ਓਠੀਆਂ, 29 ਜੂਨ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨੌਜਵਾਨਾਂ ਦੀ ਸਿਹਤ ਨੂੰ ਨਰੋਈ ਤੇ ਤੰਦਰੁਸਤ ਰੱਖਣ ਪਿੰਡਾਂ ਵਿਚ ਨੌਜਵਾਨਾਂ ਲਈ ਜਿੰਮ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਪਿੰਡ ਦੇ ਨੌਜਵਾਨ ਸਰੀਰਕ ਕਸਰਤ ਕਰਨ ਨਾਲ ਆਪਣੀ ਸਿਹਤ ਦਾ ਖਿਆਲ ਰੱਖਣ। ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੋਨੀਆ ਮਾਨ ਵਲੋਂ ਓਠੀਆਂ ਵਿਖੇ ਨੌਜਵਾਨਾਂ ਲਈ ਬਣਾਏ ਗਏ ਜਿੰਮ ਦਾ ਉਦਘਾਟਨ ਕੀਤਾ। ਪਿੰਡ ਵਾਸੀਆਂ ਤੇ ਪਿੰਡ ਦੇ ਨੌਜਵਾਨਾਂ ਨੂੰ ਇਸ ਜਿੰਮ ਵਿਚ ਆ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਪਿੰਡ ਦੇ ਸਰਪੰਚ ਤਰਲੋਚਨ ਸਿੰਘ ਤੇ ਸਮੂਹ ਪੰਚਾਇਤ ਵਲੋਂ ਪਿੰਡ ਦੇ ਨੌਜਵਾਨਾ ਨੂੰ ਸਿਹਤ ਨਰੋਈ ਰੱਖਣ ਲਈ ਪਿੰਡ ਵਿਚ ਦਿੱਤੇ ਜਿੰਮ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਪੰਚਾਇਤ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕੇ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪਾਰਟੀ ਲਈ ਤਨੋ ਮਨੋ ਨਾਲ ਕੰਮ ਕਰਨਗੇ ਅਤੇ ਭਗਵੰਤ ਮਾਨ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਰਹਿੰਦੀ ਕਸਰ ਨੂੰ ਪੂਰਾ ਕਰਨਗੇ। ਇਸ ਮੌਕੇ ਮੈਂਬਰ ਬਲਵਿੰਦਰ ਸਿੰਘ, ਮੈਂਬਰ ਹਰਮਨ ਸਿੰਘ, ਮੈਂਬਰ ਬਲਕਾਰ ਸਿੰਘ ਐੱਸ. ਜੀ. ਪੀ. ਸੀ., ਮੈਂਬਰ ਜਗਚਾਨਣ ਸਿੰਘ, ਸੁਖਦੀਪ ਸਿੰਘ ਛੀਨਾ ਆਦਿ ਹਾਜ਼ਰ ਸਨ।
ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਓਠੀਆਂ ਵਿਖੇ ਜਿਮ ਦਾ ਉਦਘਾਟਨ
ਅਜੀਤ ਡੈਸਕ
30-06-2026