18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੰਤੂਨੰਗਲ ਵਿਖੇ 9ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਉਣ ਸੰਬੰਧੀ ਪ੍ਰਬੰਧਕਾਂ ਦੀ ਹੋਈ ਮੀਟਿੰਗ

ਚੇਤਨਪੁਰਾ, 17 ਸਤੰਬਰ (ਮਹਾਂਬੀਰ ਸਿੰਘ ਗਿੱਲ)- ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਦੇ ਸੰਬੰਧ ਵਿਚ ਪਿੰਡ ਸੰਤੂਨੰਗਲ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਮਹਿਲ ਜੰਡਿਆਲਾ ਵਿਖੇ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਦੇ ਮੁਹਤਬਰ ਵਿਅਕਤੀਆਂ ਤੇ ਮੇਲਾ ਕਮੇਟੀ ਦੇ ਪ੍ਰਬੰਧਕਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ । ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਸੰਤੂਨੰਗਲ ਦੇ ਸਰਪੰਚ ਜਸਬੀਰ ਸਿੰਘ ਜੱਸ, ਸੱਜਣ ਸਿੰਘ ਕਬੱਡੀ ਖਿਡਾਰੀ, ਜਥੇ: ਕੁਲਵੰਤ ਸਿੰਘ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ 23 ਅਕਤੂਬਰ 2026 7 ਕਤਕ ਨੂੰ 9ਵਾਂ ਕਬੱਡੀ ਕੱਪ ਕਰਵਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 18-09-2026
ਚੇਤਨਪੁਰਾ, 17 ਸਤੰਬਰ (ਮਹਾਂਬੀਰ ਸਿੰਘ ਗਿੱਲ)- ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਦੇ ਸੰਬੰਧ ਵਿਚ ਪਿੰਡ ਸੰਤੂਨੰਗਲ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਮਹਿਲ ਜੰਡਿਆਲਾ ਵਿਖੇ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਦੇ ਮੁਹਤਬਰ ਵਿਅਕਤੀਆਂ ਤੇ ਮੇਲਾ ਕਮੇਟੀ ਦੇ ਪ੍ਰਬੰਧਕਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ । ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਸੰਤੂਨੰਗਲ ਦੇ ਸਰਪੰਚ ਜਸਬੀਰ ਸਿੰਘ ਜੱਸ, ਸੱਜਣ ਸਿੰਘ ਕਬੱਡੀ ਖਿਡਾਰੀ, ਜਥੇ: ਕੁਲਵੰਤ ਸਿੰਘ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ 23 ਅਕਤੂਬਰ 2026 7 ਕਤਕ ਨੂੰ 9ਵਾਂ ਕਬੱਡੀ ਕੱਪ ਕਰਵਾਇਆ ਜਾਵੇਗਾ। ਇਸ ਦਿਨ ਧਾਰਮਿਕ ਸਮਾਗਮ ਵੀ ਹੋਵੇਗਾ ਤੇ ਸ਼ਾਮ ਨੂੰ ਮਾਝਾ ,ਦੁਆਬਾ ਮਾਲਵਾ, ਹਰਿਆਣਾ ਦੀਆਂ ਅੰਤਰਰਾਸ਼ਟਰੀ ਕਬੱਡੀ ਟੀਮਾਂ ਤੇ ਨਾਮਵਰ ਕਬੱਡੀ ਖਿਡਾਰੀ ਹਿੱਸਾ ਲੈਣਗੇ । ਇਸ ਮੌਕੇ ਸਾਬਕਾ ਸਰਪੰਚ ਮੱਖਣ ਸਿੰਘ ਗਿੱਲ, ਸੁਖਦੇਵ ਸਿੰਘ ਗਿੱਲ, ਸਲਵੰਤ ਸਿੰਘ ਗਿੱਲ, ਸਾਬਕਾ ਸਰਪੰਚ ਸੁਖਦੇਵ ਸਿੰਘ , ਬਾਬਾ ਗੁਰਦੇਵ ਸਿੰਘ, ਸੇਵਕ ਸਿੰਘ ਕੰਦੋਵਾਲੀ, ਲੋਧੀ ਜਗਦੇਵ ਕਲਾਂ, ਗੁਰਜੰਟ ਸਿੰਘ ਪਠਾਣ ਨੰਗਲ, ਅੰਗਰੇਜ਼ ਸਿੰਘ ਗਿੱਲ, ਲਾਡਾ ਸਿੰਘ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਅਜਨਾਲਾ ਵਿਚ ਖੁੱਲ੍ਹੀ ਬੋਲੀ ਰਾਹੀਂ ਦੂਜੇ ਦਿਨ ਬਾਸਮਤੀ 1509 ਦਾ ਵੱਧ ਤੋਂ ਵੱਧ ਭਾਅ 3807 ਰੁਪਏ ਪ੍ਰਤੀ ਕੁਇੰ... ਅਗਲੀ ਖ਼ਬਰ ਕੁਦਰਤ ਦੀ ਮਾਰ ਹੇਠ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ
Ad Position 24