18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਲਾਈਨਮੈਨ ਮਨਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਰੋਹ <br/>

Ad Position 21
No active advertisement
ਸਬ-ਡਵੀਜ਼ਨ ਬਿਜਲੀ ਦਫਤਰ ਲੋਪੋਕੇ ਵਿਖੇ ਲਾਈਨ ਮੈਨ ਮਨਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਸਨਮਾਨਿਤ ਕਰਨ ਸਮੇਂ ਐਕਸੀਅਨ ਹਰਜੀਤ ਸਿੰਘ, ਐੱਸ. ਡੀ. ਓ. ਕੁਲਦੀਪ ਸਿੰਘ, ਜੇ. ਈ. ਪਰਵਿੰਦਰ ਸਿੰਘ, ਜੇ. ਈ. ਭੁਪਿੰਦਰ ਸਿੰਘ, ਹਰਭੇਤ ਸਿੰਘ ਤੇ ਸਮੂਹ ਸਟਾਫ | ਤਸਵੀਰ : ਗੁਰਵਿੰਦਰ ਸਿੰਘ ਕਲਸੀ <br/> 02-06-2026
ਚੋਗਾਵਾਂ, 1 ਜੂਨ (ਗੁਰਵਿੰਦਰ ਸਿੰਘ ਕਲਸੀ)-ਸਬ ਡਵੀਜ਼ਨ ਬਿਜਲੀ ਦਫਤਰ ਲੋਪੋਕੇ ਵਿਖੇ ਬਤੌਰ ਲਾਈਨਮੈਨ ਦੀਆਂ ਸੇਵਾਵਾਂ ਨਿਭਾਉਣ ਵਾਲੇ ਮਨਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਕਰਵਾਏ ਸੰਖੇਪ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਐਕਸੀਅਨ ਹਰਜੀਤ ਸਿੰਘ, ਐੱਸ. ਡੀ. ਓ. ਕੁਲਦੀਪ ਸਿੰਘ ਲੋਪੋਕੇ, ਜੇ. ਈ. ਪਰਵਿੰਦਰ ਸਿੰਘ, ਜੇ. ਈ. ਭੁਪਿੰਦਰ ਸਿੰਘ ਆਦਿ ਨੇ ਕਿਹਾ ਕਿ ਮਨਜੀਤ ਸਿੰਘ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ | ਇਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਸਮੂਹ ਸਟਾਫ, ਰਾਣਾ ਰਣਬੀਰ ਸਿੰਘ ਲੋਪੋਕੇ ਤੇ ਹੋਰਨਾਂ ਵਲੋਂ ਉਨ੍ਹਾਂ ਨੂੰ ਕੀਮਤੀ ਤੋਹਫੇ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਸੇਵਾ ਮੁਕਤੀ 'ਤੇ ਵਧਾਈ ਦਿੱਤੀ | ਇਸ ਮੌਕੇ ਜੁਗਰਾਜ ਸਿੰਘ ਡਵੀਜ਼ਨ ਪ੍ਰਧਾਨ ਟੀ. ਐੱਸ. ਯੂ., ਹਰਭੇਜ ਸਿੰਘ ਡਵੀਜ਼ਨ ਕੈਸੀਅਰ, (ਟੀ.ਐੱਸ. ਯੂ.), ਜੁਗਰਾਜ ਸਿੰਘ ਤੋਲਾ ਨੰਗਲ, ਜੇ. ਈ. ਸੁਖਵਿੰਦਰ ਸਿੰਘ, ਰਜਵੰਤ ਸਿੰਘ ਮਾਹਲ ਲਾਈਨਮੈਨ, ਹਰਪ੍ਰੀਤ ਸਿੰਘ ਪ੍ਰਧਾਨ, ਪਰਮਪਾਲ ਸਿੰਘ, ਸੇਵਾ ਸਿੰਘ, ਕੁਲਦੀਪ ਸਿੰਘ ਪ੍ਰਧਾਨ ਏਟਕ, ਸ਼ਾਰਦਾ ਪ੍ਰਸ਼ਾਦ, ਵਿਨੇ ਕੁਮਾਰ, ਮਹਿਕਦੀਪ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਜੀਠਾ ਨਗਰ ਕੌਂਸਲ ਚੋਣਾਂ 'ਚ ਹੋਈ ਜਿੱਤ ਨੇ ਵਿਰੋਧੀਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਲੋਕ ਮਜੀਠੀਏ ਨਾਲ ਚਟਾਨ ਵਾਂਗ ਖੜੇ੍ਹ... ਅਗਲੀ ਖ਼ਬਰ ਦਮਦਮੀ ਟਕਸਾਲ ਮਹਿਤਾ ਵਿਖੇ ਸ਼ਹੀਦੀ ਸਪਤਾਹ ਦੀ ਸ਼ਰਧਾ ਤੇ ਉਤਸ਼ਾਹ ਨਾਲ ਕੀਤੀ ਆਰੰਭਤਾ <br/>
Ad Position 24