02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਹਨ੍ਹੇਰੀ ਝੱਖੜ ਕਾਰਨ ਗ਼ਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ, ਇਕ ਮਹਿਲਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 13-06-2026
ਅਜਨਾਲਾ, 12 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ ਸ਼ਾਮ ਅਜਨਾਲਾ ਖੇਤਰ ਵਿਚ ਆਏ ਤੇਜ਼ ਹਨੇਰੀ ਝੱਖੜ ਕਾਰਨ ਇਥੋਂ ਥੋੜੀ ਦੂਰ ਸਥਿਤ ਪਿੰਡ ਪੰਜਗਰਾਈ ਨਿੱਝਰਾਂ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ ਮਹਿਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਦਕਿ ਘਰ ਦੇ ਸਾਮਾਨ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਪੰਜਗਰਾਈਆਂ ਦੀ ਮੌਜੂਦਗੀ ਵਿਚ ਪੀੜਤ ਪਰਿਵਾਰ ਦੇ ਮੁਖੀ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਜਦੋਂ ਤੇਜ ਹਨੇਰੀ ਝੱਖੜ ਆਇਆ ਤਾਂ ਇਕਦਮ ਉਨ੍ਹਾਂ ਦੇ ਘਰ ਦੇ ਇਕਲੌਤੇ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਘਰ ਵਿਚ ਪਿਆ ਕੀਮਤੀ ਸਾਮਾਨ ਟੀ. ਵੀ., ਕੂਲਰ, ਅਲਮਾਰੀ, ਪੇਟੀ ਤੇ ਹੋਰ ਸਾਰਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦ ਕਮਰੇ ਦੀ ਛੱਤ ਡਿੱਗੀ ਉਸ ਸਮੇਂ ਮੇਰੀ ਪਤਨੀ ਹਰਪ੍ਰੀਤ ਕੌਰ ਅੰਦਰ ਸੁੱਤੀ ਸੀ ਜੋ ਕਿ ਬੜੀ ਮੁਸ਼ਕਿਲ ਨਾਲ ਭੱਜ ਕੇ ਬਚੀ ਪਰ ਫਿਰ ਵੀ ਉਸਦੇ ਸਿਰ ਅਤੇ ਸਰੀਰ ਦੇ ਹੋਰਨਾ ਹਿੱਸਿਆਂ ਤੇ ਕਾਫੀ ਸੱਟਾਂ ਲੱਗੀਆਂ ਹਨ ਜਦਕਿ ਬੱਚੇ ਵਾਲ ਵਾਲ ਬਚ ਗਏ ਹਨ। ਹਰਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਕੋਲ ਰਹਿਣ ਲਈ ਹੋਰ ਕੋਈ ਕਮਰਾ ਨਹੀਂ ਹੈ ਅਤੇ ਨਾਂ ਹੀ ਇਸ ਘਰ ਨੂੰ ਦੁਬਾਰਾ ਮੁਰੰਮਤ ਕਰਾਉਣ ਲਈ ਪੈਸੇ ਜਾਂ ਹੋਰ ਲੋੜੀਦੇ ਸਾਧਨ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ �ਖੀ ਘੜੀ ਵਿਚ ਮੇਰੀ ਬਾਂਹ ਫੜੀ ਜਾਵੇ ਅਤੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ। ਉਧਰ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਪੰਜਗਰਾਈਆਂ ਨੇ ਵੀ ਪੰਜਾਬ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਤੁਰੰਤ ਬਾਂਹ ਫੜੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਿੰਡਾਂ ’ਚ ਤੇਜ਼ ਹਨ੍ਹੇਰੀ ਝੱਖੜ ਨਾਲ ਕੰਧਾਂ ਡਿੱਗੀਆਂ ਤੇ ਟੀਨਾਂ ਵਾਲੀਆਂ ਛੱਤਾਂ ਵੀ ਉੱਡੀਆਂ, ਲੋਕਾਂ ਦਾ ਹੋਇਆ... ਅਗਲੀ ਖ਼ਬਰ ਤੇਜ ਝੱਖੜ ਨਾਲ ਰੁੱਖ ਦਾ ਟਹਿਣਾ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ
Ad Position 24
No active advertisement