12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜਥੇ. ਬਲਦੇਵ ਸਿੰਘ ਨਵਾਂ ਪਿੰਡ ਸ਼੍ਰੋਮਣੀ ਅਕਾਲੀ ਦਲ (ਬ) ਐੱਸ. ਸੀ. ਵਿੰਗ ਦੇ ਪੰਜਾਬ ਪ੍ਰਚਾਰ ਸਕੱਤਰ ਬਣੇ

Ad Position 21
No active advertisement
ਅਜੀਤ ਡੈਸਕ 27-07-2026

 ਨਵਾਂ ਪਿੰਡ, 26 ਜੁਲਾਈ (ਜਸਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਐੱਸ. ਸੀ. ਵਿੰਗ ਵਲੋਂ ਪਾਰਟੀ ਤੇ ਵਿੰਗ ਦੇ ਪ੍ਰਚਾਰ ਪਸਾਰ ਲਈ ਜਥੇ. ਬਲਦਵੇ ਸਿੰਘ ਨਵਾਂ ਪਿੰਡ ਨੂੰ ਵਿੰਗ ਦਾ ਪੰਜਾਬ ਪ੍ਰਚਾਰ ਸਕੱਤਰ ਲਗਾਇਆ ਗਿਆ। ਇਸ ਮੌਕੇ ਜਥੇ. ਰਣੀਕੇ ਨੇ ਗੱਲਬਾਤ ਦੌਰਾਨ ਕਿਹਾ ਕਿ ਜਥੇ. ਬਲਦੇਵ ਸਿੰਘ ਦੀਆਂ ਲੰਮੀਆਂ ਤੇ ਬੇਦਾਗ ਪਾਰਟੀ ਸੇਵਾਵਾਂ ਲਈ ਉਸ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਬਲਦੇਵ ਸਿੰਘ ਦੀ ਇਸ ਨਿਯੁਕਤੀ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਜਥੇ. ਬਲਦੇਵ ਸਿੰਘ ਨੇ ਪਾਰਟੀ ਕੌਮੀ ਪ੍ਰਧਾਨ ਸੁੱਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਭਾਈ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਐੱਸ.ਸੀ.ਵਿੰਗ ਤੇ ਸੰਸਥਾਪਕ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ ਨੰਗਲ ਦਿਆਲ ਸਿੰਘ ਅਤੇ ਸੰਦੀਪ ਸਿੰਘ ਏ. ਆਰ. ਹਲਕਾ ਇੰਚਾਰਜ ਜੰਡਿਆਲਾ ਗੁਰੂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪਾਰਟੀ ਦੇ ਪ੍ਰਚਾਰ -ਪਸਾਰ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ (ਬ ) ਦੀ ਸਰਕਾਰ ਬਣਾਉਣ ਲਈ ਰਾਤ -ਦਿਨ ਇਕ ਕਰਕੇ ਕਾਰਜ ਕਰਨਗੇ। ਇਸ ਮੌਕੇ ਟਕਸਾਲੀ ਅਕਾਲੀ ਆਗੂ ਬਲਵਿੰਦਰ ਸਿੰਘ ਸੇਠ ਨਵਾਂ ਪਿੰਡ ਸਾਬਕਾ ਮੈਂਬਰ ਬਲਾਕ ਸੰਮਤੀ ਜੰਡਿਆਲਾ, ਹਰਵਿੰਦਰ ਸਿੰਘ ਫੌਜ਼ੀ ਪ੍ਰਧਾਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ ਨੰਗਲ ਦਿਆਲ ਸਿੰਘ, ਕੁਲਦੀਪ ਸਿੰਘ ਬੋਪਾਰਾਏ ਜ਼ੋਨ ਪ੍ਰਧਾਨ ਤੇ ਭਗਵਾਨ ਸਿੰਘ ਨਵਾਂ ਪਿੰਡ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਚੱਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ ਤਹਿਤ ਪਹਿਲਾ ਗੁਰਮਤਿ ਸਮਾਗਮ ਮੁਕੇਰੀਆਂ ਤੋਂ ਆਰੰਭ ਅਗਲੀ ਖ਼ਬਰ ਜੱਜੇ ਵਿਖੇ ‘ਆਪ’ ਦੇ ਆਗੂ ਵਲੋਂ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ
Ad Position 24