02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਦੁਕਾਨਾਂ ਨੂੰ ਅੱਗ ਲਗਾਉਣ ਵਾਲਾ ਕਾਬੂ

Ad Position 21
No active advertisement
ਅਜੀਤ ਡੈਸਕ 30-05-2026

ਗੱਗੋਮਾਹਲ/ਰਮਦਾਸ, 29 ਮਈ (ਸੰਧੂ, ਵਾਹਲਾ)- ਪੁਲਿਸ ਥਾਣਾ ਰਮਦਾਸ ਦੇ ਮੁੱਖ ਅਫਸਰ ਇੰਸ: ਅਰਜਨ ਕੁਮਾਰ ਨੇ ਦੱਸਿਆ ਕਿ 27 ਮਈ ਸਵੇਰ ਦੇ ਕਰੀਬ 2 ਵਜੇ ਮੁੱਖ ਚੌਕ ਤਲਾਬ ਵਾਲਾ ਰਮਦਾਸ ਵਿਖੇ ਫਲ ਦਾ ਕੰਮ ਕਰਦੇ ਦੁਕਾਨਦਾਰਾਂ ਦੀਆਂ ਆਰਜੀ ਦੁਕਾਨਾਂ ਤੇ ਰੇਹੜੀਆਂ ਨੂੰ ਕਿਸੇ ਸ਼ਰਾਰਤੀ ਅਨਸਰ ਵਲੋਂ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ, ਜਿਸ ਦੇ ਖ਼ਿਲਾਫ਼ ਪੁਲਿਸ ਥਾਣਾ ਰਮਦਾਸ ਵਿਖੇ ਤਰਸੇਮ ਸਿੰਘ ਪੁੱਤਰ ਹੰਸਾ ਸਿੰਘ ਦੇ ਬਿਆਨਾਂ ‘ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਸ ਪਿੱਛੋਂ ਪੁਲਿਸ ਥਾਣਾ ਰਮਦਾਸ ਨੇ ਬਰੀਕੀ ਨਾਲ ਤਹਿਕੀਕਾਤ ਕੀਤੀ ਤਾਂ ਇਕ ਸ਼ੱਕੀ ਵਿਅਕਤੀ ਹਰਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦੂਜੋਵਾਲ ਥਾਣਾ ਰਮਦਾਸ ਨੂੰ ਸ਼ੱਕੀ ਹਾਲਤ ਵਿਚ ਫਿਰਦੇ ਪਾਇਆ ਗਿਆ। ਜਿਸ ਨੂੰ ਗ੍ਰਿਫਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਹ ਅੱਗ ਉਸ ਕੋਲੋਂ ਹੀ ਲੱਗੀ ਹੈ। ਪੁਲਿਸ ਥਾਣਾ ਰਮਦਾਸ ਵਿਖੇ ਗ੍ਰਿਫਤਾਰੀ ਪਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹਫ਼ਤਾਵਾਰੀ ਧਾਰਮਿਕ ਸਮਾਗਮ ਕੱਲ੍ਹ
ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ)- ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਗੁਰੂ ਨਗਰੀ ਵਿੱਚ ਚਲਾਈ ਜਾ ਰਹੀ ਹਫ਼ਤਾਵਾਰੀ ਧਾਰਮਿਕ ਸਮਾਗਮਾਂ ਦੀ ਲਡ਼ੀ ਦੌਰਾਨ ਇਸ ਵਾਰ 31 ਮਈ ਐਤਵਾਰ ਦਾ ਸਮਾਗਮ ਭਾਈ ਤਲਵਾਡ਼ਾ ਜੀ ਦਾ ਸੇਵਾ ਵਾਲਾ ਕਮਰਾ, ਆਟਾ ਮੰਡੀ ਬਾਹੀ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਅੰਮ੍ਰਿਤ ਵੇਲੇ 5.30 ਤੋਂ ਸਵੇਰੇ 9 ਵਜੇ ਦੌਰਾਨ ਹੋਵੇਗਾ। ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਸਤਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਦੌਰਾਨ ਸ੍ਰੀ ਆਸਾ ਦੀ ਵਾਰ ਦਾ ਕੀਰਤਨ, ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਪਾਠ ਤੋਂ ਇਲਾਵਾ ਵੱਖ ਵੱਖ ਨਿਸ਼ਕਾਮ ਜੱਥਿਆਂ ਵਲੋਂ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਸਰਵਨ ਕਰਾਈਆਂ ਜਾਣਗੀਆਂ।
