06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵੱਡੇ-ਵੱਡੇ ਕੱਟਾਂ ਨੇ ਕੀਤਾ ਲੋਕਾਂ ਦਾ ਜਿਊਣਾ ਮੁਹਾਲ-ਸਰਪੰਚ ਬੱਲ

Ad Position 21
No active advertisement
ਅਜੀਤ ਡੈਸਕ 30-06-2026

ਬਾਬਾ ਬਕਾਲਾ ਸਾਹਿਬ, 29 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਵਿਚ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦੇ ਸਰਕਾਰ ਦੇ ਸਾਰੇ ਵਾਅਦੇ ਖੋਖਲੇ ਸਾਬਤ ਹੋਏ ਹਨ, ਹੁਣ ਜਦਕਿ ਗਰਮੀ ਪੂਰੇ ਜੋਬਨ ‘ਤੇ ਹੈ ਤਾਂ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ, ਜਿਸ ਕਾਰਨ ਲੋਕਾਂ ਦਾ ਜੀਉਣਾ ਮੁਹਾਲ ਹੋਇਆ ਪਿਆ ਹੈ। ਇਹ ਪ੍ਰਗਟਾਵਾ ਇਥੇ ਸੀਨੀਅਰ ਕਾਂਗਰਸੀ ਆਗੂ, ਸਰਪੰਚ ਇਕਬਾਲ ਸਿੰਘ ਬੱਲ ਸੱਤਵਾਲ (ਮੈਂਬਰ ਬਲਾਕ ਸੰਮਤੀ) ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿ ਹੁਣ ਜਦੋਂ ਝੋਨੇ ਦਾ ਸੀਜਨ ਹੈ ਤੇ ਕਿਸਾਨਾਂ ਨੂੰ ਬਿਜਲੀ ਦੀ ਬੇਹੱਦ ਲੋੜ ਹੈ ਤਾਂ 8-8 ਘਂਟੇ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਹਾਲ-ਪਾਹੁਰਿਆ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਕਸਬਾ ਬੁਤਾਲਾ ਜੋ ਕਿ ਦਰਜਨ ਤੋਂ ਵੱਧ ਪਿੰਡਾਂ ਦਾ ਕੇਂਦਰ ਬਿੰਦੂ ਹੈ, ਵਿਖੇ ਬਿਜਲੀ ਸਪਲਾਈ ਦੀ ਅਤਿ ਮੰਦੀ ਹਾਲਤ ਹੈ ਤੇ ਲੋਕ ਰਹਿ ਰਹਿਕੇ ਸਰਕਾਰ ਨੂੰ ਕੋਸ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਗਰਮੀ ਕਾਰਨ ਲੋਕਾਂ ਨੂੰ ਬਿਜਲੀ ਸਪਲਾਈ 24 ਘੰਟੇ ਦੇਕੇ ਆਪਣੇ ਚੋਣਾਂ ਵਾਲੇ ਵਾਅਦੇ ਪੂਰੇ ਕੀਤੇ ਜਾਣ ਨਹੀਂ ਤਾਂ 2027 ਦੀਆਂ ਚੋਣਾਂ ਮੁੜ ਸਿਰ ਤੇ ਹਨ, ਲੋਕ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਬੈਠੈ ਹਨ ।

Ad Position 22
No active advertisement
ਪਿਛਲੀ ਖ਼ਬਰ ਬਾਬਾ ਇਲਾਹੀ ਸ਼ਾਹ ਦੇ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਇਲਾਕੇ ਦੇ ਮੁਹਤਬਰਾਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਦੌਲੋ ਨੰਗਲ ਦੀ ਸੰਗਤ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਮੁੱਖ ਮੰਤਰੀ ਦੇ ਬਾਈਕਾਟ ਦਾ ਕੀਤਾ ਪ੍ਰਣ
Ad Position 24
No active advertisement