ਮਜੀਠਾ, 3 ਜੁਲਾਈ (ਜਗਤਾਰ ਸਿੰਘ ਸਹਿਮੀ)-ਸ. ਸ. ਸ. ਸਕੂਲ ਨਾਗ ਕਲਾਂ ਵਿਖੇ ਮਾਸਟਰ ਜਸਜੀਤ ਸਿੰਘ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ, ਸਮੂਹ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਤੋਹਫੇ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਲੰਮੇ ਸਮੇਂ ਤੱਕ ਸਿੱਖਿਆ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਮਾਸਟਰ ਜਸਜੀਤ ਸਿੰਘ ਨੂੰ ਵਿਦਿਆਰਥੀਆਂ ਅਤੇ ਸਾਥੀਆਂ ਵਲੋਂ ਭਰਪੂਰ ਆਦਰ ਅਤੇ ਭਾਵੁਕ ਅਲਵਿਦਾ ਕਿਹਾ ਗਿਆ। ਮਾਸਟਰ ਜਸਜੀਤ ਸਿੰਘ ਦਾ ਜਨਮ ਪਿਤਾ ਚਰਨ ਸਿੰਘ ਅਤੇ ਮਾਤਾ ਨਰਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਸ਼ੁਰੂਆਤ ‘ਚ ਰੇਲਵੇ ਵਰਕਸ਼ਾਪ ਅੰਮ੍ਰਿਤਸਰ ਵਿਚ ਲਗਭਗ ਅੱਠ ਸਾਲ ਤੱਕ ਆਪਣੀਆਂ ਸੇਵਾਵਾਂ ਨਿਭਾਉਣ ਬਾਅਦ ਉਨ੍ਹਾਂ ਨੇ ਸਿੱਖਿਆ ਖੇਤਰ ਵਿਚ ਕਦਮ ਰੱਖਦਿਆਂ 1998 ਵਿਚ ਐੱਸ.ਐੱਸ. ਮਾਸਟਰ ਵਜੋਂ ਸ.ਸ.ਸ. ਸਕੂਲ ਵਡਾਲਾ ਵੀਰਮ ਭੋਮਾ ਵਿਚ ਆਪਣੀ ਸੇਵਾ ਸ਼ੁਰੂ ਕੀਤੀ ਤੇ ਉੱਥੇ ਉਨ੍ਹਾਂ ਨੇ 19 ਸਾਲ ਤੱਕ ਲਗਨ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਉਪਰੰਤ ਉਨ੍ਹਾਂ ਦੀ ਬਦਲੀ ਸ.ਸ.ਸ. ਸਕੂਲ ਨਾਗ ਕਲਾਂ ਵਿਚ ਹੋਈ, ਜਿੱਥੋ ਉਹ ਅੱਜ ਸਨਮਾਨ ਜਨਕ ਢੰਗ ਨਾਲ ਸੇਵਾ ਮੁਕਤ ਹੋਏ ਗਏ ਹਨ। ਮਾਸਟਰ ਜਸਜੀਤ ਸਿੰਘ ਨੇ ਆਪਣੀਆਂ ਸੇਵਾਵਾਂ ਦੌਰਾਨ ਆਪਣੀ ਮਿਹਨਤ ਤੇ ਲਗਨ ਹਰ ਥਾਂ ਇਕ ਨਿਵੇਕਲੀ ਪਛਾਣ ਬਣਾਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਾ ਸਿਰਫ਼ ਵਿੱਦਿਅਕ ਗਿਆਨ ਹੀ ਦਿੱਤਾ ਬਲਕਿ ਉਨ੍ਹਾਂ ਵਿਚ ਚੰਗੇ ਸੰਸਕਾਰਾਂ ਦਾ ਧਾਰਨੀ ਵੀ ਬਣਾਇਆ। ਉਨ੍ਹਾਂ ਦੇ ਆਪਣੇ ਕਾਜਕਾਲ ਦੌਰਾਨ ਸਾਥੀ ਅਧਿਆਪਕਾਂ ਅਤੇ ਸਟਾਫ਼ ਨਾਲ ਵੀ ਬਹੁਤ ਹੀ ਸਨਮਾਨਜਨਕ ਤੇ ਮਿੱਤਰਤਾਪੂਰਨ ਰਿਸ਼ਤੇ ਨਿਭਾਏ। ਉਨ੍ਹਾਂ ਦੀ ਧਰਮ ਪਤਨੀ ਸਿਮਰਨਪ੍ਰੀਤ ਕੌਰ ਵੀ ਇਸ ਵੇਲੇ ਸ.ਸ.ਸ. ਸਕੂਲ ਮਜੀਠਾ (ਗਰਲਜ਼ ਵਿੰਗ) ਵਿਖੇ ਬਤੌਰ ਸਕੂਲ ਇੰਚਾਰਜ ਸੇਵਾ ਨਿਭਾ ਰਹਸ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਉੱਤਮ ਸੰਸਕਾਰ ਦਿੱਤੇ ਹਨ। ਉਨ੍ਹਾਂ ਦੀ ਬੇਟੀ ਡਾ. ਸੰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਡਾ. ਅਕਾਸ਼ਦੀਪ ਸਿੰਘ ਐੱਮ. ਡੀ. ਡਾਕਟਰ ਵਜੋਂ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦਾ ਬੇਟਾ ਡਾ. ਜੋਬਨਜੀਤ ਸਿੰਘ ਵਿਦੇਸ਼ ਵਿੱਚ ਡੈਂਟਲ ਡਾਕਟਰੀ ਦੀ ਉੱਚ ਪੜ੍ਹਾਈ ਕਰ ਰਿਹਾ ਹੈ। ਇਸ ਵਿਦਾਇਗੀ ਸਮਾਰੋਹ ਵਿਚ ਸਮੁੱਚੇ ਸਟਾਫ ਸਮੇਤ ਹੋਰਾਂ ਨੇ ਜਸਜੀਤ ਸਿੰਘ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਖੁਸ਼ੀਆਂ ਭਰਪੂਰ ਜੀਵਨ ਲਈ ਸ਼ੁਭ ਕਾਮਨਾਵਾ ਦਿੱਤੀਆਂ।