਹਣਯੋਗ ਕਦਮ ਸਾਬਤ ਹੋਇਆ | ਮੈਨੇਜਮੈਂਟ ਤੇ ਸਟਾਫ਼ ਵਲੋਂ ਇਨ੍ਹਾਂ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਾਬਾ ਜਗਤ ਰਾਮ ਦੀ ਬਰਸੀ ਮਨਾਈ ਅਗਲੀ ਖ਼ਬਰ ਸੰਤ ਬਾਬਾ ਲਾਭ ਸਿੰਘ ਖ਼ਾਲਸਾ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24