ਜੇਠੂਵਾਲ, 1 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅਕਾਲੀ ਦਲ ਦੀ ਹਲਕਾ ਮਜੀਠਾ ਤੋਂ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵਲੋਂ ਮਜੀਠਾ ਨਗਰ ਕੌਂਸਲ ਚੋਣਾਂ ਦੀਆਂ ਹੋਈਆਂ ਚੋਣਾਂ ਦੇ ਆਏ ਚੋਣ ਨਤੀਜਿਆਂ 'ਚ ਪਾਰਟੀ ਦੇ ਛੇ ਉਮੀਦਵਾਰਾਂ ਦੀ ਹੋਈ ਹੂੰਝਾ ਫੇਰ ਜਿੱਤ ਨੇ ਵਿਰੋਧੀਆਂ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਕਿ ਮਜੀਠਾ ਦੇ ਵੋਟਰ ਮਜੀਠੀਆ ਨਾਲ ਚਟਾਨ ਵਾਂਗ ਖੜ੍ਹੇ ਹਨ ਤੇ ਵੋਟਰਾਂ ਵਲੋਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾ ਕੇ ਪਾਰਟੀ ਦੇ ਹੱਕ ਵਿਚ ਦਿੱਤਾ ਵੱਡਾ ਫਤਵਾ | ਗਨੀਵ ਮਜੀਠੀਆ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਨਗਰ ਕੌਂਸਲ ਚੋਣਾਂ 'ਚ ਧੱਕੇਸ਼ਾਹੀ, ਧਾਂਦਲੀਆਂ ਕਰਨ ਦੇ ਬਾਵਜੂਦ ਵੀ ਮਜੀਠਾ ਦੇ ਵੋਟਰਾਂ ਵਲੋਂ ਅਕਾਲੀ ਦਲ ਦੇ ਛੇ ਉਮੀਦਵਾਰਾਂ ਨੂੰ ਜਿਤਾਉਣ 'ਤੇ ਧੰਨਵਾਦ ਕਰਦਿਆਂ ਕਿਹਾ ਜਿਨ੍ਹਾਂ ਆਪਣੀ ਇਕ ਇਕ ਵੋਟ ਦੇ ਉਮੀਦਵਾਰਾਂ ਨੂੰ ਪਾ ਕੇ ਵੱਡੀ ਲੀਡ ਨਾਲ ਜਿਤਾਇਆ ਹਮੇਸ਼ਾ ਰਿਣੀ ਰਹਾਂਗੇ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਅਕਾਲੀ ਦਲ ਦੇ ਉਮੀਦਵਾਰਾਂ ਲਈ ਦਿਨ ਰਾਤ ਕੀਤੀ ਮਿਹਨਤ ਦੀ ਬਦੌਲਤ ਇਹ ਜਿੱਤ ਨਸੀਬ ਹੋਈ ਹੈ ਅਤੇ ਮਜੀਠੀਆ ਪਾਰਟੀ ਦੇ ਹਰੇਕ ਆਗੂ ਤੇ ਵਰਕਰ ਦਾ ਮਾਣ ਸਨਮਾਨ ਕਰਦਾ ਹੈ | ਉਹ ਸਾਡੇ ਪਰਿਵਾਰਿਕ ਮੈਂਬਰ ਹਨ | ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਸਿਵੀ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਕੇਸ਼ ਪਰਾਸਰ, ਮੈਨੇਜਰ ਜਗਰੂਪ ਸਿੰਘ ਗਿੱਲ, ਸਰਪੰਚ ਗੁਰਭੇਜ ਸਿੰਘ ਸੋਨਾ ਤੇ ਜਸਪਾਲ ਸਿੰਘ ਭੋਆ ਆਦਿ ਸ਼ਾਮਿਲ ਸਨ |