02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਵੱਖ-ਵੱਖ ਪਿੰਡਾਂ ’ਚ ਤੇਜ਼ ਹਨ੍ਹੇਰੀ ਝੱਖੜ ਨਾਲ ਕੰਧਾਂ ਡਿੱਗੀਆਂ ਤੇ ਟੀਨਾਂ ਵਾਲੀਆਂ ਛੱਤਾਂ ਵੀ ਉੱਡੀਆਂ, ਲੋਕਾਂ ਦਾ ਹੋਇਆ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 13-06-2026
ਜੇਠੂਵਾਲ, 12 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਬੀਤੀ ਸ਼ਾਮ ਨੂੰ ਆਈ ਤੇਜ਼ ਹਨ੍ਹੇਰੀ ਝੱਖੜ ਨਾਲ ਪਿੰਡ ਜੇਠੂਵਾਲ, ਸੋਹੀਆਂ ਖੁਰਦ, ਖੁਸ਼ੀਪੁਰ, ਲੁੱਧੜ, ਮਹਿਣੀਆਂ ਕੁਹਾਰਾਂ, ਮਲੂਵਾਲ, ਜਹਾਂਗੀਰ ਸਮੇਤ ਹੋਰ ਪਿੰਡਾਂ ‘ਚ ਕੰਧਾਂ ਡਿੱਗਣ ਤੇ ਟੀਨਾਂ ਵਾਲੀਆਂ ਛੱਤਾਂ ਹਵਾ ਵਿਚ ਉੱਡੀਆਂ ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਿੰਡ ਜੇਠੂਵਾਲ ਦੇ ਸਰਪੰਚ ਤਰਸੇਮ ਸਿੰਘ ਸਹੋਤਾ, ਪੰਚ ਸੁਰਜੀਤ ਸਿੰਘ ਫੌਜੀ, ਪੰਚ ਨਵਜੋਤ ਸਿੰਘ, ਤਸਵੀਰ ਸਿੰਘ ਫੌਜੀ, ਹਰਪ੍ਰੀਤ ਕੁਮਾਰ, ਪ੍ਰਿੰਸ ਅਰੋੜਾ, ਡਾ. ਸੰਦੀਪ ਸਿੰਘ, ਵਾਂਸ ਅਰੋੜਾ ਤੇ ਹੋਰ ਮੁਹਤਬਰਾਂ ਨੇ ਦੱਸਿਆ ਕਿ ਪਿੰਡ ਦੇ ਖੇਡ ਸਟੇਡੀਅਮ ਦੀ ਚਾਰ ਦੀਵਾਰੀ ਦੀਆਂ ਕੰਧਾਂ ‘ਤੇ ਲਾਈਆਂ ਗਈਆਂ ਲਾਈਟਾਂ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ ਉਨ੍ਹਾਂ ਕਿਹਾ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਖੇਡ ਸਟੇਡੀਅਮ ਵਿਚ ਬੱਚਿਆਂ ਦੇ ਰਾਤ ਸਮੇਂ ਖੇਡਣ ਲਈ ਲਾਈਟਾਂ ਲਈਆਂ ਗਈਆਂ ਸਨ ਪਰ ਇਹ ਲਾਈਟਾਂ ਤੇ ਸਟੇਡੀਅਮ ਦੀਆਂ ਕੰਧਾਂ ਨਾਲ ਪੰਚਾਇਤ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਲਈ ਸਰਕਾਰ ਪੰਚਾਇਤ ਨੂੰ ਇਹ ਕੰਮ ਦੁਬਾਰਾ ਕਰਵਾਉਣ ਲਈ ਗਰਾਂਟ ਮੁਹਈਆ ਕਰਵਾਵੇ। ਇਸੇ ਤਰ੍ਹਾਂ ਨੰਬਰਦਾਰ ਬਿਕਰਮ ਸਿੰਘ ਸੁਧਾਰਪੁਰੀ ਨੇ ਦੱਸਿਆ ਕਿ ਤੇਜ਼ ਹਨ੍ਹੇਰੀ ਝੱਖੜ ਸ਼ਾਮ ਨੂੰ ਆਉਣ ਸਮੇਂ ਸਾਡੇ ਤੂੜੀ ਵਾਲੇ ਬਰਾਂਡੇ ਦੇ ਪਈਆਂ ਟੀਨਾਂ ਵਾਲੀਆਂ ਛੱਤਾਂ ਹਵਾ ਵਿਚ ਉੱਡਣ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਲਈ ਸਰਕਾਰ ਸਾਨੂੰ ਬਣਦਾ ਮੁਆਵਜ਼ਾ ਅਤੇ ਸੋਹੀਆਂ ਖੁਰਦ ਵਿਖੇ ਵੀ ਹਨ੍ਹੇਰੀ ਝੱਖੜ ਆਉਣ ਨਾਲ ਕੁਝ ਪੁਰਾਣੇ ਸਮੇਂ ਤੋਂ ਲੱਗੇ ਰੁੱਖ ਤੇ ਬਿਜਲੀਦੇ ਖੰਭੇ ਡਿੱਗਣ ਨਾਲ ਸੜਕੀ ਆਵਾਜਾਈ ਬੰਦ ਹੋ ਗਈ ਸੀ ਜਿਸ ਨੂੰ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਤੇ ਸਾਬਕਾ ਸਰਪੰਚ ਧਰਮਬੀਰ ਸਿੰਘ ਸੋਹੀ ਤੇ ਹੋਰ ਮੋਹਤਬਰਾਂ ਵਲੋਂ ਸੜਕ ਵਿਚ ਡਿੱਗੇ ਰੁੱਖਾਂ ਨੂੰ ਵੱਢ ਕੇ ਆਵਾਜਾਈ ਬਹਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿੰਡ ਦੀ 24 ਘੰਟੇ ਬਿਜਲੀ ਸਪਲਾਈ ਪੋਲ ਡਿੱਗਣ ਨਾਲ ਚਾਲੂ ਨਹੀਂ ਹੋ ਸਕੀ ਪਿੰਡ ਵਾਸੀਆਂ ਵਲੋਂ ਬਿਜਲੀ ਸਪਲਾਈ ਬਹਾਲ ਕਰਨ ਲਈ ਬਿਜਲੀ ਮੁਲਾਜ਼ਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੋਰਨਾਂ ਪਿੰਡਾਂ ਵਿਚ ਵੀ ਹਨ੍ਹੇਰੀ ਝੱਖੜ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਸੜਕਾਂ ਉੱਪਰ ਡਿੱਗੇ ਰੁੱਖਾਂ ਨੂੰ ਪਿੰਡ ਵਾਸੀ ਤੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਚੁੱਕ ਕੇ ਆਵਾਜਾਈ ਚਾਲੂ ਕਰ ਰਹੇ ਹਨ ਉਕਤ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਤੇਜ਼ ਹਨ੍ਹੇਰੀ ਆਉਣ ਨਾਲ ਬਿਜਲੀ ਦੇ ਡਿੱਗੇ ਪੋਲ ਤੇ ਟਰਾਂਸਫਾਰਮਾਂ ਨਾਲ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ ਜਿਸ ਨਾਲ ਬੀਜੀ ਝੋਨੇ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਵੀ ਜਲਦ ਤੋਂ ਜਲਦ ਚਾਲੂ ਕੀਤੀ ਜਾਵੇ ਅਤੇ ਡਿੱਗੇ ਟਰਾਂਸਫਾਰਮਾਂ ਤੇ ਪੋਲਾਂ ਦਾ ਕੰਮ ਕਰਨ ਲਈ ਪਿੰਡ ਵਾਸੀਆਂ ਵਲੋਂ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨ੍ਹੇਰੀ ਝੱਖੜ ਨਾਲ ਬਿਆਸ ਰੇਲਵੇ ਸਟੇਸ਼ਨ ਪਲੇਟਫਾਰਮ ਦੀਆਂ ਸ਼ੈੱਡਾਂ ਉੱਡੀਆਂ ਅਗਲੀ ਖ਼ਬਰ ਤੇਜ਼ ਹਨ੍ਹੇਰੀ ਝੱਖੜ ਕਾਰਨ ਗ਼ਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ, ਇਕ ਮਹਿਲਾ ਜ਼ਖ਼ਮੀ
Ad Position 24
No active advertisement