28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਿਸਾਨ ਦੇ ਖੇਤਾਂ 'ਚੋਂ ਸਫੈਦੇ ਦੇ 20 ਬੂਟੇ ਚੋਰੀ

Ad Position 21
No active advertisement
ਅਜੀਤ ਡੈਸਕ 22-05-2026
ਸਮੁੰਦੜਾ, 21 ਮਈ (ਤੀਰਥ ਸਿੰਘ ਰੱਕੜ)-ਪਿੰਡ ਸਿੰਬਲੀ ਵਿਖੇ ਇਕ ਕਿਸਾਨ ਦੇ ਖੇਤਾਂ ਵਿਚ ਲੱਗੇ ਸਫੈਦੇ ਦੇ 20 ਬੂਟੇ ਚੋਰਾਂ ਵਲੋਂ ਵੱਢ ਕੇ ਚੋਰੀ ਕਰ ਲਏ ਜਾਣ ਦੀ ਖਬਰ ਹੈ | ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸਿੰਬਲੀ ਨੇ ਦੱਸਿਆ ਕਿ ਉਸ ਨੇ ਬਿਸਤ ਦੁਆਬ ਨਹਿਰ ਦੇ ਨੇੜੇ ਆਪਣੇ ਖੇਤਾਂ ਵਿਚ 80 ਦੇ ਕਰੀਬ ਸਫੈਦੇ ਦੇ ਬੂਟੇ ਲਾਏ ਸਨ ਜੋ ਕਿ ਹੁਣ ਦੋ ਸਾਲਾਂ ਦੇ ਹੋ ਚੁੱਕੇ ਸਨ | ਉਨ੍ਹਾਂ ਦੱਸਿਆ ਕਿ ਅੱਜ ਜਦੋਂ ਸਵੇਰੇ ਉਹ ਖੇਤਾਂ ਵੱਲ ਗੇੜਾ ਮਾਰਨ ਗਏ ਤਾਂ ਸਫੈਦੇ ਦੇ 20 ਬੂਟੇ ਚੋਰਾਂ ਵਲੋਂ ਵੱਢੇ ਹੋਏ ਸਨ | ਇਸ ਮੌਕੇ ਅਮਰੀਕ ਸਿੰਘ ਸਰਪੰਚ, ਓਾਕਾਰ ਸਿੰਘ ਪੰਚ, ਬਲਬੀਰ ਸਿੰਘ ਅਤੇ ਉਕਤ ਕਿਸਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਭਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜੀ. ਐਨ. ਏ. ਵਲੋਂ ਬਹਿਰਾਮ 'ਚ ਮੈਡੀਕਲ ਜਾਂਚ ਕੈਂਪ ਅੱਜ ਅਗਲੀ ਖ਼ਬਰ ਬਾਬਾ ਜਗਤ ਰਾਮ ਦੀ ਬਰਸੀ ਮਨਾਈ
Ad Position 24