02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰਮਦਾਸ ਦੀਆਂ 10 ਵਾਰਡਾਂ ਤੇ ਆਮ ਆਦਮੀ ਪਾਰਟੀ ਵਲੋਂ ਇਤਿਹਾਸਿਕ ਜਿੱਤ ਹਲਕੇ ਦੇ ਲੋਕ ਨਫਰਤ ਨਹੀਂ ਵਿਕਾਸ ਨੂੰ ਪਹਿਲ ਦਿੰਦੇ ਹਨ-ਧਾਲੀਵਾਲ

Ad Position 21
No active advertisement
ਅਜੀਤ ਡੈਸਕ 30-05-2026
ਰਮਦਾਸ/ਗੱਗੋਮਾਹਲ/ਅਜਨਾਲਾ, 29 ਮਈ (ਵਾਹਲਾ, ਸੰਧੂ, ਢਿੱਲੋਂ)- ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ ਵਿਚੋਂ 10 ਵਾਰਡਾਂ ਤੇ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਰਮਦਾਸ ‘ਤੇ ਕਬਜਾ ਜਮਾ ਲਿਆ ਹੈ। ਆਪ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜੇਤੂ ਉਮੀਦਵਾਰਾਂ ਨੇ ਕਸਬਾ ਰਮਦਾਸ ਦੇ ਇਤਿਹਾਸਕ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ। ਉਪਰੰਤ ਢੋਲ ਦੇ ਡਗੇ ‘ਤੇ ਜੇਤੂ ਉਮੀਦਵਾਰਾਂ ਨੇ ਕਸਬੇ ਦੇ ਵੱਖ-ਵੱਖ ਗਲੀਆਂ ਬਾਜ਼ਾਰਾਂ ਵਿਚ ਪਹੁੰਚ ਕੇ ਵੋਟਰਾਂ ਦਾ ਧੰਨਵਾਦ ਕੀਤਾ। ਇਥੇ ਜਿਕਰਯੋਗ ਹੈ ਕਿ ਰਮਦਾਸ ਤੋਂ ਵਾਰਡ ਨੰ: 1 ਤੋਂ ਕੰਵਲਜੀਤ ਕੌਰ, ਵਾਰਡ ਨੰ: 2 ਤੋਂ ਦਲਜੀਤ ਕੁਮਾਰ, ਵਾਰਡ ਨੰ: 3 ਤੋਂ ਅਮਨਦੀਪ ਕੌਰ ਸਿੰਧੀ, ਵਾਰਡ ਨੰ: 4 ਤਰਵਿੰਦਰ ਸਿੰਘ ਰੰਧਾਵਾ, ਵਾਰਡ ਨੰ: 5 ਤੋਂ ਕਰਨਜੀਤ ਸਿੰਘ ਬਿੱਟੂ, ਵਾਰਡ ਨੰ: 6 ਤੋਂ ਰਣਜੀਤ ਸਿੰਘ ਬੱਗੂ, ਵਾਰਡ ਨੰ: 7 ਤੋਂ ਗੁਰਮੀਤ ਕੌਰ, ਵਾਰਡ ਨੰ: 9 ਤੋਂ ਪਰਮਜੀਤ ਕੌਰ, ਵਾਰਡ ਨੰ: 10 ਤੋਂ ਗੌਰਵ ਭੰਡਾਰੀ ਤੇ ਵਾਰਡ ਨੰ: 11 ਤੋ ਰਮਨਦੀਪ ਕੌਰ ਖਹਿਰਾ ਨੇ ਆਪਣੇ ਵਿਰੋਧੀਆਂ ਨੂੰ ਮਾਤ ਦੇ ਕੇ ਜਿੱਤ ਹਾਸਿਲ ਕੀਤੀ। ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਕਾਸ ਦੇ ਨਾਂ ‘ਤੇ ਵੋਟਾਂ ਦੀ ਮੰਗ ਕੀਤੀ ਸੀ। ਅਸੀਂ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਨਗਰ ਦੀ ਕਾਇਆ ਕਲਪ ਕਰਕੇ ਵਿਕਾਸ ਪੱਖੋਂ ਮੋਹਰੀ ਬਣਾਵਾਂਗੇ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਸੀਨੀਅਰ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ, �. ਐੱਸ. ਡੀ. ਗੁਰਜੰਟ ਸਿੰਘ ਸੋਹੀ, ਪੀ. ਏ. ਮੁਖਤਾਰ ਸਿੰਘ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਾਬੀ, ਗੁਰਪ੍ਰਤਾਪ ਸਿੰਘ ਪੱਡਾ, ਚੇਅਰਮੈਨ ਪ੍ਰਿਥੀਪਾਲ ਸਿੰਘ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸਰਪੰਚ ਸੰਤੋਖ ਸਿੰਘ ਜੌਹਲ, ਸਰਪੰਚ ਬਲਜੀਤ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਸਰਪੰਚ ਬਲਰਾਜ ਸਿੰਘ ਗਿੱਲ, ਸਰਪੰਚ ਰਾਜਵਿੰਦਰ ਸਿੰਘ, ਅਮਰੀਕ ਸਿੰਘ ਢਿੱਲੋਂ, ਸਰਪੰਚ ਕੁਲਜੀਤ ਸਿੰਘ ਮੰਦਰਾਂਵਾਲਾ, ਸਰਪੰਚ ਸ਼ੇਰ ਸਿੰਘ ਅਵਾਣ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਭੱਟੀ, ਪ੍ਰਧਾਨ ਅਮਿਤ �ਲ, ਮਾ: ਦਲਬੀਰ ਸਿੰਘ ਸਹਿਜਾਦਾ, ਸਾਬਕਾ ਸਰਪੰਚ ਦਲਜੀਤ ਸਿੰਘ ਕਤਲੇ, ਸੁਖਦੇਵ ਸਿੰਘ ਸੋਹੀ, ਹਰਪ੍ਰੀਤ ਸਿੰਘ ਰੰਧਾਵਾ, ਸਰਪੰਚ ਗੁਰਦਿਆਲ ਸਿੰਘ ਜੱਟਾ, ਸਰਪੰਚ ਸੁਖਰਾਜ ਸਿੰਘ, ਰਸ਼ਪਾਲ ਸਿੰਘ ਮਾਛੀਵਾਹਲਾ, ਗੁਰਸੇਵਕ ਸਿੰਘ ਲਹੌਰੀਆ ਤੋਂ ਇਲਾਵਾ ਵੱਡੀ ਗਿਣਤੀ ‘ਚ ਆਪ ਆਗੂ ਤੇ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਟ੍ਰੈਫਿਕ ਪੁਲਿਸ ਅਤੇ ਨਿਗਮ ਅਧਿਕਾਰੀਆਂ ਨਾਲ ਬੈਠਕ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਜਿੱਤ ਨਾਲੋਂ ਵੱਧ ਚਰਚਾ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਦੀ ਹੈ-ਡੈਨੀ ਬੰਡਾਲਾ
Ad Position 24
No active advertisement