ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮੁੱਢਲਾ ਸਿਹਤ ਕੇਂਦਰ ਰਮਦਾਸ ’ਚ ਡਾ. ਨੋਬਲ ਭਾਟੀਆ ਨੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆ ਕੇ ਕੀਤਾ ਮੁਹਿੰਮ ਦਾ ਅਗਾਜ਼

Ad Position 21
No active advertisement
ਅਜੀਤ ਡੈਸਕ 29-06-2026

ਰਮਦਾਸ, 28 ਜੂਨ (ਜਸਵੰਤ ਸਿੰਘ ਵਾਹਲਾ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਮੁਹਿੰਮ ਨੁੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਮੁੱਢਲਾ ਸਿਹਤ ਕੇਂਦਰ ਰਮਦਾਸ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੋਬਲ ਭਾਟੀਆ ਵਲੋਂ ਮੁਹਿੰਮ ਦਾ ਅਗਾਜ ਕੀਤਾ ਗਿਆ । ਇਸ ਸਮੇਂ ਉਨ੍ਹਾਂ ਦੱਸਿਆ ਕਿ ਪੀ.ਐੱਚ.ਸੀ ਰਮਦਾਸ ਅਧੀਨ ਤਕਰੀਬਨ 28105 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ, ਪਹਿਲੇ ਦਿਨ ਬੂਥ ਲੈਵਲ ਤੇ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਜੋ ਬੱਚੇ ਬੂਥ ‘ਤੇ ਨਹੀਂ ਆ ਸਕਦੇ ਉਨ੍ਹਾਂ ਨੂੰ ਅਗਲੇ 2 ਦਿਨਾਂ ‘ਚ ਘਰ ਘਰ ਜਾ ਕੇ ਸਾਡੇ ਸਟਾਫ ਵਲੋਂ ਇਹ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ । ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 100 ਬੂਥ ਅਤੇ 22 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ । ਇਸ ਤੋਂ ਇਲਾਵਾ 2 ਮੋਬਈਲ ਟੀਮਾਂ ਦਾ ਵੀ ਗਠਨ ਕੀਤਾ ਗਿਆ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਇਹ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਉਣ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ । ਇਸ ਮੌਕੇ ਪਲਸ ਪੋਲੀਓ ਮੁਹਿੰਮ ਦੇ ਬਲਾਕ ਨੋਡਲ ਅਫਸਰ ਡਾਕਟਰ ਸੌਰਭ ਕਪਿਲ, ਬਲਾਕ ਐਜੂਕੇਟਰ ਜਗਦੀਪ ਸਿੰਘ ਜੌਹਲ, ਐੱਲ.ਐੱਚ.ਵੀ. ਪੁਸ਼ਪਿੰਦਰ ਕੌਰ, ਜਸਮੀਤ ਕੌਰ ਏ.ਐਨ.ਐਮ, ਜਗਜੀਤ ਕੌਰ ਆਸ਼ਾ ਫਸ਼ਿਲੀਟੇਟਰ ਤੇ ਆਸ਼ਾ ਵਰਕਰ ਹਾਜਰ ਸਨ ।

 

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਮੰਨਾ ਦੀ ਅਗਵਾਈ ਹੇਠ ਮਨਦੀਪ ਸਿੰਘ ਨੇ ਪਰਿਵਾਰ ਸਮੇਤ ਭਾਜਪਾ ’ਚ ਕੀਤੀ ਸ਼ਾਮੂਲੀਅਤ ਅਗਲੀ ਖ਼ਬਰ ਪੁਲਿਸ ਵਲੋਂ 3 ਪਿਸਤੌਲ ਤੇ 14 ਜ਼ਿੰਦਾ ਕਾਰਤੂਸਾਂ ਸਮੇਤ 4 ਨੌਜਵਾਨ ਕਾਬੂ
Ad Position 24
No active advertisement