ਚੌਕ ਮਹਿਤਾ, 7 ਜੁਲਾਈ (ਜਗਦੀਸ਼ ਸਿੰਘ ਬਮਰਾਹ)- ਪਿੰਡ ਉਦੋਨੰਗਲ ਵਿਖੇ ਅਲ੍ਹਾ ਦੇ ਦਰਵੇਸ਼ ਬਾਬਾ ਇਲਾਹੀ ਸ਼ਾਹ ਦੀ ਦਰਗਾਹ ’ਤੇ ਕਰਵਾਏ ਗਏ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਦੀ ਸ਼ਾਨਦਾਰ ਸਮਾਪਤੀ ਹੋਈ ਹੈ । ਮੇਲੇ ਦੇ ਦੂਜੇ ਦਿਨ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਨੇ ਪ੍ਰਸਿੱਧ ਗਾਇਕ ਆਤਮਾ ਬੁੱਢੇਵਾਲ ਅਤੇ ਲਾਭ ਹੀਰਾ ਦੀ ਦਿਲਕਸ਼ ਗਾਇਕੀ ਦਾ ਭਰਪੂਰ ਆਨੰਦ ਮਾਣਿਆ । ਇਸ ਮੌਕੇ ਕਮੇਟੀ ਵਲੋਂ ਮੇਲੇ ’ਚ ਪੁੱਜੀਆਂ ਸਮੂਹ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਕਮੇਟੀ ਪ੍ਰਧਾਨ ਅਮਰਜੀਤ ਸਿੰਘ ਭੋਲਾ ਅਤੇ ਮੁਖਵਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਐੱਨ.ਆਰ.ਆਈ. ਵੀਰਾਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਪੂਰੀ ਤਰ੍ਹਾਂ ਸਫਲ ਰਿਹਾ । ਇਸ ਦੋ ਰੋਜ਼ਾ ਸਾਲਾਨਾ ਮੇਲੇ ਦੌਰਾਨ ਵੱਡੀ ਗਿਣਤੀ ’ਚ ਪੁੱਜੀ ਸੰਗਤ ਅਤੇ ਦਰਸ਼ਕਾਂ ਨੂੰ ਧਿਆਨ ’ਚ ਰੱਖਦਿਆਂ ਮੇਲਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਹਰ ਪਾਸੇ ਸ਼ਲਾਘਾ ਹੋਈ । ਇਸ ਮੇਲੇ ਦੌਰਾਨ ਆਸਟ੍ਰੇਲੀਆ ਤੋਂ ਕਾਬਲ ਰੰਧਾਵਾ, ਪ੍ਰਿੰਸ ਚਾਹਲ, ਜੱਜਬੀਰ ਚਾਹਲ, ਨਿਰਵੈਰ ਰੰਧਾਵਾ, ਹਰਮਨ ਰੰਧਾਵਾ ਤੇ ਕੈਨੇਡਾ ਤੋਂ ਹਰਜੀਤ ਰੰਧਾਵਾ, ਮਹਿਕ ਰੰਧਾਵਾ ਤੇ ਹਰਕਿਰਨ ਰੰਧਾਵਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ, ਜਰਮਨਜੀਤ ਸਿੰਘ ਉਦੋਨੰਗਲ ਤੇ ਗੁਰਜ਼ਿੰਦਰ ਸਿੰਘ, ਜਰਨਲ ਸਕੱਤਰ ਪੰਜਾਬ ਬਲਜੀਤ ਸਿੰਘ ਚਾਹਲ, ਨਿਸ਼ਾਨ ਸਿੰਘ ਗੋਲਡੀ ਦਬੁਰਜੀ, ਕੁਲਦੀਪ ਸਿੰਘ ਬਿੱਲੂ, ਗੁਰਮੁਖ ਸਿੰਘ ਸਾਬਾ ਸੂਬਾ ਮੀਤ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਜਥੇ. ਰਾਜਬੀਰ ਸਿੰਘ ਉਦੋਨੰਗਲ, ਰਜਿੰਦਰ ਸਿੰਘ ਸਾਬਕਾ ਸਰਪੰਚ, ਜਤਿੰਦਰ ਸਿੰਘ ਲੱਧਾਮੁੰਡਾ, ਭੁਪਿੰਦਰ ਸਿੰਘ ਸਾਬਕਾ ਪ੍ਰਧਾਨ, ਸਾਹਿਬ ਸਿੰਘ ਪੰਚ, ਬਲਜੀਤ ਸਿੰਘ ਸਰਪੰਚ ਸੈਦੋਕੇ, ਲਾਡੀ ਸੂਰੋਪੱਡਾ, ਬਾਬਾ ਗੁਰਦਿਆਲ ਸਿੰਘ ਮੁੱਖ ਸੇਵਾਦਾਰ, ਭਗਤ ਸਿੰਘ, ਰੋਲਾ ਸਿੰਘ ਪ੍ਰਜਾਪਤ, ਬਲਜੀਤ ਸਿੰਘ ਸਾਬਕਾ ਸਰਪੰਚ, ਮੱਸਾ ਸਿੰਘ ਪੰਚ, ਜਗਰੂਪ ਸਿੰਘ ਸਟੇਜ ਸੈਕਟਰੀ, ਪਟਵਾਰੀ ਦਲਜੀਤ ਸਿੰਘ, ਮੁਖਤਾਰ ਸਿੰਘ ਸਾਬੀ, ਸਿਮਰਨ ਸਿੰਘ ਬਠਿੰਡਾ, ਡਾ. ਜਗਦੀਸ਼ ਸਿੰਘ, ਚੈਂਚਲ ਸਿੰਘ ਫੌਜੀ, ਮਾਸਟਰ ਬਲਵਿੰਦਰ ਸਿੰਘ, ਏ. ਐੱਸ. ਆਈ. ਕਸ਼ਮੀਰ ਸਿੰਘ, ਚੈਂਚਲ ਸਿੰਘ ਧਰਮੂ ਚੱਕ, ਕਰਮ ਸਿੰਘ, ਬਖਤੌਰ ਸਿੰਘ ਦਬੁਰਜੀ, ਗੁਲਜਿੰਦਰ ਸਿੰਘ ਲਾਡੀ, ਰਾਜਾ ਸੇਖੋਂ, ਸਰਵਣ ਸਿੰਘ ਪ੍ਰਧਾਨ ਆਦਿ ਤੋਂ ਹੋਰ ਹਾਜ਼ਰ ਸਨ ।
ਮੇਲਾ ਬਾਬਾ ਇਲਾਹੀ ਸ਼ਾਹ ਉਦੋਨੰਗਲ ’ਚ ਲੱਗੀਆਂ ਭਾਰੀ ਰੌਣਕਾਂ
ਅਜੀਤ ਡੈਸਕ
08-07-2026