ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਜਨਾਲਾ ਨੇੜੇ ਲੁਟੇਰਿਆਂ ਨੇ ਚੌਕੀਦਾਰਾਂ ਨੂੰ ਕਮਰੇ ਵਿਚ ਬੰਦ ਕਰਕੇ ਕਣਕ ਦੇ ਗੁਦਾਮ ’ਚ ਮਾਰਿਆ ਡਾਕਾ, ਟਰੱਕ ’ਤੇ 400 ਤੋੜਾ ਲੱਦ ਕੇ ਹੋਏ ਫ਼ਰਾਰ , ਪੁਲਿਸ ਨੇ ਜਾਂਚ ਆਰੰਭੀ

Ad Position 21
No active advertisement
ਅਜੀਤ ਡੈਸਕ 29-06-2026

ਅਜਨਾਲਾ, 28 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਤੋਂ ਥੋੜੀ ਦੂਰ ਸਥਿਤ ਪਿੰਡ ਪੰਜਗਰਾਈਂ ਨਿੱਝਰਾਂ ਵਿਖੇ ਬਣੇ ਕਣਕ ਦੇ ਗੋਦਾਮ (ਓਪਨ ਪਲੰਥ) ਵਿਚ ਦੇਰ ਰਾਤ ਇਕ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਕਰੀਬ 15 ਹਥਿਆਰਬੰਦ ਲੁਟੇਰਿਆਂ ਨੇ ਕਣਕ ਦੇ ਗੋਦਾਮ ਵਿਚ ਦਾਖ਼ਲ ਹੋ ਕੇ ਚੌਕੀਦਾਰਾਂ ਨੂੰ ਹਥਿਆਰਾਂ ਦੀ ਨੋਕ ’ਤੇ ਬੰਧਕ ਬਣਾਉਣ ਉਪਰੰਤ ਡਾਕਾ ਮਾਰ ਕੇ 400 ਤੋੜਾ ਕਣਕ ਅਤੇ ਇਕ ਟਰੱਕ ਲੈ ਕੇ ਫ਼ਰਾਰ ਹੋ ਗਏ।ਇਹ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਦੇ ਤਫ਼ਤੀਸ਼ੀ ਅਧਿਕਾਰੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਸਾਰੇ ਮਾਮਲੇ ਸੰਬੰਧੀ ਇੰਸਪੈਕਟਰ ਸੁਮਿਤ ਪ੍ਰਭਾਕਰ ਨੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਚੌਕੀਦਾਰਾਂ ਬਲਵਿੰਦਰ ਸਿੰਘ ਸਾਰੰਗਦੇਵ ਛੰਨਾ, ਸਤਨਾਮ ਸਿੰਘ ਭੱਗੂਪੁਰ ਬੇਟ, ਬਲਵਿੰਦਰ ਸਿੰਘ ਤਲਵੰਡੀ ਰਾਏਦਾਦੂ ਅਤੇ ਸ਼ਿੰਦਰ ਸਿੰਘ ਸਾਰੰਗਦੇਵ ਛੰਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਬੀਤੀ ਅੱਧੀ ਰਾਤ ਨੂੰ ਸਾਰੇ ਚੌਕੀਦਾਰਾਂ ਨੂੰ ਹਥਿਆਰਾਂ ਦੀ ਨੋਕ ਤੇ ਇਕ ਕਮਰੇ ਵਿਚ ਬੰਦ ਕਰਕੇ ਗੁਦਾਮ ਵਿਚੋਂ ਡਾਕਾ ਮਾਰਦੇ ਹੋਏ ਟਰੱਕ ਤੇ ਲੱਦ ਕੇ ਕਰੀਬ 400 ਤੋੜਾ ਕਣਕ ਲੈ ਗਏ ਹਨ। ਇੰਨਾ ਹੀ ਨਹੀਂ, ਜਾਂਦੇ ਸਮੇਂ ਲੁਟੇਰੇ ਗੁਦਾਮ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ.ਆਰ ਵੀ ਨਾਲ ਲੈ ਗਏ ਤਾਂ ਜੋ ਕੋਈ ਸਬੂਤ ਹੱਥ ਨਾ ਲੱਗ ਸਕੇ। ਇਸ ਦੌਰਾਨ ਟਰੱਕ ਯੂਨੀਅਨ ਅਜਨਾਲਾ ਦੇ ਪ੍ਰਧਾਨ ਸੁਖਦੇਵ ਸਿੰਘ ਵੇਹਰੂ, ਟਰਾਂਸਪੋਰਟਰ ਕਾਕੇ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਕ ਇੱਥੇ ਹੀ ਖੜਾ ਰਹਿੰਦਾ ਸੀ ਕਿਉਂਕਿ ਅਸੀਂ ਆਟਾ ਦਾਲ ਸਕੀਮ ਵਾਲੀ ਕਣਕ ਪਿੰਡਾਂ ਵਿਚ ਸਪਲਾਈ ਕਰਦੇ ਹਾਂ, ਬੀਤੀ ਰਾਤ ਲੁਟੇਰੇ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਟਰੱਕ ਨੰਬਰ ਪੀ.ਬੀ 02 ਬੀ.ਡੀ 9657 ਵਿਚ 400 ਤੋੜੇ ਕਣਕ ਲੱਦ ਕੇ ਲੈ ਗਏ ਹਨ, ਜਿਸ ਕਾਰਨ ਜਿੱਥੇ ਫੂਡ ਸਪਲਾਈ ਵਿਭਾਗ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਉੱਥੇ ਸਾਡਾ ਵੀ 6 ਲੱਖ ਰੁਪਏ ਤੋਂ ਵੱਧ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ ਲੁਟੇਰਿਆਂ ਵਲੋਂ ਬੰਧਕ ਬਣਾਏ ਚੌਕੀਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਇਕਦਮ ਕਰੀਬ 15 ਲੁਟੇਰੇ ਕੰਧਾਂ ਟੱਪ ਕੇ ਗੁਦਾਮ ਦੇ ਅੰਦਰ ਦਾਖ਼ਲ ਹੋ ਗਏ ਤੇ ਸਾਨੂੰ ਇਕ ਕਮਰੇ ਵਿਚ ਬੰਦ ਕਰਕੇ ਦਰਵਾਜ਼ੇ ਨੂੰ ਜਿੰਦਰਾ ਲਗਾ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਲੁਟੇਰੇ ਟਰੱਕ ‘ਤੇ ਕਣਕ ਲੱਦ ਕੇ ਚਲੇ ਗਏ ਤਾਂ ਅਸੀਂ ਬੜੀ ਮੁਸ਼ਕਲ ਨਾਲ ਦਰਵਾਜ਼ੇ ਦਾ ਕੁੰਡਾ ਤੋੜ ਕੇ ਬਾਹਰ ਨਿਕਲੇ ਤੇ ਸਾਰੀ ਜਾਣਕਾਰੀ ਇੰਸਪੈਕਟਰ ਨੂੰ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਗਈ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਨੂੰ ਵੀ ਖੰਘਾਲਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਬਰਸੀ 'ਤੇ ਵਿਸ਼ੇਸ਼ ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਯਾਦਗਾਰ ਅਗਲੀ ਖ਼ਬਰ ਬਰਸੀ 'ਤੇ ਵਿਸ਼ੇਸ਼ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸੰਸਥਾਪਕ ਸੰਤ ਤੇਜਾ ਸਿੰਘ
Ad Position 24
No active advertisement