10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਆਨੰਦ ਕਾਲਜ ਜੇਠੂਵਾਲ ’ਚ ਐਜੂਕੇਸ਼ਨ ਤੇ ਨਰਸਿੰਗ ਦੇ ਸੈਸ਼ਨ 2026-2027 ਲਈ ਭਾਰੀ ਉਤਸ਼ਾਹ-ਡਾ. ਐੱਮ. ਐੱਮ. ਆਨੰਦ, ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ

Ad Position 21
No active advertisement
ਅਜੀਤ ਡੈਸਕ 26-07-2026

ਜੇਠੂਵਾਲ, 25 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ. ਰੋਡ ‘ਤੇ ਸਥਿਤ ਆਨੰਦ ਕਾਲਜ ਆਫ ਨਰਸਿੰਗ ਤੇ ਐਜ਼ੂਕੇਸ਼ਨ ਜੋ ਕਿ ਪਹਿਲਾਂ ਹੀ ਨਰਸਿੰਗ ਤੇ ਐਜ਼ੂਕੇਸ਼ਨ ‘ਚ ਮਾਝੇ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ, ਇਸ ਕਾਲਜ ਦੀ 1987 ‘ਚ ਨਰਸਿੰਗ ਤੋਂ ਸ਼ੁਰੂਆਤ ਹੋਈ, ਜਿਸ ’ਚ ਬੀ. ਐੱਡ, ਐੱਮ. ਐੱਡ. ਤੇ ਈ.ਟੀ.ਟੀ. ਦੀ ਸ਼ੁਰੂਆਤ 2005 ‘ਚ ਹੋਈ ਅਤੇ ਹੁਣ ਇਹ ਕਾਲਜ ਇਲਾਕੇ ਦੀ ਤ੍ਰਿਕੋਣੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 11ਵੀਂ ਤੇ 12ਵੀਂ ਦੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਹੁਣ ਇਸ ਕਾਲਜ ਵਿਚ ਸ਼ੈਸ਼ਨ 2026-27 ‘ਚ ਬੀ.ਐੱਡ, ਐੱਮ. ਐੱਡ, ਨਰਸਿੰਗ, ਡੀਐੱਲਐੱਡ, ਈ ਟੀਟੀ, ਪੋਸਟ ਬੇਸਿਕ ਨਰਸਿੰਗ, ਜੀਐੱਨਐੱਮ, ਬੀ.ਐੱਸ.ਸੀ. ਨਰਸਿੰਗ, ਏ.ਐੱਨ.ਐੱਮ., ਹੋਮ ਬੇਸਡ ਕੇਅਰ, ਹੈਲਪਰ, ਐਮਰਜੈਂਸੀ ਕੰਮ, ਐਂਬੂਲੈਂਸ ਅਟੈਂਡੈਂਟ, ਹਸਪਤਾਲ ਅਤੇ ਐਜੂਕੇਸ਼ਨ ਦੇ ਵੱਖ-ਵੱਖ ਕੋਰਸਾਂ ਵਿਚ ਵਿਦਿਆਰਥਣਾਂ ਵਲੋਂ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕਾਲਜ ਵਲੋਂ ਨਵੇਂ ਸੈਸ਼ਨ ਦਾਖਲਾ ਲੈਣ ਵਾਲੀਆਂ ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਪ੍ਰਧਾਨ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ ਤੇ ਡਾਇਰੈਕਟਰ ਸੂਰੀਯਾ ਪ੍ਰਕਾਸ਼ ਆਨੰਦ ਵਲੋਂ ਸਾਂਝੇ ਤੌਰ ’ਤੇ ਦਿੰਦਿਆਂ ਕਿਹਾ ਕਿ ਕਾਲਜ ਦੇ ਪ੍ਰਿੰਸੀਪਲ ਤੇ ਮਿਹਨਤੀ ਸਟਾਫ ਸਦਕਾ ਵੱਖ-ਵੱਖ ਕੋਰਸਾਂ ਦੇ ਹਰ ਸਾਲ ਨਤੀਜਾ 100 ਫੀਸਦੀ ਆਉਂਦਾ ਹੈ ਜਿਸ ਲਈ ਇਲਾਕੇ ਵਿਚ ਇਕ ਮਾਣ ਵਾਲੀ ਗੱਲ ਹੈ ਅਤੇ ਇਸ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਕਾਲਜ ਤੋਂ ਚੰਗੀ ਵਿੱਦਿਆ ਹਾਸਿਲ ਕਰਕੇ ਦੇਸ਼ ਵਿਦੇਸ਼ਾਂ ਵਿਚ ਚੰਗੇ ਮੁਕਾਮ ‘ਤੇ ਪੁੱਜੀਆਂ ਹਨ । ਇਸ ਮੌਕੇ ਡਾ. ਕੰਵਲਬੀਰ ਕੌਰ ਮਾਹਲ, ਪ੍ਰਿੰਸੀਪਲ ਰਚਨਾਕੁਮਾਰੀ, ਰੇਨੂ ਠਾਕਰ, ਵਾਈਸ ਪ੍ਰਿੰਸੀਪਲ ਰਮਨਜੀਤ ਕੌਰ ਸੋਹਲ, ਮੰਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਸੀਮਾ ਸ਼ਰਮਾ, ਪੂਨਮ, ਸਿਮਰਨਜੀਤ ਕੌਰ, ਪਰਮਜੀਤ ਕੌਰ, ਅੰਜਲੀ, ਹਰਲੀਨ ਕੌਰ, ਚਰਨਜੀਤ ਕੌਰ, ਰਿਤੂ ਕਾਲੀਆ, ਹਰਪ੍ਰੀਤ ਕੌਰ, ਰਾਜਬੀਰ, ਰਮਿੰਦਰਦੀਪ ਕੌਰ, ਬਲਜੀਤ ਕੌਰ, ਜਗਰੂਪ ਕੌਰ, ਜਯੋਤੀ ਬਾਲਾ ਸਮੇਤ ਸਮੂਹ ਸਟਾਫ ਸ਼ਾਮਿਲ ਸਨ।

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜ਼ਰ ਸਕੂਲ ’ਚ ਕਾਰਗਿਲ ਵਿਜੇ ਦਿਵਸ ਮਨਾਇਆ ਅਗਲੀ ਖ਼ਬਰ ਬਰਨਾਲਾ ਵਿਖੇ ਮਹਿਲਾ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਦੀ ਘਟਨਾ ਮੰਦਭਾਗੀ-ਹਰਪ੍ਰਤਾਪ ਸਿੰਘ ਅਜਨਾਲਾ
Ad Position 24