05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਰਿਫਲੈਕਟਰ ਨਾ ਲਾਏ ਹੋਣ ਕਾਰਨ ਵਾਪਰਦੇ ਹਨ ਵੱਡੇ ਹਾਦਸੇ-ਗੁਰਜੰਟ ਸਿੰਘ ਪੱਡੇਆਣਾ <br/>

Ad Position 21
No active advertisement
ਬਾਬਾ ਬਕਾਲਾ ਸਾਹਿਬ ਨੇੜੇ ਰਿਫਲੈਕਟਰ ਨਾ ਲਾਏ ਹੋਣ ਕਾਰਨ ਬਣ ਰਹੇ ਡਿਵਾਇਡਰ 'ਤੇ ਜਾ ਚੜਿ੍ਹਆ ਟਰੱਕ ਤੇ ਜਾਣਕਾਰੀ ਦਿੰਦਿਆਂ ਭਾਈ ਗੁਰਜੰਟ ਸਿੰਘ ਪੱਡੇਆਣਾ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 10-06-2026
ਬਾਬਾ ਬਕਾਲਾ ਸਾਹਿਬ, 9 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਨੂੰ ਆਉਣ ਵਾਲੀ ਮੇਨ ਸੜਕ ਉਪਰ ਬਾਬਾ ਬਕਾਲਾ ਸਾਹਿਬ ਮੋੜ ਤੋਂ ਲੈ ਕੇ ਸਠਿਆਲਾ ਕਾਲਜ ਤੱਕ ਵਿਚਕਾਰ ਡਿਵਾਇਡਰ ਬਣਾਇਆ ਜਾ ਰਿਹਾ ਹੈ, ਪਰ ਇਸ ਚੱਲ ਰਹੇ ਕੰਮ ਦੌਰਾਨ ਮਹਿਕਮੇ ਦੇ ਠੇਕੇਦਾਰ ਦੀ ਕਥਿਤ ਅਣਗਹਿਲੀ ਕਾਰਨ ਡਿਵਾਇਡਰ ਉਪਰ ਰਿਫਲੈਕਟਰ ਨਾ ਲਾੇ ਹੋਣ ਕਾਰਨ ਅਕਸਰ ਵੱਡੇ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ | ਇਸ ਸੰਬੰਧੀ ਬੀਤੀ ਰਾਤ ਹੀ ਇਕ ਟਰੱਕ ਜੋ ਕਿ ਰਿਫਲੈਕਟਰ ਨਾ ਲਾਏ ਹੋਣ ਕਾਰਨ ਬਾਬਾ ਬਕਾਲਾ ਸਾਹਿਬ ਨਜ਼ਦੀਕ ਸੇਂਟ ਸੋਲਜ਼ਰ ਸਕੂਲ ਨੇੜੇ ਬਣ ਰਹੇ ਡਿਵਾਇਡਰ 'ਤੇ ਜਾ ਚੜਿ੍ਹਆ ਅਤੇ ਮਸਾਂ ਉਲਟਣ ਤੋਂ ਬਚਿਆ, ਹਾਲਾਂਕਿ ਇਕ ਵੱਡਾ ਹਾਦਸਾ ਵੀ ਹੋਣੋਂ ਬਚ ਗਿਆ | ਇਸ ਸੰਬੰਧੀ ਧੀਆਂ ਦੇ ਰਖਵਾਲੇ ਸਮਾਜ ਸੇਵੀ ਸੰਸਥਾ ਦੇ ਮੁਖੀ ਭਾਈ ਗੁਰਜੰਟ ਸਿੰਘ ਪੱਡੇਆਣਾ ਨੇ ਦੱਸਿਆ ਕਿ ਸੜਕ ਉਪਰ ਡਿਵਾਇਡਰ ਬਣਾਉਣ ਦਾ ਕੰਮ ਚੱਲ ਰਿਹਾ ਹੈ, ਪਰ ਠੇਕੇਦਾਰ ਵਲੋਂ ਕਿਸੇ ਵੀ ਕੱਟ ਉੱਪਰ ਰਿਫਲੈਕਟਰ ਜਾਂ ਸਾਈਨ ਬੋਰਡ ਲਿਖ ਕੇ ਨਹੀਂ ਲਾਇਆ ਗਿਆ ਕਿ 'ਅੱਗੇ ਕੰਮ ਚੱਲ ਰਿਹਾ ਹੈ |' ਜੋ ਕਿ ਬੇਹੱਦ ਜ਼ਰੂਰੀ ਹੁੰਦਾ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ | ਗੁਰਜੰਟ ਸਿੰਘ ਪੱਡੇਆਣਾ ਨੇ ਸਥਾਨਕ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਸੜਕ ਉਪਰ ਡਿਵਾਇਡਰ ਬਣਾ ਰਹੇ ਸੰਬੰਧਿਤ ਠੇਕੇਦਾਰ ਨੂੰ ਸਖ਼ਤ ਹਿਦਾਇਤ ਕੀਤੀ ਜਾਵੇ, ਕਿ ਜਿਨ੍ਹਾਂ ਚਿਰ ਕੰਮ ਚੱਲ ਰਿਹਾ ਹੈ ਸੜਕ ਉਪਰ ਰਿਫਲੈਕਟਰ ਜਾਂ ਸਾਇਨ ਬੋਰਡ ਲਿਖ ਕੇ ਲਗਾਏ ਜਣਾ ਤਾਂ ਜੋ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਰੁਜ਼ਗਾਰ ਮੰਗਣ 'ਤੇ ਸਰਕਾਰ ਵਲੋਂ ਉਨ੍ਹਾਂ 'ਤੇ ਲਾਠੀਚਾਰਜ ਕਰਨਾ ਮੰਦਭਾਗਾ-ਜਥੇਦਾਰ ਨਾਗੋਕੇ <br/> ਅਗਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਅਰਥੀ ਫੂਕ ਮੁਜ਼ਾਹਰਾ
Ad Position 24