05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮਹਿਤਾ ਚੌਕ ਵਿਖੇ ਕੈਬਨਿਟ ਮੰਤਰੀ ਈ. ਟੀ. ਓ. ਵਲੋਂ ਕੀਤੀ ਗਈ ਲੋਕ ਮਿਲਣੀ

Ad Position 21
No active advertisement
ਅਜੀਤ ਡੈਸਕ 20-07-2026

ਚੌਕ ਮਹਿਤਾ, 19 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਹਲਕਾ ਜੰਡਿਆਲਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਨੇ ਮਹਿਤਾ ਚੌਂਕ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਗਰਾਊਂਡ ਅੰਦਰ ਕੀਤੀ ਗਈ ਲੋਕ ਮਿਲਣੀ ਵਿਚ ਆਪਣੇ ਸਮਰਥਕਾਂ ਦੇ ਬਹੁਤ ਵੱਡੇ ਇਕੱਠ ਨੂੰ ਸੰਬੋਧਨ ਕੀਤਾ । ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੀਆਂ ਗਰੰਟੀਆਂ ਤਕਰੀਬਨ ਪੂਰੀਆਂ ਕਰ ਦਿੱਤੀਆਂ ਗਈਆਂ ਹਨ । ਹਰ ਪਾਸੇ ਸਰਬ ਪੱਖੀ ਵਿਕਾਸ ਜ਼ੋਰਾਂ ’ਤੇ ਹੈ ਅਤੇ ਸਰਕਾਰ ਵਲੋਂ ਪੰਜਾਬ ਦੇ ਸਾਰੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਆਫੀ, 10 ਲੱਖ ਤੱਕ ਦਾ ਇਲਾਜ ਮੁਫਤ, ਬੀਬੀਆਂ ਨੂੰ 1000 ਅਤੇ 1500 ਪ੍ਰਤੀ ਮਹੀਨਾ ਅਤੇ ਬੱਸ ਦਾ ਸਫਰ ਮੁਫਤ, ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੂੰ ਖੇਡ ਸਟੇਡੀਅਮ, ਲਾਇਬਰੇਰੀਆਂ, ਜਿਮ, ਹਸਪਤਾਲ ਅਤੇ ਹੋਰ ਬੁਨਿਆਦੀ ਸਹੂਲਤਾਂ ਜਿਨ੍ਹਾਂ ਤੋਂ ਉਹ ਪਿਛਲੇ 70-75 ਸਾਲਾਂ ਤੋਂ ਵਾਂਝੇ ਸਨ, ਜਨਤਾ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ । ਇਸ ਮੌਕੇ ਮਹਿਤਾ ਚੌਂਕ ਦੇ ਸਰਪੰਚ ਸ੍ਰੀ ਅਜੈ ਕੁਮਾਰ ਗਾਂਧੀ ਨੇ ਵੀ ਕਸਬੇ ਵਿਚ ਹੋਏ ਵਿਕਾਸ ਦਾ ਵਿਸਥਾਰ ਸਹਿਤ ਵੇਰਵਾ ਦਿੱਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਚੌਂਕ ਦਾ ਸਰਵ ਪੱਖੀ ਵਿਕਾਸ ਕੀਤਾ ਗਿਆ ਹੈ। ਮੰਚ ਸੰਚਾਲਕ ਅਤੇ ਹਲਕਾ ਸਿੱਖਿਆ ਕੁਆਰਡੀਨੇਟਰ ਜੁਗਰਾਜ ਸਿੰਘ ਵੜੈਚ ਨੇ ਵੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਅਤੇ ਖਾਸ ਕਰਕੇ ਵਿਦਿਆ ਦੇ ਖੇਤਰ ਵਿਚ ਕੀਤੇ ਗਏ ਵਿਕਾਸ ਕਾਰਜਾਂ ਦਾ ਬਿਓਰਾ ਦਿੱਤਾ। ਇਸ ਮੌਕੇ ਚੇਅਰਮੈਨ ਸੁਖ ਰੰਧਾਵਾ, ਪ੍ਰਧਾਨ ਅਜੀਤ ਸਿੰਘ ਰੰਧਾਵਾ, ਇਸਤਰੀ ਵਿੰਗ ਬਲਾਕ ਪ੍ਰਧਾਨ ਮਨਜਿੰਦਰ ਕੌਰ, ਦਇਆ ਸਿੰਘ ਮਹਿਤਾ, ਚੇਅਰਮੈਨ ਗੁਰਿੰਦਰ ਸਿੰਘ, ਗੁਰਜਿੰਦਰ ਸਿੰਘ , ਬਲਜੀਤ ਸਿੰਘ ਚਾਹਲ ਜਨਰਲ ਸਕੱਤਰ ਪੰਜਾਬ, ਜਰਮਨਜੀਤ ਸਿੰਘ ਮੈਂਬਰ ਜ਼ਿਲ੍ਹਾ ਪਰਿਸ਼ਦ, ਜਸਕਰਨ ਸਿੰਘ ਸੰਧੂ ਮੀਡੀਆ ਇੰਚਾਰਜ, ਪੰਕਜ ਤਨੇਜਾ, ਮਨੂੰ ਤਨੇਜਾ, ਪ੍ਰਧਾਨ ਅਮਰ ਰਾਵਤ, ਸੁਭਾਸ਼ ਟੋਨੀ, ਸੁਖਦੇਵ ਸਿੰਘ ਬੁੱਟਰ, ਰਣਜੀਤ ਸਿੰਘ ਰਾਣਾ ਧਰਦਿਓ, ਰਣਬੀਰ ਸਿੰਘ ਜਨਤਾ ਰੇਡੀਓ, ਅਮਰਜੀਤ ਸਿੰਘ ਪੁਰਬਾ, ਡਾ. ਭੁਪਿੰਦਰ ਸਿੰਘ, ਨਿਸ਼ਾਨ ਸਿੰਘ ਗੋਲਡੀ ਦਬੁਰਜੀ, ਲਖਵਿੰਦਰ ਸਿੰਘ ਉਸਮਾ, ਬਲਜੀਤ ਸਿੰਘ ਸੈਦੋਕੇ, ਹਰਪ੍ਰੀਤ ਸਿੰਘ ਮਲਕ ਨੰਗਲ (ਚਾਰੇ ਸਰਪੰਚ), ਲਖਵਿੰਦਰ ਸਿੰਘ ਬਿਜਲੀ ਬੋਰਡ, ਪਰਮਜੀਤ ਸਿੰਘ, ਦਲਜੀਤ ਸਿੰਘ, ਰਸ਼ਪਾਲ ਸਿੰਘ, ਅਜੀਤ ਸਿੰਘ ਬੱਬੀ, ਪ੍ਰਗਟ ਸਿੰਘ, ਪ੍ਰਦੀਪ ਸਿੰਘ ਗੋਰਾ, ਜੋਗਿੰਦਰ ਪਾਲ ਸਿੰਘ (ਸਾਰੇ ਪੰਚਾਇਤ ਮੈਂਬਰ), ਪਿੰਕੀ ਜੈਨ, ਸਤਬੀਰ ਸਿੰਘ ਵਿਰਦੀ, ਬਲਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਿੰਸੀਪਲ ਸ਼ਾਮ ਲਾਲ ਅਤੇ ਹੋਰ ਬਹੁਤ ਸਾਰੇ ਸਮਰਥਕ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਨਿੱਜਰਪੁਰਾ ਟੋਲ ਪਲਾਜ਼ਾ ਦੀਆਂ ਦਰਾਂ ’ਚ ਫਿਰ ਵਾਧਾ, ਕਾਰ ਦਾ ਇਕ ਪਾਸੇ ਦਾ ਟੋਲ 70 ਰੁਪਏ ਹੋਇਆ ਅਗਲੀ ਖ਼ਬਰ ਸੰਸਦ ਮੈਂਬਰ ਔਜਲਾ ਵਲੋਂ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਦਿੱਤੇ ਬੇੜੇ
Ad Position 24
No active advertisement