ਟਾਹਲੀ ਸਾਹਿਬ ਪੁਲਿਸ ਚੌਂਕੀ ਬਹਾਲ ਕਰਨ ਦੀ ਮੰਗ
ਟਾਹਲੀ ਸਾਹਿਬ , 29 ਮਈ (ਵਿਨੋਦ ਭੀਲੋਵਾਲ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਅਧੀਨ ਪੁਲਿਸ ਚੌਂਕੀ ਟਾਹਲੀ ਸਾਹਿਬ ਅਗਲੇ ਹੁਕਮਾਂ ਤੱਕ ਪੁਲਿਸ ਥਾਣਾ ਮੱਤੇਵਾਲ ‘ਚ ਮਿਲਾ ਦਿੱਤੀ ਗਈ ਸੀ, ਜਿਸ ਨੂੰ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁੜ ਦੁਬਾਰਾ ਤਬਦੀਲ ਨਹੀਂ ਕੀਤੀ ਗਈ। ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ ਬੱਗਾ, ਸ਼ਮਸੇਰ ਸਿੰਘ ਸਰਪੰਚ ਬਾਬੋਵਾਲ, ਬਿਲਹਾਰ ਸਿੰਘ ਟਾਹਲੀ ਸਾਹਿਬ, ਵਿਨੋਦ ਕੁਮਾਰ ਸਾਬੀ ਰੂਪੋਵਾਲੀ ਬ੍ਰਾਹਮਣਾ, ਡਾ. ਸੁੱਚਾ ਸਿੰਘ ਟਾਹਲੀ ਸਾਹਿਬ, ਡਾ. ਅਵਤਾਰ ਸਿੰਘ ਸੰਧੂ, ਗੁਰਜੀਤ ਸਿੰਘ ਸਿੱਧਵਾਂ, ਜਸਬੀਰ ਸਿੰਘ, ਅੰਗਰੇਜ਼ ਸਿੰਘ ਸਾਬਕਾ ਸਰਪੰਚ ਖੈੜੇਬਾਲਾ ਚੱਕ,ਦਲਬੀਰ ਸਿੰਘ, ਅੰਮਿ੍ਤਪਾਲ ਸਿੰਘ ਸਮੇਤ ਵੱਡੀ ਗਿਣਤੀ ‘ਚ ਆਮ ਲੋਕ ਤੇ ਅੱਡਾ ਟਾਹਲੀ ਸਾਹਿਬ ਦੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਅੱਡੇ ਵਿਚੋਂ ਪੁਲਿਸ ਚੌਂਕੀ ਚੁੱਕਣ ਤੋਂ ਬਾਅਦ ਚੋਰਾਂ ਤੇ ਭੈੜੇ ਅਨਸਰਾਂ ਨੇ ਅੱਤ ਮਚਾਈ ਹੋਈ ਹੈ ਅਤੇ ਆਏ ਦਿਨ ਸੜਕ ਤੇ ਰਾਹਗੀਰਾਂ ਤੋਂ ਲੁੱਟਾਂ ਖੋਹਾਂ ਦੀ ਘਟਨਾਵਾਂ ਵੱਧ ਰਹੀਆਂ ਹਨ, ਜਿਸ ਕਰਕੇ ਲੋਕ ਦਹਿਸ਼ਤ ਦੇ ਮਾਹੌਲ ਵਿਚ ਰਹਿੰਦੇ ਹਨ । ਉਪਰੋਕਤ ਲੋਕਾਂ ਨੇ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਪਾਸੋਂ ਪੁਰਜੋਗ ਮੰਗ ਕੀਤੀ ਕਿ ਪੁਲਿਸ ਚੌਂਕੀ ਨੂੰ ਦੁਬਾਰਾ ਤਬਦੀਲ ਕੀਤਾ ਜਾਵੇ, ਨਹੀਂ ਤੇ ਥਾਣਾ ਮੱਤੇਵਾਲ ਦੇ ਬਾਹਰ ਧਰਨਾ ਦੇ ਕੇ ਪ੍ਰਦਸ਼ਰਨ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਜਿੱਤ ਨਾਲੋਂ ਵੱਧ ਚਰਚਾ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਦੀ ਹੈ-ਡੈਨੀ ਬੰਡਾਲਾ ਅਗਲੀ ਖ਼ਬਰ ਬੇਅਦਬੀ ਮਾਮਲਿਆਂ ਸੰਬੰਧੀ ਬਣਾਏ ਕਾਨੂੰਨ ’ਚ ਤੁਰੰਤ ਸੋਧ ਕਰੇ ਸਰਕਾਰ-ਫੈਡਰੇਸ਼ਨ (ਮਹਿਤਾ) ਸਿੱਖ ਮਰਯਾਦਾ ਅਤੇ ਧਾਰਮਿਕ ਪ੍ਰ...
Ad Position 24
No active advertisement