ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

-ਮਾਮਲਾ ਸਰਕਾਰ ਵਲੋਂ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨਣ ਦਾ- ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਵਲੋਂ ਅਜਨਾਲਾ ਵਿਖੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 09-07-2026
ਅਜਨਾਲਾ, 8 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬਾ ਸਰਕਾਰ ਵਲੋਂ ਪੰਜਾਬ ਭਰ ਦੇ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿਚ ਅੱਜ ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਹੁਸ਼ਿਆਰ ਸਿੰਘ ਝੰਡੇਰ ਅਤੇ ਤਹਿਸੀਲ ਪ੍ਰਧਾਨ ਕੰਵਲਜੀਤ ਸਿੰਘ ਨਿੱਝਰ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਹੁਸ਼ਿਆਰ ਸਿੰਘ ਝੰਡੇਰ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਲ ਸੰਬੰਧੀ ਪਿਛਲੇ ਦਿਨੀਂ ਯੂਨੀਅਨ ਦਾ ਇਕ ਵਫ਼ਦ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. ਨੂੰ ਮਿਲਿਆ ਸੀ ਤੇ ਉਨ੍ਹਾਂ ਵਲੋਂ ਵਫ਼ਦ ਨੂੰ ਭਰੋਸਾ ਦਿਵਾਇਆ ਸੀ ਕਿ ਜਲਦੀ ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾ ਕੇ ਨੰਬਰਦਾਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਹੱਲ ਕਰਵਾਈਆਂ ਜਾਣਗੀਆਂ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਹਰਦੀਪ ਕੁਮਾਰ ਮੋਤਲਾ, ਨੰਬਰਦਾਰ ਖਜਾਨ ਸਿੰਘ ਪ੍ਰਧਾਨ ਰਾਜਾਸਾਂਸੀ, ਨੰਬਰਦਾਰ ਕੁਲਵੰਤ ਸਿੰਘ ਮਟੀਆ, ਭੁਪਿੰਦਰ ਸਿੰਘ ਕੋਟਲਾ, ਨਿਰਮਲ ਸਿੰਘ ਸੈਂਸਰਾ, ਬਚਨ ਸਿੰਘ ਸੈਂਸਰਾ ਕਲਾਂ, ਪਲਵਿੰਦਰ ਸਿੰਘ, ਸੁਰਜੀਤ ਸਿੰਘ ਕੋਟਲੀ ਖਹਿਰਾ, ਕਸ਼ਮੀਰ ਸਿੰਘ ਬੋਪਾਰਾਏ, ਨਰਿੰਦਰ ਸਿੰਘ ਟਪਿਆਲਾ, ਕੁਲਵਿੰਦਰ ਸਿੰਘ ਛੀਨਾ ਕਰਮ ਸਿੰਘ, ਗਿੱਲ ਸਿੰਘ ਚੱਕਡੋਗਰਾਂ, ਗੁਰਮੁਖ ਸਿੰਘ ਰਾਏਪੁਰ ਕਲਾਂ, ਪ੍ਰਣਾਮ ਸਿੰਘ ਓਠੀਆਂ, ਮੁਖਵਿੰਦਰ ਸਿੰਘ ਛੀਨਾ ਕਰਮ ਸਿੰਘ, ਬਖ਼ਸ਼ੀਸ਼ ਸਿੰਘ ਸਹਿੰਸਰਾ, ਹਰਪ੍ਰੀਤ ਸਿੰਘ ਗੁੱਝਾਪੀਰ, ਰਛਪਾਲ ਸਿੰਘ ਧਾਲੀਵਾਲ ਕਲੇਰ, ਸੁਖਜਿੰਦਰ ਸਿੰਘ ਗੱਗੋਮਾਹਲ, ਰਾਜਵਿੰਦਰ ਸਿੰਘ ਫੱਤੇਵਾਲ, ਮੱਸਾ ਸਿੰਘ ਕੁਰਾਲੀਆਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਆਸ ਦਰਿਆ ਪੁਲ ਦੇ ਕਿਨਾਰਿਆਂ ਦੀ ਹਾਲਤ ਖਸਤਾ ਅਗਲੀ ਖ਼ਬਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਅਤੇ ਸੀਟੂ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਵਿਖਾਵਾ
Ad Position 24
No active advertisement