ਰਈਆ, 18 ਜੂਨ (ਸ਼ਰਨਬੀਰ ਸਿੰਘ ਕੰਗ)-ਗੁਰਦੁਆਰਾ ਭਗਤ ਨਾਮਦੇਵ ਕਾਰ ਸੇਵਾ ਆਨੰਦਪੁਰ ਸਾਹਿਬ ਫੇਰੂਮਾਨ ਚੌਂਕ ਰਈਆ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ ਅਨੰਦਪੁਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਿਛਲੇ ਕਈ ਦਿਨਾਂ ਤੋਂ ਚੁਪਹਿਰਾ ਸਾਹਿਬ ਦੇ ਚੱਲ ਰਹੇ ਲੜੀਵਾਰ ਪਾਠ ਅਤੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਛੋਲੇ-ਭਠੂਰ, ਛਬੀਲ, ਦਾਲ-ਫੁਲਕਾ, ਨਿਊਟਰੀ-ਕੁਲਚਾ ਅਤੇ ਹੋਰ ਕਈ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਾਏ ਗਏ । ਇਸ ਕਾਰਜ ਵਿਚ ਕਮੇਟੀ ਪ੍ਰਧਾਨ ਪਰਵਿੰਦਰ ਸਿੰਘ, ਮੁਖਤਾਰ ਸਿੰਘ ਸੈਕਟਰੀ, ਸਾਹਿਬ ਸਿੰਘ ਸੈਕਟਰੀ, ਸੁਖਵਿੰਦਰ ਸਿੰਘ ਭੱਠੇਵਾਲੇ, ਮਹਿਤਾਬ ਸਿੰਘ, ਗੁਰਦੀਪ ਸਿੰਘ ਬਾਠ, ਹਰਜੀਤ ਸਿੰਘ ਕੱਪੜੇ ਵਾਲੇ, ਪਰਮ ਸਿੰਘ, ਗੋਲਡੀ, ਬਲਵਿੰਦਰ ਸਿੰਘ ਸਾ: ਪ੍ਰਧਾਨ, ਜਗੀਰ ਸਿੰਘ ਟੇਲਰ, ਗੁਰਮੁਖ ਸਿੰਘ ਪੁਰਬਾ, ਪ੍ਰਗਟ ਸਿੰਘ, ਬਿਸਮਾਦ ਸਿੰਘ, ਪਰਮਜੀਤ ਸਿੰਘ, ਸਤਪਾਲ ਸਿੰਘ ਐੱਸ. ਪੀ. ਫੋਟੋਗ੍ਰਾਫਰ, ਦਿਲਬਾਗ ਸਿੰਘ, ਸੇਵਾਦਾਰ ਰਣਜੀਤ ਸਿੰਘ ਸਰਲੀ ਆਦਿ ਨੇ ਆਪਣਾ ਆਪਣਾ ਯੋਗਦਾਨ ਪਾਇਆ।
ਗੁਰਦੁਆਰਾ ਬਾਬਾ ਨਾਮਦੇਵ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਅਜੀਤ ਡੈਸਕ
19-06-2026