ਨਵਾਂ ਪਿੰਡ, 19 ਜੂਨ (ਜਸਪਾਲ ਸਿੰਘ)-ਸਬਜ਼ੀ ਮੰਡੀ ਵੱਲ੍ਹਾ ਵਿਖੇ ਖਾਦਾਂ, ਕੀਟਨਾਸ਼ਕਾਂ ਤੇ ਬੀਜ ਵਿਕਰੇਤਾਵਾਂ ਨੂੰ ਦਰਪੇਸ਼ ਮੁਸ਼ਕਿਲਾਂ, ਉਨ੍ਹਾਂ ਦੇ ਹੱਲ ਤੇ ਹਿੱਤਾਂ ਦੀ ਰਾਖੀ ਲਈ ‘ਫਰੈਂਡਜ਼ ਐਗਰੋ ਸੈਂਟਰ ਵੱਲ੍ਹਾ’ ਸਮੂਹ ‘ਚ ਉਪਰੋਕਤ ਵਿਕਰੇਤਾਵਾਂ ਦੀ ਹੋਈ ਮੀਟਿੰਗ ‘ਚ ‘ਪੈਸਟੀਸਾਈਡ ਅਤੇ ਸੀਡਜ਼ ਵੈੱਲਫੇਅਰ ਐਸੋਸੀਏਸ਼ਨ ਵੱਲ੍ਹਾ’ ਦਾ ਗਠਨ ਕੀਤਾ ਗਿਆ, ਜਿਸਦਾ ਹਰਿੰਦਰ ਸਿੰਘ ਲਾਲੀ ਛਾਪਾ ‘ਫਰੈਂਡਜ਼ ਐਗਰੋ ਸੈਂਟਰ ਵੱਲ੍ਹਾ’ ਨੂੰ ਉਚੇਚੇ ਤੌਰ ‘ਤੇ ਪਹੁੰਚੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਹੇਠ ਸਰਬ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਤੋਂ ਇਲਾਵਾ ਪਲਵਿੰਦਰ ਸਿੰਘ ਪੰਜਾਬ ਐਗਰੋਟੈੱਕ ਵੇਰਕਾ ਮੀਤ ਪ੍ਰਧਾਨ, ਹਰਵਿੰਦਰ ਸਿੰਘ ਖ਼ਾਲਸਾ ਟਰੇਡਿੰਗ ਕੰਪਨੀ ਵੱਲ੍ਹਾ ਸਕੱਤਰ ਤੇ ਬਾਬੂ ਰਾਮ ਪੰਜਾਬ ਖੇਤੀ ਸਟੋਰ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਲਾਲੀ ਨੇ ਉਨ੍ਹਾਂ ਨੂੰ ਪ੍ਰਧਾਨ ਚੁਣਨ ‘ਤੇ ਐਸੋਸੀਏਸ਼ਨ ਤੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਲਖਬੀਰ ਸਿੰਘ ਨਿਜ਼ਾਮਪੁਰ ਸੂਬਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ, ਜਥੇਦਾਰ ਭੁਪਿੰਦਰ ਸਿੰਘ ਤੀਰਥਪੁਰ ਪ੍ਰਧਾਨ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ, ਸਰਵਨ ਸਿੰਘ ਪੰਧੇਰ ਸੂਬਾ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਸ਼ਿਵ ਚਰਨ ਸਿੰਘ ਸਕੱਤਰ ਮਹਿਤਾ ਜੋਨ, ਪ੍ਰੈੱਸ ਸਕੱਤਰ ਡਾ. ਕੰਵਰ ਦਲੀਪ ਸਿੰਘ ਨੇ ਐਸੋਸੀਏਸ਼ਨ ਨੂੰ ਟੈਗਿੰਗ ਦੇ ਵਿਰੋਧ ‘ਚ ਵਿੱਢੇ ਜਾਣ ਵਾਲੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਭਵਿੱਖ ‘ਚ ਐਸੋਸੀਏਸ਼ਨ ਵਲੋਂ ਕਿਸਾਨਾਂ ਦੇ ਹਿੱਤ ‘ਚ ਲੜੀ ਜਾਣ ਵਾਲੀ ਹਰ ਲੜਾਈ ‘ਚ ਸਾਥ ਦੇਂਦੇ ਰਹਿਣਗੇ।