13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਾਰ ਐਸੋਸੀਏਸ਼ਨ ਅਜਨਾਲਾ ਦੀ ਚੋਣ ’ਚ ਐਡਵੋਕੇਟ ਅਰਵਿੰਦਰ ਸਿੰਘ ਮਾਨ ਬਣੇ ਪ੍ਰਧਾਨ ਐਡਵੋਕੇਟ ਨਾਨਕ ਸਿੰਘ ਭੱਟੀ ਮੀਤ ਪ੍ਰਧਾਨ, ਮਨਦੀਪ ਸਿੰਘ ਰੰਧਾਵਾ ਸਕੱਤਰ ਤੇ ਮਨਦੀਪ ਕੌਰ ਥਿੰਦ ਐਡੀਸ਼ਨਲ ਮੀਤ ਪ੍ਰਧਾਨ ਚੁਣੇ

ਅਜਨਾਲਾ, 12 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬਾਰ ਐਸੋਸੀਏਸ਼ਨ ਅਜਨਾਲਾ ਦੀ ਚੋਣ ਰਿਟਰਨਿੰਗ ਅਧਿਕਾਰੀ ਐਡਵੋਕੇਟ ਸੁਖਦੇਵ ਸਿੰਘ ਬਾਜਵਾ, ਐਡਵੋਕੇਟ ਦਵਿੰਦਰ ਸਿੰਘ ਗਿੱਲ ਅਤੇ ਸਹਾਇਕ ਚੋਣ ਰਿਟਰਨਿੰਗ ਅਧਿਕਾਰੀ ਰੁਪਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਹੋਈ, ਜਿਸ ਦੌਰਾਨ ਸੀਨੀਅਰ ਵਕੀਲ ਐਡਵੋਕੇਟ ਅਰਵਿੰਦਰ ਸਿੰਘ ਮਾਨ ਨੇ ਆਪਣੇ ਵਿਰੋਧੀ ਉਮੀਦਵਾਰ ਮਨਜੀਤ ਸਿੰਘ ਭੱਟੀ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਦਾ ਵੱਕਾਰੀ ਅਹੁਦਾ ਹਾਸਲ ਕੀਤਾ। ਚੋਣ ਨਤੀਜਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਐਡਵੋਕੇਟ ਸੁਖਦੇਵ ਸਿੰਘ ਬਾਜਵਾ ਅਤੇ ਦਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਹੋਈ ਚੋਣ ਵਿਚ ਪ੍ਰਧਾਨ ਦੇ ਉਮੀਦਵਾਰ ਅਰਵਿੰਦਰ ਸਿੰਘ ਮਾਨ ਨੂੰ 66 ਅਤੇ ਮਨਜੀਤ ਸਿੰਘ ਭੱਟੀ ਨੂੰ 41 ਵੋਟਾਂ ਮਿਲੀਆਂ, ਮਹਿਲਾ ਕੋਟੇ ’ਚੋਂ ਐਡੀਸ਼ਨਲ ਮੀਤ ਪ੍ਰਧਾਨ ਦੇ ਉਮੀਦਵਾਰ ਮਨਦੀਪ ਕੌਰ ਥਿੰਦ ਨੂੰ 68 ਅਤੇ ਮਨਦੀਪ ਕੌਰ ਸੰਧੂ ਨੂੰ 39 ਅਤੇ ਸਕੱਤਰ ਅਹੁਦੇ ਦੇ ਉਮੀਦਵਾਰ ਮਨਦੀਪ ਸਿੰਘ ਰੰਧਾਵਾ ਨੂੰ 67 ਅਤੇ ਰਿੱਤੂਰਾਜ ਸਿੰਘ ਸੰਧੂ ਨੂੰ 40 ਵੋਟਾਂ ਮਿਲੀਆਂ ਜਦਕਿ ਨਾਨਕ ਸਿੰਘ ਭੱਟੀ ਪਹਿਲਾਂ ਹੀ ਬਿਨਾਂ ਮੁਕਾਬਲਾ ਮੀਤ ਪ੍ਰਧਾਨ, ਸੰਦੀਪ ਕੌਰ ਖ਼ਜ਼ਾਨਚੀ ਅਤੇ ਗੁਰਸੇਵਕ ਸਿੰਘ ਨਿੱਝਰ, ਪਰਵਿੰਦਰ ਸਿੰਘ, ਪੂਜਾ ਖੋਖਰ, ਰਮਨਦੀਪ ਕੌਰ ਅਤੇ ਸ਼ਰਨਜੀਤ ਕੌਰ ਐਗਜ਼ੈਕਟਿਵ ਕਮੇਟੀ ਮੈਂਬਰ ਚੁਣੇ ਗਏ ਸਨ।

Ad Position 21
repet_subhas-goyals [Copy P29]
