18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਗਲੋਬਲ ਇੰਸਟੀਚਿਊਟ ਵਿਖੇ ਨਵੇਂ ਸੈਸ਼ਨ 'ਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ-ਬੀ.ਡੀ. ਸ਼ਰਮਾ <br/>

Ad Position 21
No active advertisement
ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ (ਅੰਮਿ੍ਤਸਰ) ਵਿਖੇ ਨਵੇਂ ਸੈਸ਼ਨ ਲਈ ਵੱਖ-ਵੱਖ ਕੋਰਸਾਂ ਲਈ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨਾਲ ਡਾਇਰੈਕਟਰ ਐਡਮਿਸ਼ਨ ਪੋ੍ਰ. ਬੀ. ਡੀ. ਸ਼ਰਮਾ, ਨਾਲ ਸਗੰਧਾ ਟੂਟੇਜਾ, ਰਜਨੀਤ ਕੌਰ, ਸਮਰਿਧੀ ਤੇ ਹੋਰ ਸਟਾਫ਼ | ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ <br/> 02-06-2026
ਜੇਠੂਵਾਲ, 1 ਜੂਨ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮਿ੍ਤਸਰ ਪੰਜਾਬ 'ਚ ਤਕਨੀਕੀ ਤੇ ਵਿੱਦਿਅਕ ਖੇਤਰ ਵਿਚ ਆਪਣੀ ਨਿਵੇਕਲੀ ਪਹਿਚਾਣ ਬਣਾ ਚੁੱਕਾ ਹੈ ਤੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਇੰਸਟੀਚਿਊਟ 'ਚ ਨਵੇਂ ਸੈਸ਼ਨ ਵਿਚ ਵਿਦਿਅਰਥੀਆਂ ਵਲੋਂ ਵੱਖ-ਵੱਖ ਕੋਰਸਾਂ ਜਿਨ੍ਹਾਂ ਵਿਚ ਫਾਰਮਾ ਡੀ, ਬੀ. ਟੈੱਕ, ਬੀ.ਏ. ਐੱਲ.ਐੱਲ. ਬੀ. ਪੰਜ ਸਾਲਾ ਕੋਰਸ, ਬੀ-ਫਾਰਮੇਸੀ, ਮੈਡੀਕਲ ਲੈਬ, ਸਾਇੰਸ, ਓ. ਟੀ. ਟੀ., ਏ. ਓ. ਟੀ. ਟੀ., ਰੈਡਾਓਲੌਜੀ, ਫੈਸ਼ਨ ਡਿਜ਼ਾਇਨ, ਸਾਇਬਰ ਸਕਿਊਰਟੀ, ਐੱਮ. ਬੀ. ਏ., ਐੱਮ. ਸੀ. ਏ., ਬੀ. ਕਾਮ, ਬੀ. ਸੀ. ਏ., ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ, ਹੋਟਲ ਮੈਨੇਜਮੈਂਟ ਅਤੇ ਡਿਪਲੋਮਾ ਕੋਰਸਾਂ ਦੀ ਪੜ੍ਹਾਈ ਲਈ ਦਾਖ਼ਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਐਡਮਿਸ਼ਨ ਸੈੱਲ ਦੇ ਡਾਇਰੈਕਟਰ ਬੀ. ਡੀ. ਸ਼ਰਮਾ ਨੇ ਦੱਸਿਆ ਕਿ ਇੰਸਟੀਚਿਊਟ ਕੇਵਲ ਪੀ.ਟੀ.