18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਦਮਦਮੀ ਟਕਸਾਲ ਮਹਿਤਾ ਵਿਖੇ ਸ਼ਹੀਦੀ ਸਪਤਾਹ ਦੀ ਸ਼ਰਧਾ ਤੇ ਉਤਸ਼ਾਹ ਨਾਲ ਕੀਤੀ ਆਰੰਭਤਾ <br/>

Ad Position 21
No active advertisement
ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਗਤਾਂ ਨੂੰ ਕਥਾ ਸਰਵਣ ਕਰਾਉਂਦੇ ਹੋਏ | ਤਸਵੀਰ : ਜਗਦੀਸ਼ ਸਿੰਘ ਬਮਰਾਹ <br/> 02-06-2026
ਚੌਕ ਮਹਿਤਾ, 1 ਜੂਨ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਜੂਨ 1984 ਨੂੰ ਵਾਪਰੇ ਤੀਸਰੇ ਘੱਲੂਘਾਰੇ ਆਪ੍ਰੇਸ਼ਨ ਬਲਿਊ ਸਟਾਰ ਦੀ 42ਵੀਂ ਵਰ੍ਹੇਗੰਢ 'ਤੇ ਅੱਜ ਦਮਦਮੀ ਟਕਸਾਲ ਦੇ ਹੈਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਸਪਤਾਹ ਦੀ ਪ੍ਰਾਰੰਭਤਾ ਕਰ ਦਿੱਤੀ ਗਈ | ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਮਹਾਨ ਸ਼ਹੀਦੀ ਸਮਾਗਮ ਵਿਚ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਭਾਈ ਠਾਹਰਾ ਸਿੰਘ, ਜਨਰਲ ਸ਼ੁਬੇਗ ਸਿੰਘ ਤੇ ਹੋਰ ਹਜ਼ਾਰਾਂ ਹੀ ਸਿੰਘ ਸਿੰਘਣੀਆਂ ਭੁਝੰਗੀਆਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਅੱਜ ਇਸ ਸਮਾਗਮ ਵਿਚ ਟਕਸਾਲ ਮੁਖੀ ਨੇ ਉਸ ਵੇਲੇ ਤੇ ਹਾਲਾਤਾਂ ਦਾ ਵੇਰਵਾ ਸੰਗਤਾਂ ਨੂੰ ਦੱਸਣਾ ਕੀਤਾ | ਉਪਰੰਤ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜੀਵਨ ਬਿਰਤਾਂਤ ਦਾ ਇਕ ਅਧਿਆਇ ਸੰਗਤਾਂ ਨੂੰ ਸਰਵਣ ਕਰਾਇਆ | ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦੀ ਸਮਾਗਮ ਵਿਚ ਜੋ ਕਿ ਸ਼ਾਮ ਨੂੰ 4 ਵਜੇ ਸ਼ੁਰੂ ਹੋ ਜਾਂਦੇ ਹਨ, ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਰੋਜਾਨਾ ਕੀਰਤਨ ਕੀਤਾ ਕਰਨਗੇ | ਉਪਰੰਤ ਕਥਾ ਪ੍ਰਵਾਹ ਚੱਲੇਗਾ | ਇਸ ਲਈ ਸੰਗਤਾਂ ਰੋਜਾਨਾ ਹੀ ਹੰੁਮ ਹੰੁਮਾ ਕੇ ਇਨ੍ਹਾਂ ਸ਼ਹੀਦੀ ਦੀਵਾਨਾਂ ਵਿਚ ਹਾਜ਼ਰੀਆਂ ਭਰਨ ਅਤੇ ਆਪਣੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ | ਪੋਥੀ ਪਾਠ ਦੀ ਸੇਵਾ ਭਾਈ ਸਤਨਾਮ ਸਿੰਘ ਖਾਲਸਾ ਨੇ ਅਤੇ ਮੰਚ ਸੰਚਾਲਨ ਪਿ੍ੰਸੀਪਲ ਗੁਰਦੀਪ ਸਿੰਘ ਰੰਧਾਵਾ ਨੇ ਕੀਤਾ | ਇਸ ਮੌਕੇ ਸੰਤ ਸਮਾਜ ਦੇ ਮਹਾਂਪੁਰਖ ਸੰਤ ਗਿਆਨੀ ਗੁਰਦੇਵ ਸਿੰਘ ਤਰਸਿੱਕਾ, ਬਾਬਾ ਗੁਰਦੀਪ ਸਿੰਘ ਖੁਜਾਲਾ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ, ਬਾਬਾ ਗੁਰਮੀਤ ਸਿੰਘ ਬੱਦੋਵਾਲ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਬਾਬਾ ਸੁਖਵੰਤ ਸਿੰਘ ਚੰਨਣਕੇ, ਜਥੇਦਾਰ ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ, ਗਿਆਨੀ ਸਾਹਿਬ ਸਿੰਘ, ਪਿ੍ੰ: ਜੋਬਨਪ੍ਰੀਤ ਸਿੰਘ, ਭਾਈ ਪ੍ਰਭਜੀਤ ਸਿੰਘ, ਭਾਈ ਪ੍ਰਕਾਸ਼ ਸਿੰਘ ਭਾਈ ਨਿਰਮਲ ਸਿੰਘ, ਭਾਈ ਹਰਚੰਦ ਸਿੰਘ ਆਦਿ ਤੋਂ ਇਲਾਵਾ ਫੈਡਰੇਸ਼ਨ ਆਗੂ ਅਮਰਬੀਰ ਸਿੰਘ ਢੋਟ, ਸਰਪੰਚ ਕਸ਼ਮੀਰ ਸਿੰਘ ਕਾਲਾ, ਪਿ੍ੰ: ਹਰਸ਼ਦੀਪ ਸਿੰਘ ਰੰਧਾਵਾ, ਡਾ. ਅਵਤਾਰ ਸਿੰਘ ਬੁਟਰ (ਦੋਵੇਂ ਮੈਂਬਰ ਚੀਫ਼ ਖ਼ਾਲਸਾ ਦੀਵਾਨ), ਪਿ੍ੰ: ਗੁਰਦੀਪ ਸਿੰਘ ਜਲਾਲ ਉਸਮਾ, ਪਿ੍ੰ: ਤੇਜਬੀਰ ਸਿੰਘ ਸੋਹਲ, ਰਮਨਬੀਰ ਸਿੰਘ ਲੱਧਾ ਮੁੰਡਾ, ਅੰਤਰਪ੍ਰੀਤ ਸਿੰਘ ਲੱਧਾ ਮੁੰਡਾ, ਮਨਜੋਤ ਸਿੰਘ ਰੰਧਾਵਾ, ਬਲਕਾਰ ਸਿੰਘ ਪੀ. ਬੀ. ਐੱਸ. ਵਾਲੇ, ਸਰਪੰਚ ਹਰਜਿੰਦਰ ਸਿੰਘ ਜੱਜ, ਭਾਈ ਜਸਪਾਲ ਸਿੰਘ ਅੰਮਿ੍ਤਸਰ, ਭਾਈ ਦਮਨਪ੍ਰੀਤ ਸਿੰਘ, ਡਾ. ਅਰਪਿੰਦਰ ਸਿੰਘ, ਜਥੇ. ਬਹਾਦਰ ਸਿੰਘ, ਹਰ ਗੋਪਾਲ ਸਿੰਘ ਰੰਧਾਵਾ, ਬਲਜਿੰਦਰ ਸਿੰਘ ਰਾਜੂ ਤੇ ਹੋਰ ਬੇਅੰਤ ਸੰਗਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲਾਈਨਮੈਨ ਮਨਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਰੋਹ <br/> ਅਗਲੀ ਖ਼ਬਰ ਕਾਂਗਰਸ ਨੇ ਮਹਿੰਗਾਈ ਵਿਰੁੱਧ ਸੱਚਰ ਦੀ ਅਗਵਾਈ 'ਚ ਮਜੀਠਾ 'ਚ ਕੱਢਿਆ ਰੋਸ ਮਾਰਚ <br/>
Ad Position 24