02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਆਮ ਆਦਮੀ ਪਾਰਟੀ ਦੀ ਜਿੱਤ ਨਾਲੋਂ ਵੱਧ ਚਰਚਾ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਦੀ ਹੈ-ਡੈਨੀ ਬੰਡਾਲਾ

Ad Position 21
No active advertisement
ਅਜੀਤ ਡੈਸਕ 30-05-2026
ਜੰਡਿਆਲਾ ਗੁਰੂ, 29 ਮਈ ( ਹਰਜਿੰਦਰ ਸਿੰਘ ਕਲੇਰ/ ਪਰਮਿੰਦਰ ਸਿੰਘ ਜੋਸ਼ਨ )- ਪੰਜਾਬ ਕਾਂਗਰਸ ਦੇ ਆਗੂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਲੋਕਤੰਤਰ ਵਿਚ ਜਨਤਾ ਦੇ ਫ਼ੈਸਲੇ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਹੈ ਅਤੇ ਕਾਂਗਰਸ ਪਾਰਟੀ ਇਸ ਜਨਮਤ ਦਾ ਪੂਰਾ ਆਦਰ ਕਰਦੀ ਹੈ। ਪਰ ਇਹ ਵੀ ਉਨਾਂ ਹੀ ਸੱਚ ਹੈ ਕਿ ਇਹ ਚੋਣਾਂ ਆਪਣੀ ਨਿਰਪੱਖਤਾ ਨਾਲੋਂ ਵੱਧ ਸੱਤਾ ਦੇ ਦੁਰਉਪਯੋਗ, ਪ੍ਰਸ਼ਾਸਨਿਕ ਦਬਾਅ ਅਤੇ ਧੱਕੇਸ਼ਾਹੀ ਕਾਰਨ ਯਾਦ ਰੱਖੀਆਂ ਜਾਣਗੀਆਂ। ਡੈਨੀ ਬੰਡਾਲਾ ਨੇ ਕਿਹਾ, ਚੋਣ ਜਿੱਤਣਾ ਵੱਡੀ ਗੱਲ ਨਹੀਂ, ਲੋਕਾਂ ਦਾ ਭਰੋਸਾ ਜਿੱਤਣਾ ਵੱਡੀ ਗੱਲ ਹੈ। ਧੱਕੇਸ਼ਾਹੀ ਨਾਲ ਸੀਟਾਂ ਜਿੱਤੀਆਂ ਜਾ ਸਕਦੀਆਂ ਹਨ, ਪਰ ਲੋਕਾਂ ਦੇ ਦਿਲ ਨਹੀਂ ਜਿੱਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਹਮੇਸ਼ਾ ਵਿਚਾਰਾਂ ਦੀ ਲੜਾਈ, ਲੋਕਾਂ ਨਾਲ ਸੰਵਾਦ ਅਤੇ ਲੋਕਤੰਤਰਿਕ ਪਰੰਪਰਾਵਾਂ ਲਈ ਜਾਣੀ ਜਾਂਦੀ ਰਹੀ ਹੈ। ਧੱਕੇਸ਼ਾਹੀ, ਬਦਲੇ ਦੀ ਰਾਜਨੀਤੀ ਅਤੇ ਪ੍ਰਸ਼ਾਸਨਿਕ ਤਾਨਾਸ਼ਾਹੀ ਨੂੰ ਪੰਜਾਬ ਦੀ ਜਨਤਾ ਕਦੇ ਵੀ ਸਵੀਕਾਰ ਨਹੀਂ ਕਰੇਗੀ। ਡੈਨੀ ਬੰਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਦੇ ਇਤਿਹਾਸ ਵਿਚ ਨਗਰ ਨਿਗਮ ਚੋਣਾਂ ਦੇ ਨਤੀਜੇ ਕਦੇ ਵੀ ਵਿਧਾਨ ਸਭਾ ਚੋਣਾਂ ਦੀ ਗਾਰੰਟੀ ਨਹੀਂ ਬਣੇ। 2015 ਅਤੇ 2021 ਦੀਆਂ ਚੋਣਾਂ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ। ਪੰਜਾਬ ਦੀ ਜਨਤਾ ਹਮੇਸ਼ਾ ਵੱਡੇ ਮੁੱਦਿਆਂ, ਸਰਕਾਰ ਦੀ ਕਾਰਗੁਜ਼ਾਰੀ ਅਤੇ ਸੂਬੇ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਆਪਣਾ ਫ਼ੈਸਲਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਲੋਕਤੰਤਰ ਵਿਚ ਅੰਤਿਮ ਫ਼ੈਸਲਾ ਹਮੇਸ਼ਾ ਜਨਤਾ ਦੀ ਅਦਾਲਤ ਹੀ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਰਮਦਾਸ ਦੀਆਂ 10 ਵਾਰਡਾਂ ਤੇ ਆਮ ਆਦਮੀ ਪਾਰਟੀ ਵਲੋਂ ਇਤਿਹਾਸਿਕ ਜਿੱਤ ਹਲਕੇ ਦੇ ਲੋਕ ਨਫਰਤ ਨਹੀਂ ਵਿਕਾਸ ਨੂੰ ਪਹਿਲ ਦਿੰਦੇ... ਅਗਲੀ ਖ਼ਬਰ ਦੁਕਾਨਾਂ ਨੂੰ ਅੱਗ ਲਗਾਉਣ ਵਾਲਾ ਕਾਬੂ
Ad Position 24
No active advertisement