ਬਾਬਾ ਬਕਾਲਾ ਸਾਹਿਬ, 28 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-’ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਤੇ ਲੋਕ ਪ੍ਰਧਾਨ ਮੰਤਰੀ ਨਰਿੰਧਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ । ਇਹੀ ਕਾਰਨ ਹੈ ਕਿ ਹੁਣ 2027 ‘ਚ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਪੰਜਾਬ ਵਿੱਚ ਵੀ ਭਾਜਪਾ ਜਿਤ ਦਾ ਪਰਚਮ ਲਹਿਰਾਵੇਗੀ ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ, ਸਾਬਕਾ ਸਾਂਸਦੀ ਸਕੱਤਰ ਅਤੇ ਭਾਜਪਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਯੂਥ ਆਗੂ ਸ: ਮਨਦੀਪ ਸਿੰਘ ਨੂੰ ਪਰਿਵਾਰ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕਰਨ ਮੌਕੇ ਕੀਤਾ । ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਵਿੱਚ ਮਨਦੀਪ ਸਿੰਘ ਜਰਨੈਲ ਸਿੰਘ, ਲਵਪ੍ਰੀਤ ਸਿੰਘ, ਜੈਮਲ ਸਿੰਘ, ਵਿਸ਼ਾਲ ਸਿੰਘ ਦੇ ਨਾਂ ਵਰਨਯਯੋਗ ਹਨ । ਉਨ੍ਹਾਂ ਕਿਹਾ ਕਿ ਅੱਜ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਹੋਵੇਗਾ । ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜ਼ਿਲ੍ਹਾ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਰਾਜੇਸ਼ ਟਾਂਗਰੀ, ਸਰਕਲ ਪ੍ਰਧਾਨ ਰਾਜੇਸ਼ ਦਨਿਆਲ, ਹਰਪ੍ਰੀਤ ਸਿੰਘ ਹੈਪੀ ਖੱਖ ਪੀ.ਏ., ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਕਰਮ ਸਿੰਘ ਸੁਧਾਰ, ਲਾਟ ਸਾਹਿਬ ਬਿਆਸ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ, ਪੰਮਾ ਛਾਪਿਆਂਵਾਲੀ, ਮਾਹਣ ਸਿੰਘ ਬਿਆਸ, ਮਨਜੀਤ ਸਿੰਘ ਤਰਸਿੱਕਾ, ਅੰਗਰੇਜ ਸਿੰਘ ਵਡਾਲਾ, ਹੈਪੀ ਮੀਆਂਵਿੰਡ, ਅਰਜਨ ਸਿੰਘ ਰਈਆ, ਅਮਰੀਕ ਸਿੰਘ, ਜਸਪ੍ਰੀਤ ਸਿੰਘ, ਰਣਜੀਤ ਸਿੰਘ ਵਡਾਲਾ, ਰਜੇਸ਼ ਦਨਿਆਲ, ਮਲੂਕ ਸਿੰਘ ਮੱਧ, ਗਾਂਧੀ ਭਿੰਡਰ ਆਦਿ ਹਾਜ਼ਰ ਸਨ ।
ਸਾਬਕਾ ਵਿਧਾਇਕ ਮੰਨਾ ਦੀ ਅਗਵਾਈ ਹੇਠ ਮਨਦੀਪ ਸਿੰਘ ਨੇ ਪਰਿਵਾਰ ਸਮੇਤ ਭਾਜਪਾ ’ਚ ਕੀਤੀ ਸ਼ਾਮੂਲੀਅਤ
ਅਜੀਤ ਡੈਸਕ
29-06-2026