28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬਾਬਾ ਜਗਤ ਰਾਮ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 22-05-2026
ਰੱਤੇਵਾਲ, 21 ਮਈ (ਅਸ਼ੋਕ ਕੁਮਾਰ ਲੀਲ)-ਰੋਪੜ ਫਗਵਾੜਾ ਨੈਸ਼ਨਲ ਹਾਈਵੇ 'ਤੇ ਬੱਛੂਆਂ ਟੋਲ ਪਲਾਜ਼ਾ ਦੇ ਨਜ਼ਦੀਕ ਪਿੰਡ ਜੀਓਵਾਲ ਵਿਖੇ ਬਾਬਾ ਜਗਤ ਰਾਮ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਸੇਵਾਦਾਰਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਲਗਪਗ 30 ਕੁ ਸਾਲ ਪਹਿਲਾਂ ਬਾਬਾ ਜਗਤ ਰਾਮ ਇਸੇ ਅਸਥਾਨ ਤੋਂ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਸੱਚਖੰਡ ਜਾ ਬਿਰਾਜੇ ਸਨ | ਉਨ੍ਹਾਂ ਦੇ ਦੱਸੇ ਮਾਰਗ 'ਤੇ ਉਪਦੇਸ਼ 'ਤੇ ਚੱਲਦਿਆਂ ਲੱਖਾਂ ਲੋਕਾਂ ਨੂੰ ਨਵਾਂ ਜੀਵਨਦਾਨ ਮਿਲਿਆ ਹੈ | ਰਾਤ ਦੇ ਦੀਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ 11 ਮਈ ਤੋਂ ਆਰੰਭ ਹੋ ਕੇ 19 ਮਈ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਖੁੱਲੇ੍ਹ ਪੰਡਾਲ ਵਿਚ ਦੀਵਾਨ ਸਜਾਏ ਗਏ | ਸਵੇਰ ਤੋਂ ਅੱਤ ਦੀ ਗਰਮੀ ਵਿਚ ਹਜ਼ਾਰਾਂ ਸੰਗਤਾਂ ਨੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕੀਤਾ | ਸੰਗਤਾਂ ਲਈ ਸਵੇਰ ਤੋਂ ਠੰਢੇ-ਮਿੱਠੇ ਦੁੱਧ ਵਾਲੀਆਂ ਛਬੀਲਾਂ ਲਗਾਈਆਂ ਗਈਆਂ, ਚਾਹ ਪਾਣੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਵੱਖ-ਵੱਖ ਧਾਰਮਿਕ ਤੇ ਰਾਜਨੀਤਿਕ ਆਗੂਆਂ ਨੇ ਵੀ ਲਗਾਤਾਰ ਪਿਛਲੇ 9 ਦਿਨ ਤੋਂ ਹਾਜ਼ਰੀਆਂ ਭਰੀਆਂ | ਰਾਤਾਂ ਦੇ ਦੀਵਾਨਾਂ ਤੇ 19 ਮਈ ਦਿਨ ਦੇ ਦੀਵਾਨ ਵਿਚ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਗੁਰਵਿੰਦਰ ਸਿੰਘ ਵਿਰਕ, ਬਾਬਾ ਭੁਪਿੰਦਰ ਸਿੰਘ ਅਣਖੀ, ਬਾਬਾ ਪਦਮ ਸਿੰਘ ਮਾਹਿਲਪੁਰ ਵਾਲੇ, ਬਾਬਾ ਸੁਖਵਿੰਦਰ ਸਿੰਘ ਜਗਰਾਵਾਂ ਵਾਲੇ, ਬਾਬਾ ਮੰਗਲ ਸਿੰਘ ਸੋਢੀਆਂ ਵਾਲੇ ਤੇ ਢਾਡੀ ਜਥਾ ਗਰਜਾ ਸਿੰਘ ਪਦਮ, ਭਾਈ ਬਲਵਿੰਦਰ ਸਿੰਘ ਕਾਹਲੋਂ, ਬਾਬਾ ਬਲਵਿੰਦਰ ਸਿੰਘ ਹੁਸ਼ਿਆਰਪੁਰ ਵਾਲਿਆਂ ਨੇ ਹਾਜ਼ਰੀਆਂ ਭਰਦਿਆਂ ਇਲਾਹੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੇ ਖੇਤਾਂ 'ਚੋਂ ਸਫੈਦੇ ਦੇ 20 ਬੂਟੇ ਚੋਰੀ ਅਗਲੀ ਖ਼ਬਰ ਗਰੇਸ ਪਬਲਿਕ ਸਕੂਲ 'ਚ ਸਮਾਂ ਪ੍ਰਬੰਧਨ ਤੇ ਉਤਪਾਦਕਤਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>
Ad Position 24