07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਗੁਰਸੇਵਕ ਸਿੰਘ ਔਲਖ ਕਾਂਗਰਸ ਦੇ ਜ਼ਿਲ੍ਹਾ ਅੰਮ੍ਰਿਤਸਰ ਯੂਥ ਜਨਰਲ ਸਕੱਤਰ ਬਣੇ

Ad Position 21
No active advertisement
ਅਜੀਤ ਡੈਸਕ 30-06-2026

ਓਠੀਆ, 29 ਜੂਨ (ਗੁਰਵਿੰਦਰ ਸਿੰਘ ਛੀਨਾ)-ਜ਼ਿਲ੍ਹਾ ਅੰਮ੍ਰਿਤਸਰ ਯੂਥ ਕਾਂਗਰਸ ਪਾਰਟੀ ਵਲੋਂ ਸਰਹੱਦੀ ਪਿੰਡ ਭਿੰਡੀ ਔਲਖ ਦੇ ਗੁਰਸੇਵਕ ਸਿੰਘ ਔਲਖ ਨੂੰ ਜਰਨਲ ਸਕੱਤਰ ਬਣਾਏ ਜਾਣ ਤੇ ਪਿੰਡ ਅਤੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ। ਨਵ ਨਿਯੁਕਤ ਜਰਨਲ ਸਕੱਤਰ ਔਲਖ ਨੇ ਕਿਹਾ ਮੈਂ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਦਿਲਰਾਜ ਸਿੰਘ ਸਰਕਾਰੀਆ ਤੇ ਸਮੂਹ ਸਰਕਾਰੀਆ ਪਰਿਵਾਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਦਿੱਤੀ। ਇਸ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਵਾਂਗਾ। ਗੁਰਸੇਵਕ ਸਿੰਘ ਔਲਖ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਉਸ ਨੂੰ ਲੋਕ ਸੇਵਾ ਦੀ ਪ੍ਰੇਰਨਾ ਆਪਣੇ ਪਰਿਵਾਰ ਤੋਂ ਮਿਲੀ ਹੈ। ਉਹ ਆਪਣੇ ਵੱਡਿਆਂ ਦੀ ਇਸ ਸੇਵਾ ਅਤੇ ਇਮਾਨਦਾਰੀ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਪਾਰਟੀ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਸਮਰਪਿਤ ਰਹਿਣਗੇ। ਇਸ ਮੌਕੇ ਦਿਲਰਾਜ ਸਿੰਘ ਸਰਕਾਰੀਆ, ਪੀਏ ਰਵੀ ਕੁਮਾਰ, ਜਸਕਰਨ ਕੋਹਰੀ, ਸਾਬਕਾ ਸਰਪੰਚ ਜਗਦੀਸ਼ ਸਿੰਘ, ਕੁਲਦੀਪ ਸਿੰਘ, ਹਰਪ੍ਰਤਾਪ ਸਿੰਘ, ਸਰਵਨ ਸਿੰਘ, ਰੋਹਿਤ, ਜਸਬੀਰ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਨੇ ਯੂਥ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਸਿੰਘ ਭਲਾਈਪੁਰ ਦਾ ਮੂੰਹ ਮਿੱਠਾ ਕਰਵਾਇਆ ਅਗਲੀ ਖ਼ਬਰ ਬਾਬਾ ਇਲਾਹੀ ਸ਼ਾਹ ਦੇ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਇਲਾਕੇ ਦੇ ਮੁਹਤਬਰਾਂ ਨੇ ਕੀਤੀ ਮੀਟਿੰਗ
Ad Position 24
No active advertisement