05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਨੁਕਸਾਨੀਆਂ ਫਸਲਾਂ ਤੇ ਘਰਾਂ ਦਾ ਮੁਆਵਜ਼ਾ ਨਾ ਮਿਲਣ 'ਤੇ ਸੰਘਰਸ਼ ਦਾ ਐਲਾਨ

Ad Position 21
No active advertisement
ਅਜੀਤ ਡੈਸਕ 10-06-2026
ਰਮਦਾਸ/ਗੱਗੋਮਾਹਲ, 9 ਜੂਨ (ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਵਿਚ ਸਾਉਣੀ ਤੇ ਗੰਨੇ ਦੀ ਫ਼ਸਲ ਸਮੇਤ ਘਰਾਂ ਦਾ ਭਾਰੀ ਨੁਕਸਾਨ ਪਿੰਡ ਘੋਨੇਵਾਹਲਾ ਵਿਚ ਹੋਇਆ ਸੀ ਪਿੰਡ ਬਹੁਤ ਸਮਾਂ ਪਾਣੀ ਵਿਚ ਘਿਰਿਆ ਰਿਹਾ ਤੇ ਘਰ ਹੜ੍ਹ ਦੇ ਪਾਣੀ ਵਿਚ ਡੁੱਬੇ ਰਹੇ ਇਸ ਭਿਆਨਕ ਤਬਾਹੀ ਦਾ ਮੰਜਰ ਮੀਡੀਆ ਵਲੋਂ ਦੇਸ਼ਾਂ ਵਿਦੇਸ਼ਾਂ ਤੱਕ ਨਸ਼ਰ ਕੀਤਾ ਗਿਆ, ਜਿਸ 'ਤੇ ਉਸ ਵੇਲੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਕਈ ਮੰਤਰੀਆਂ, ਪਾਰਲੀਮੈਂਟ ਮੈਂਬਰਾਂ, ਕਿਸਾਨ ਜਥੇਬੰਦੀਆਂ ਵਿਰੋਧੀ ਧਿਰ ਤੇ ਆਗੂਆਂ ਵਲੋਂ ਇਸ ਪਿੰਡ ਨਾਲ ਹਮਦਰਦੀ ਵਿਖਾਉਂਦੇ ਹੋਏ ਨੁਕਸਾਨ ਦੀ ਪੂਰੀ ਭਰਪਾਈ ਦੀ ਮੰਗ ਕੀਤੀ ਪ੍ਰੰਤੂ ਅਜੇ ਤੱਕ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਫਸਲਾਂ ਤੇ ਘਰਾਂ ਸਮੇਤ ਮਾਰੇ ਗਏ ਪਸ਼ੂਆਂ ਦਾ ਮੁਆਵਜ਼ਾ ਜ਼ਿਆਦਾ ਕਿਸਾਨਾਂ ਨੂੰ ਨਹੀਂ ਮਿਲਿਆ ਜਿਸ ਦੇ ਰੋਸ ਵਜੋਂ ਕਿਸਾਨ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਅਗਵਾਈ ਵਿਚ ਬਾਬਾ ਬਗਨ ਸ਼ਾਹ ਦੇ ਡੇਰੇ 'ਤੇ ਵਿਸ਼ਾਲ ਇਕੱਠ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਨਾਅਰੇਬਾਜ਼ੀ ਕੀਤੀ ਤੇ ਮੁਆਵਜ਼ੇ ਤੋਂ ਵਾਂਝੇ ਰਹੇ ਕਿਸਾਨ ਮਜ਼ਦੂਰਾਂ ਨੂੰ ਪਟਵਾਰੀ ਗਿਰਦੋਰ ਤੇ ਨਾਇਬ ਤਹਿਸੀਲਦਾਰ ਜਿਨ੍ਹਾਂ ਵਲੋਂ ਇਨ੍ਹਾਂ ਲੋਕਾਂ ਦੇ ਨਾਮ ਮੁਆਵਜ਼ੇ ਲਈ ਨਹੀਂ ਭੇਜੇ ਗਏ | ਉਨ੍ਹਾਂ ਨੂੰ ਤਰੁੰਤ ਮੁਆਵਜਾ ਦਿੱਤਾ ਜਾਵੇ | ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਬਸੰਤਕੋਟ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਹੜ੍ਹਾਂ ਦੌਰਾਨ ਘੋਨੇਵਾਹਲਾ ਦੇ ਉਨ੍ਹਾਂ ਕਿਸਾਨ ਮਜ਼ਦੂਰਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਪਿੱਛਲੇ ਦਿਨੀ ਜਥੇਬੰਦੀਆ ਦਾ ਵਫਦ ਐੱਸ. ਡੀ. ਐੱਮ. ਅਜਨਾਲਾ ਨੂੰ ਮਿਲਿਆ ਸੀ ਤੇ ਕਿਸਾਨ ਮਜ਼ਦੂਰਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਦੇਣ ਦਾ ਯਕੀਨ ਦਵਾਇਆ ਸੀ ਕਿ ਸਾਡੇ ਕੋਲ ਪੈਸੇ ਆ ਚੁੱਕੇ ਹਨ ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਉਕਤ ਆਗੂਆਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਪ੍ਰਸਾਸ਼ਨ ਵਲੋਂ ਮੁਆਵਜ਼ਾ ਨਾ ਦੇਣ ਤੇ ਸੰਘਰਸ਼ ਦਾ ਐਲਾਨ ਕੀਤਾ | ਇਕੱਠ ਦੌਰਾਨ 13 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸ ਵਿਚ ਪ੍ਰਧਾਨ ਜਸਵੰਤ ਸਿੰਘ, ਮੀਤ ਪ੍ਰਧਾਨ ਗੁਰਚਰਨ ਸਿੰਘ ਤੇ ਜਸ਼ਨਪ੍ਰੀਤ ਸਿੰਘ, ਸੈਕਟਰੀ ਅਵਤਾਰ ਸਿੰਘ, ਖਜ਼ਾਨਚੀ ਜਸਵੰਤ ਸਿੰਘ ਚੁਣੇ ਗਏ ਤੇ ਜਸਵੰਤ ਸਿੰਘ ਪੁੱਤਰ ਆਸਾ ਸਿੰਘ, ਅਜੀਤ ਸਿੰਘ, ਸਵਰਨ ਸਿੰਘ ਜਰਨੈਲ ਸਿੰਘ ਮਾਛੀਵਾਹਲਾ, ਮਨਜੀਤ ਸਿੰਘ ਤੇ ਧਰਮ ਸਿੰਘ ਕਾਰਜਕਾਰੀ ਮੈਂਬਰ
ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂ ਤੇ ਪਿੰਡ ਵਾਸੀ | ਤਸਵੀਰ : ਬਲਵਿੰਦਰ ਸਿੰਘ ਸੰਧੂ


Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਰਈਆ ਵਿਖੇ ਨਵ-ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਖਤਮ <br/>
Ad Position 24