ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬਾਬਾ ਮੁਖਤਾਰ ਸਿੰਘ ਤੇ ਸੇਵਾਦਾਰ ਅਜੇਪਾਲ ਸਿੰਘ ਦਾ ਹੋਇਆਂ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 20-06-2026
ਅਜਨਾਲਾ, 19 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਦੇ ਮੁੱਖ ਸੇਵਾਦਾਰ ਬਾਬਾ ਮੁਖਤਾਰ ਸਿੰਘ ਕੱਲ੍ਹ ਪਿੰਡ ਸੈਦਪੁਰ ਨੇੜੇ ਲੈਂਟਰ ਹੇਠਾਂ ਆਉਣ ਕਾਰਨ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੇ ਨਾਲ ਹੀ ਇਕ ਹੋਰ ਸੇਵਾਦਾਰ ਅਜੇਪਾਲ ਸਿੰਘ ਵਾਸੀ ਪਿੰਡ ਡਿਆਲ ਰੰਗੜ ਵੀ ਅਕਾਲ ਚਲਾਣਾ ਕਰ ਗਿਆ ਸੀ। ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬਾਬਾ ਮੁਖਤਾਰ ਸਿੰਘ ਅਤੇ ਸੇਵਾਦਾਰ ਅਜੇਪਾਲ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਕਾਰ ਸੇਵਾ ਗੁਰੂ ਕਾ ਬਾਗ ਦੇ ਮੁਖੀ ਬਾਬਾ ਸਤਨਾਮ ਸਿੰਘ, ਬਾਬਾ ਜਗੀਰ ਸਿੰਘ ਗੁਰੂ ਕਾ ਬਾਗ ਵਾਲੇ, ਬਾਬਾ ਕਿਰਪਾਲ ਸਿੰਘ ਗੁਰੂ ਕਾ ਬਾਗ ਵਾਲੇ, ਬਾਬਾ ਲੱਖਾ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ, ਬਾਬਾ ਕੁਲਬੀਰ ਸਿੰਘ ਗੁਰਦੁਆਰਾ ਬਾਬੇ ਦੀ ਕੁੱਲੀ ਅਜਨਾਲਾ ਵਾਲੇ, ਬਾਬਾ ਸਤਨਾਮ ਸਿੰਘ ਅਨੰਦਪੁਰ ਸਾਹਿਬ ਵਾਲੇ, ਬਾਬਾ ਜੋਗਾ ਸਿੰਘ, ਬਾਬਾ ਗੱਜਣ ਸਿੰਘ, ਬਾਬਾ ਚਰਨ ਸਿੰਘ ਚੰਨਾ, ਬਾਬਾ ਮਹਿਲ ਸਿੰਘ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਸਰਦਾਰਾ ਸਿੰਘ ਮੱਖਵਵਿੰਡੀ ਵਾਲੇ, ਬਾਬਾ ਦਿਲਬਾਗ ਸਿੰਘ ਕਿਲ੍ਹਾ ਲੋਹਗੜ੍ਹ ਵਾਲੇ, ਬਾਬਾ ਗੁਰਮੁਖ ਸਿੰਘ, ਬਾਬਾ ਸਤਨਾਮ ਸਿੰਘ ਨਿੱਕਾ, ਬਾਬਾ ਗਗਨ ਅਤੇ ਬਾਬਾ ਸੁਬੇਗ ਸਿੰਘ ਲੱਡੂ ਤੋਂ ਇਲਾਵਾ ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਕਾਂਗਰਸੀ ਆਗੂ ਦਿਲਰਾਜ ਸਿੰਘ ਸਰਕਾਰੀਆ, ‘ਆਪ’ ਹਲਕਾ ਇੰਚਾਰਜ ਸੋਨੀਆ ਮਾਨ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਮਿਆਦੀਆਂ, ਭਾਜਪਾ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ, ਸਾਬਕਾ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ, ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੇ ਸਕੱਤਰ ਭਾਈ ਕਾਬਲ ਸਿੰਘ ਸ਼ਾਹਪੁਰ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭਿੰਡੀਆਂ, ਬੰਟੀ ਸ਼ਾਹ ਭਿੰਡੀਆਂ, ਡਾ: ਜਸਬੀਰ ਸਿੰਘ ਭਿੰਡੀਆਂ, ਰਣਜੀਤ ਸਿੰਘ ਮਸੌਣ ਜਸਰਾਊਰ, ਜਸਪਾਲ ਸਿੰਘ ਸੈਂਸਰੀਆ, ਸਤਨਾਮ ਸਿੰਘ ਭਿੰਡੀਆਂ, ਸਰਪੰਚ ਕੰਵਲਜੀਤ ਸਿੰਘ ਅਤੇ ਸਰਪੰਚ ਹਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਸੰਤ ਮਹਾਂਪੁਰਖ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਬਾਬਾ ਮੁਖਤਾਰ ਸਿੰਘ ਅਤੇ ਸੇਵਾਦਾਰ ਅਜੇਪਾਲ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾਂ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਕੌਮੀ ਬੁਲਾਰੇ ਤੇ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਪ੍ਰਧਾਨ ਜਸਕਰਨ ਸਿੰਘ ਰਿਆੜ ਵੱਲੋਂ ਵੀ ਬਾਬਾ ਮੁਖਤਾਰ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਤਪ ਅਸਥਾਨ ਰਮਦਾਸ ਵਿਖੇ ਮਨਾਇਆ ਅਗਲੀ ਖ਼ਬਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਚਾਚੇ-ਭਤੀਜੇ ਨੂੰ ਕੀਤਾ ਜ਼ਖ਼ਮੀ
Ad Position 24
No active advertisement