08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਮਿਸਲ ਸ਼ਹੀਦਾਂ ਤਰਨਾ ਦਲ ਦੇ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ ਬਰਸੀ ਸੰਬੰਧੀ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

Ad Position 21
No active advertisement
ਅਜੀਤ ਡੈਸਕ 19-06-2026

ਬਾਬਾ ਬਕਾਲਾ ਸਾਹਿਬ, 18 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਾਬਾ ਬਕਾਲਾ ਸਾਹਿਬ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਬਿਸ਼ਨ ਸਿੰਘ ਦੀ 32ਵੀਂ ਬਰਸੀ ਦੇ ਸੰਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ। ਮਿਸਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਨੇ ਅਰਦਾਸ ਬੇਨਤੀ ਕੀਤੀ ਅਤੇ ਦੱਸਿਆ ਕਿ 20 ਜੂਨ, ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਉਪਰੰਤ ਦੀਵਾਨ ਹਾਲ ਵਿਖੇ ਭਾਰੀ ਧਾਰਮਿਕ ਦੀਵਾਨ ਸੱਜਣਗੇ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਪੁੱਜ ਕੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਦੌਰਾਨ ਸ਼ਾਮ ਨੂੰ ਮਹੱਲਾ ਸਜਾਇਆ ਜਾਵੇਗਾ। ਜਿਸ ਵਿਚ ਨਿਹੰਗ ਸਿੰਘ ਘੋੜ ਸਵਾਰੀ, ਨੇਜੇਬਾਜੀ ਅਤੇ ਗਤਕੇਬਾਜੀ ਦੇ ਜੌਹਰ ਦਿਖਾਉਣਗੇ। ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਬਰਸੀ ਸਮਾਗਮਾਂ ਵਿਚ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ। ਇਸ ਮੌਕੇ ਬਾਬਾ ਸੁੱਖਾ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਅਮਰ ਸਿੰਘ ਜੱਬੋਵਾਲ, ਬਾਬਾ ਭਗਵਾਨ ਸਿੰਘ, ਬਾਬਾ ਜੈਮਲ ਸਿੰਘ ਗੋਇੰਦਵਾਲ ਸਾਹਿਬ, ਚੇਅਰਮੈਨ ਬਾਬਾ ਇੰਦਰਜੀਤ ਸਿੰਘ ਖੱਖ (ਗੋਇੰਦਵਾਲ ਸਾਹਿਬ), ਬਾਬਾ ਬਲਰਾਜ ਸਿੰਘ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ (ਨੀਡਜ ਹੋਲਸੇਲਜ਼), ਮਾਤਾ ਜਗੀਰ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਸਰਬਜੀਤ ਕੌਰ, ਜ: ਜਰਨੈਲ ਸਿੰਘ ਚੀਮਾਬਾਠ, ਨੰਬਰਦਾਰ ਅੰਮ੍ਰਿਤਪਾਲ ਸਿੰਘ, ਰਾਜਵੀਰ ਸਿੰਘ ਚੀਮਾਬਾਠ, ਜਥੇ. ਆਤਮਾ ਸਿੰਘ (ਪਰਿਵਾਰ ਬਾਬਾ ਨੰਦ ਸਿੰਘ ਨੰਗਲੀ), ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਸੈਕਟਰੀ ਨਰਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਸਮਾਜ ਸੇਵੀ ਹਰਪਾਲ ਸਿੰਘ ਰਤਨਗੜ੍ਹ, ਠੇਕੇਦਾਰ ਰਾਮ ਲੁਭਾਇਆ, ਪ੍ਰਿੰ: ਦਿਲਬਾਗ ਸਿੰਘ ਮਾਨ, ਪ੍ਰਿੰ: ਕੁਲਬੀਰ ਸਿੰਘ ਮਾਨ, ਪ੍ਰਿੰ: ਦਿਲਬਾਗ ਸਿੰਘ ਭੁੱਲਰ, ਭਾਈ ਹਰਪ੍ਰੀਤ ਸਿੰਘ ਖਾਲਸਾ ਮੁਖੀ ਸਿੱਖ ਜੀਵਨ ਜਾਚ ਸੰਸਥਾ, ਭਾਈ ਮਨਜੀਤ ਸਿੰਘ ਕਥਾ ਵਾਚਕ, ਸੂਬੇਦਾਰ ਹਰਜੀਤ ਸਿੰਘ ਮੁਖੀ ‘ਗੁਰੂ ਕੇ ਬੇਟੇ’ ਸੁਧਾਰ ਮਿਸ਼ਨ ਪੰਜਾਬ, ਚਰਨ ਸਿੰਘ ਚੰਨਾ ਪਹਿਲਵਾਨ, ਡਾ: ਪਰਮਜੀਤ ਸਿੰਘ ਵਡਾਲਾ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਠੇਕੇਦਾਰ ਰਵੀ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਮੋੜ, ਗੁਰਬਚਨ ਸਿੰਘ ਪੀ. ਬੀ. ਮੋਟਰ ਵਾਲੇ, ਬਾਬਾ ਨਰਿੰਦਰ ਸਿੰਘ, ਬਾਬਾ ਬਚਿੱਤਰ ਸਿੰਘ ਨਰਿੰਜਣਪੁਰ, ਬਾਬਾ ਅਰਸ਼ਦੀਪ ਸਿੰਘ, ਬਾਬਾ ਸ਼ੇਰ ਸਿੰਘ, ਬਲਬੀਰ ਸਿੰਘ ਬਾਊ, ਬਾਬਾ ਤਰਨਾ ਸਿੰਘ ਤੇ ਹੋਰ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮ...
Ad Position 24