ਯੂ. ਦੇ ਸਿਲੇਬਸ ਤੇ ਹੀ ਨਿਰਭਰ ਨਹੀਂ ਕਰਦਾ ਸਗੋਂ ਵਿਦਿਆਰਥੀਆਂ ਦੇ ਕੁਸ਼ਲ ਵਿਕਾਸ ਲਈ ਰੈਗੂਲਰ ਟਾਇਮ ਟੇਬਲ ਸਮੇਤ ਪ੍ਰਸਨੈਲਟੀ ਡਿਵੈਲਪਮੈਂਟ ਕਲਾਸਾਂ ਲੇਟਿਸਟ ਟੈਕਨੀਕਲ ਨਾਲੇਜ ਤੇ ਇਨਵਟਿਵ 'ਤੇ ਵੀ ਲੈਕਚਰ ਦਿੱਤੇ ਜਾਂਦੇ ਹਨ ਅਤੇ ਦੇਸ਼ ਦੀਆਂ ਨਾਮਵਰ ਕੰਪਨੀਆਂ ਵਲੋਂ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ 26 ਤੋਂ ਵੱਧ ਗੋਲਡ ਮੈਡਲ ਜਿੱਤਣਾ ਅਤੇ 1200 ਵਿਦਿਆਰਥੀਆਂ ਦੇ ਟਾਪਰ, 600 ਮੈਰਿਟ ਪੁਜੀਸ਼ਨਾਂ ਲੈਣਾਂ ਇਲਾਕੇ 'ਚ ਮਾਣ ਵਾਲੀ ਗੱਲ ਹੈ ਅਤੇ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਦੀ ਸਹੁਲਤ ਲਈ ਏ. ਸੀ. ਰੂਮ ਤੇ ਪੜ੍ਹਾਈ ਲਈ ਡਿਜ਼ਟਲ ਬੋਰਡ ਮੁਹੱਈਆ ਕਰਵਾਏ ਜਾਂਦੇ ਹਨ | ਇਸ ਵਾਰ ਇੰਸਟੀਚਿਊਟ 'ਚ ਜੰਮੂ ਕਸ਼ਮੀਰ, ਬਿਹਾਰ, ਝਾਰਖੰਡ, ਯੂ. ਪੀ., ਹਿਮਾਚਲ ਪ੍ਰਦੇਸ਼, ਨੇਪਾਲ, ਜਿੰਬਾਬਵੇ, ਨਾਈਜੀਰੀਆ, ਇੰਸਟੀਚਿਊਟ ਸਮੇਤ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕੋਰਸਾਂ 'ਚ ਦਾਖ਼ਲਾ ਲੈ ਰਹੇ ਅਤੇ ਦੇਸ਼ ਵਿਦੇਸ਼ ਦੀਆਂ ਅੰਤਰਾਸ਼ਟਰੀ ਕੰਪਨੀਆਂ ਵਲੋਂ ਚੰਗੇ ਪੈਕੇਜ਼ ਨਾਲ ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ ਕੀਤੀ ਜਾਂਦੀ ਹੈ, ਜਿਸ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ ਸਿਰ ਜਾਂਦਾ ਹੈ ਜਿਨ੍ਹਾਂ ਦੀ ਬਦੌਲਤ ਵਿਦਿਆਰਥੀ ਹਰ ਸਾਲ ਇਨ੍ਹਾਂ ਕੋਰਸਾਂ ਦੇ ਆਉਣ ਵਾਲੇ ਨਤੀਜਿਆਂ ਵਿਚ ਚੰਗੀਆਂ ਪੁਜੀਸ਼ਨਾਂ ਹਾਸਿਲ ਕਰ ਰਹੇ ਹਨ ਅਤੇ ਕਾਲਜ ਵਲੋਂ ਵਿਦਿਆਰਥੀਆਂ ਨੂੰ ਵਿਦਿਆ ਅਤੇ ਤਕਨੀਕੀ ਖੇਤਰ ਦੇ ਨਾਲ ਨਾਲ ਖੇਡੀ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ ਅਤੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਇਸ ਮੌਕੇ ਮੈਡਮ ਸਗੰਧਾ ਟੂਟੇਜਾ, ਰਜਨੀਤ ਕੌਰ, ਸਮਰਿਧੀ, ਹਰਮਨਦੀਪ ਸਿੰਘ, ਅਨੂੰ ਸੈਣੀ, ਗੌਹਿਸ਼ ਅਰੋੜਾ, ਹਿਤਾਂਸ਼ੀ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਮਹਿੰਗਾਈ ਵਿਰੁੱਧ ਸੱਚਰ ਦੀ ਅਗਵਾਈ 'ਚ ਮਜੀਠਾ 'ਚ ਕੱਢਿਆ ਰੋਸ ਮਾਰਚ <br/> ਅਗਲੀ ਖ਼ਬਰ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ-ਸ਼ਾਮ ਸਿੰ...
Ad Position 24