ਬਾਰ ਐਸੋਸੀਏਸ਼ਨ ਅਜਨਾਲਾ ਦੀ ਚੋਣ ਜਿੱਤਣ ਉਪਰੰਤ ਪ੍ਰਧਾਨ ਐਡਵੋਕੇਟ ਅਰਵਿੰਦਰ ਸਿੰਘ ਮਾਨ, ਮੇਜਰ ਸਿੰਘ ਰਿਆੜ, ਨਾਨਕ ਸਿੰਘ ਭੱਟੀ, ਮਨਦੀਪ ਸਿੰਘ ਰੰਧਾਵਾ ਤੇ ਹੋਰ ਭੰਗੜੇ ਪਾ ਕੇ ਜਿੱਤੇ ਦੇ ਜਸ਼ਨ ਮਨਾਉਂਦੇ ਹੋਏ।ਤਸਵੀਰ: ਗੁਰਪ੍ਰੀਤ ਸਿੰਘ ਢਿੱਲੋਂ 13-09-2026
ਅਜਨਾਲਾ, 12 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬਾਰ ਐਸੋਸੀਏਸ਼ਨ ਅਜਨਾਲਾ ਦੀ ਚੋਣ ਰਿਟਰਨਿੰਗ ਅਧਿਕਾਰੀ ਐਡਵੋਕੇਟ ਸੁਖਦੇਵ ਸਿੰਘ ਬਾਜਵਾ, ਐਡਵੋਕੇਟ ਦਵਿੰਦਰ ਸਿੰਘ ਗਿੱਲ ਅਤੇ ਸਹਾਇਕ ਚੋਣ ਰਿਟਰਨਿੰਗ ਅਧਿਕਾਰੀ ਰੁਪਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਹੋਈ, ਜਿਸ ਦੌਰਾਨ ਸੀਨੀਅਰ ਵਕੀਲ ਐਡਵੋਕੇਟ ਅਰਵਿੰਦਰ ਸਿੰਘ ਮਾਨ ਨੇ ਆਪਣੇ ਵਿਰੋਧੀ ਉਮੀਦਵਾਰ ਮਨਜੀਤ ਸਿੰਘ ਭੱਟੀ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਦਾ ਵੱਕਾਰੀ ਅਹੁਦਾ ਹਾਸਲ ਕੀਤਾ।ਚੋਣ ਨਤੀਜਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਐਡਵੋਕੇਟ ਸੁਖਦੇਵ ਸਿੰਘ ਬਾਜਵਾ ਅਤੇ ਦਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਹੋਈ ਚੋਣ ਵਿਚ ਪ੍ਰਧਾਨ ਦੇ ਉਮੀਦਵਾਰ ਅਰਵਿੰਦਰ ਸਿੰਘ ਮਾਨ ਨੂੰ 66 ਅਤੇ ਮਨਜੀਤ ਸਿੰਘ ਭੱਟੀ ਨੂੰ 41 ਵੋਟਾਂ ਮਿਲੀਆਂ, ਮਹਿਲਾ ਕੋਟੇ ’ਚੋਂ ਐਡੀਸ਼ਨਲ ਮੀਤ ਪ੍ਰਧਾਨ ਦੇ ਉਮੀਦਵਾਰ ਮਨਦੀਪ ਕੌਰ ਥਿੰਦ ਨੂੰ 68 ਅਤੇ ਮਨਦੀਪ ਕੌਰ ਸੰਧੂ ਨੂੰ 39 ਅਤੇ ਸਕੱਤਰ ਅਹੁਦੇ ਦੇ ਉਮੀਦਵਾਰ ਮਨਦੀਪ ਸਿੰਘ ਰੰਧਾਵਾ ਨੂੰ 67 ਅਤੇ ਰਿੱਤੂਰਾਜ ਸਿੰਘ ਸੰਧੂ ਨੂੰ 40 ਵੋਟਾਂ ਮਿਲੀਆਂ ਜਦਕਿ ਨਾਨਕ ਸਿੰਘ ਭੱਟੀ ਪਹਿਲਾਂ ਹੀ ਬਿਨਾਂ ਮੁਕਾਬਲਾ ਮੀਤ ਪ੍ਰਧਾਨ, ਸੰਦੀਪ ਕੌਰ ਖ਼ਜ਼ਾਨਚੀ ਅਤੇ ਗੁਰਸੇਵਕ ਸਿੰਘ ਨਿੱਝਰ, ਪਰਵਿੰਦਰ ਸਿੰਘ, ਪੂਜਾ ਖੋਖਰ, ਰਮਨਦੀਪ ਕੌਰ ਅਤੇ ਸ਼ਰਨਜੀਤ ਕੌਰ ਐਗਜ਼ੈਕਟਿਵ ਕਮੇਟੀ ਮੈਂਬਰ ਚੁਣੇ ਗਏ ਸਨ। ਐਡਵੋਕੇਟ ਅਰਵਿੰਦਰ ਸਿੰਘ ਮਾਨ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਬਾਰ ਐਸੋਸੀਏਸ਼ਨ ਅਜਨਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਬ੍ਰਿਜ ਮੋਹਨ ਔਲ਼, ਐਡਵੋਕੇਟ ਜਤਿੰਦਰ ਸਿੰਘ ਚੌਹਾਨ, ਬਿਲਡਿੰਗ ਕਮੇਟੀ ਦੇ ਚੇਅਰਮੈਨ ਐਡਵੋਕੇਟ ਮਿਲਾਪ ਸਿੰਘ ਭੱਟੀ, ਐਡਵੋਕੇਟ ਮੇਜਰ ਸਿੰਘ ਰਿਆੜ, ਐਡਵੋਕੇਟ ਰਣਜੀਤ ਸਿੰਘ ਛੀਨਾ, ਐਡਵੋਕੇਟ ਅੰਮ੍ਰਿਤਪਾਲ ਸਿੰਘ ਮੁਹਾਰ ਅਤੇ ਐਡਵੋਕੇਟ ਨਵਜੀਤ ਸਿੰਘ ਰਿਆੜ ਸਮੇਤ ਹੋਰਨਾਂ ਮੈਂਬਰਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਮਾਨ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਢੋਲ ਦੀ ਤਾਲ ਤੇ ਭੰਗੜੇ ਪਾ ਲੱਡੂ ਵੰਡ ਕੇ ਜਿੱਤ ਦੀ ਖ਼ੁਸ਼ੀ ਮਨਾਈ ਗਈ। ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ- ਪ੍ਰਧਾਨ ਐਡਵੋਕੇਟ ਮਾਨ ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਅਰਵਿੰਦਰ ਸਿੰਘ ਮਾਨ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਬਾਰ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਬ੍ਰਿਜ ਮੋਹਨ ਔਲ਼ ਤੇ ਜਤਿੰਦਰ ਸਿੰਘ ਚੌਹਾਨ, ਬਿਲਡਿੰਗ ਕਮੇਟੀ ਚੇਅਰਮੈਨ ਐਡਵੋਕੇਟ ਮਿਲਾਪ ਸਿੰਘ ਭੱਟੀ, ਐਡਵੋਕੇਟ ਰਣਜੀਤ ਸਿੰਘ ਛੀਨਾਂ, ਐਡਵੋਕੇਟ ਅੰਮ੍ਰਿਤਪਾਲ ਸਿੰਘ ਮੁਹਾਰ, ਐਡਵੋਕੇਟ ਨਵਜੀਤ ਸਿੰਘ ਛੀਨਾ, ਐਡਵੋਕੇਟ ਉੱਤਮ ਔਲ਼, ਅਮਰਿੰਦਰ ਸਿੰਘ ਰੰਧਾਵਾ, ਦਵਿੰਦਰ ਸਿੰਘ ਛੀਨਾ, ਪੂਰਨ ਸਿੰਘ ਧਨੋਆ, ਐਡਵੋਕੇਟ ਸੰਦੀਪ ਕੌਸ਼ਲ, ਬੀਰਕਰਨ ਸਿੰਘ, ਚਰਨਜੀਤ ਸਿੰਘ ਹੁੰਦਲ, ਹਰਪ੍ਰਤਾਪ ਸਿੰਘ ਔਲਖ, ਗੁਰਨਾਮ ਸਿੰਘ ਉੱਗਰ ਔਲਖ, ਅਰਵਿੰਦਰਪਾਲ ਸਿੰਘ ਔਲਖ, ਜਤਿੰਦਰ ਮੋਹਨ ਕੁੰਦਰਾ, ਸੁਖਚੈਨ ਸਿੰਘ ਭੱਟੀ, ਗੁਰਵਿੰਦਰ ਸਿੰਘ, ਡੀ.ਐੱਨ ਹੀਰਾ, ਰਮਨ ਸ਼ਰਮਾ, ਸੰਦੀਪ ਕੌਰ, ਸੁਖਜੀਤ ਸਿੰਘ ਚੀਮਾ, ਰਮਨਦੀਪ ਸਮਰਾ, ਅਮਿਤ ਸਰਾਫ, ਮਨਮੋਹਨਪ੍ਰਤਾਪ ਸਿੰਘ ਤੇ ਰਾਜਨ ਸਨਿਆਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 100 ਵਾਹਨ ਚਾਲਕਾਂ ਦੇ ਕੱਟੇ ਚਲਾਨ ਅਗਲੀ ਖ਼ਬਰ ਸਚਿਨ ਪਾਇਲਟ ਦੀ ਨਿਯੁਕਤੀ ਨਾਲ ਪੰਜਾਬ ਕਾਂਗਰਸ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਮਿਲੇਗੀ- ਕਾਂਗਰਸੀ ਆਗੂ ਜੰਡਿਆਲਾ ਗੁਰੂ...
Ad Position 24