ਅਜਨਾਲਾ/ ਰਾਜਾਸਾਂਸੀ, 6 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਹਰਦੀਪ ਸਿੰਘ ਖੀਵਾ)- ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਅਤੇ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ ਜ਼ਿਲ੍ਹਾ ਮੀਤ ਪ੍ਰਧਾਨ ਵਲੋਂ ਹਲਕਾ ਅਜਨਾਲਾ ਨਾਲ ਸੰਬੰਧਿਤ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਦੇ ਆਗੂਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਦੀਆਂ ਗਤੀਵਿਧੀਆਂ, ਆਉਣ ਵਾਲੀ ਰਣਨੀਤੀ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿਚ ਸੋਸ਼ਲ ਮੀਡੀਆ ਲੋਕਾਂ ਤੱਕ ਸੱਚੀ ਅਤੇ ਤੱਥਾਂ ‘ਤੇ ਆਧਾਰਿਤ ਜਾਣਕਾਰੀ ਪਹੁੰਚਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ, ਲੋਕ ਹਿੱਤ ਦੇ ਮੁੱਦਿਆਂ ਅਤੇ ਪਾਰਟੀ ਦੇ ਵਿਚਾਰਾਂ ਨੂੰ ਹਰ ਘਰ ਤੱਕ ਪਹੁੰਚਾਉਣ ਵਿਚ ਸੋਸ਼ਲ ਮੀਡੀਆ ਵਿੰਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਅੱਗੇ ਕਿਹਾ ਕਿ ਹਲਕਾ ਅਜਨਾਲਾ ਦੇ ਹਰ ਪਿੰਡ ਅਤੇ ਹਰ ਬੂਥ ਪੱਧਰ ਤੱਕ ਪਾਰਟੀ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਸੋਸ਼ਲ ਮੀਡੀਆ ਟੀਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਲਗਾਤਾਰ ਜੁੜੇ ਰਹਿਣ, ਉਨ੍ਹਾਂ ਦੇ ਮੁੱਦਿਆਂ ਨੂੰ ਉਭਾਰਨ ਅਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣ। ਇਸ ਮੌਕੇ ਬਲਾਕ ਕਾਂਗਰਸ ਅਜਨਾਲਾ-1 ਦੇ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ, ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਸਰਬਜੋਤ ਸਿੰਘ ਮਾਹਲ ਅੰਬ ਕੋਟਲੀ, ਯੂਥ ਕਾਂਗਰਸ ਬਲਾਕ ਅਜਨਾਲਾ 1 ਦੇ ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਸਾਬਕਾ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ, ਸੋਸ਼ਲ ਮੀਡੀਆ ਹਲਕਾ ਅਜਨਾਲਾ ਦੇ ਸੀਨੀਅਰ ਆਗੂ ਜਗਰੂਪ ਸਿੰਘ ਨੰਗਲ, ਹਰਪਾਲ ਸਿੰਘ ਸੱਫੇਵਾਲੀਆ, ਨੰਬਰਦਾਰ ਜਗਦੀਪ ਸਿੰਘ ਅੰਬ ਕੋਟਲੀ, ਸਰਵਣ ਸਿੰਘ ਨਿਜ਼ਾਮਪੁਰਾ, ਸੋਨੂੰ ਮਾਕੋਵਾਲ, ਬੰਟੀ ਕੱਲੋਮਾਹਲ, ਲਵਲੀ ਸ਼ਾਹ ਉੱਗਰ ਔਲਖ, ਸੁਖਦੇਵ ਸਰੀਨ, ਪ੍ਰਦੀਪ ਕੁਮਾਰ, ਮੇਜਰ ਅਵਾਣ, ਹੈਪੀ ਗੁੱਝਾਪੀਰ, ਜੁਗਰਾਜ ਸਿੰਘ ਰੋਖੇ, ਗੁਰਮੀਤ ਸਿੰਘ ਮਿੱਠੂ ਚਮਿਆਰੀ, ਡਾ: ਜੋਗਾ ਗੱਗੋਮਾਹਲ, ਮਨੀ ਲਸ਼ਕਰੀ ਨੰਗਲ, ਹਰਪਾਲ ਸਿੰਘ ਕੱਲੋਮਾਹਲ, ਜੋਧਾ ਰਮਦਾਸ, ਮੋਹਿਤ ਵਾਸਲ, ਹਰਜਿੰਦਰ ਸਿੰਘ ਪੰਨੂੰ, ਨੰਬਰਦਾਰ ਬਲਜਿੰਦਰ ਸਿੰਘ, ਅਜ਼ਾਦਵਿੰਦਰ ਸਿੰਘ ਬਿਕਰਾਊਰ ਅਤੇ ਹਰਜੀਤ ਸਿੰਘ ਸ਼ਾਹਲੀਵਾਲ ਆਦਿ ਹਾਜ਼ਰ ਸਨ।
ਹਲਕਾ ਅਜਨਾਲਾ ’ਚ ਕਾਂਗਰਸ ਨੇ ਸੋਸ਼ਲ ਮੀਡੀਆ ਨੂੰ ਮਜ਼ਬੂਤ ਕਰਨ ਲਈ ਕੱਸੀ ਕਮਰ
ਅਜੀਤ ਡੈਸਕ
07-07-2026