28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਡ ਪਾਖਰਪੁਰਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਟਾਹਲੀ ਸਾਹਿਬ/ ਜੈਂਤੀਪੁਰ, 28 ਸੰਤਬਰ (ਵਿਨੋਦ ਭੀਲੋਵਾਲ, ਭੁਪਿੰਦਰ ਸਿੰਘ ਗਿੱਲ)- ਮਜੀਠਾ ਹਲਕਾ ਦੇ ਪਿੰਡ ਪਾਖਰਪੁਰਾ ਵਿਖੇ ਸ਼ਹੀਦ ਭਗਤ ਸਿੰਘ ਲੋਕ ਸੇਵਾ ਕੇਂਦਰ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਭਗਤ ਸਿੰਘ ਮੈਮੋਰੀਅਲ ਸੋਸ਼ਲ ਐਂਡ ਸਪੋਰਟਸ ਵੈਲਫੇਅਰ ਸੋਸਾਇਟੀ ( ਰਜਿ.) ਵਲੋਂ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 29-09-2026
ਟਾਹਲੀ ਸਾਹਿਬ/ ਜੈਂਤੀਪੁਰ, 28 ਸੰਤਬਰ (ਵਿਨੋਦ ਭੀਲੋਵਾਲ, ਭੁਪਿੰਦਰ ਸਿੰਘ ਗਿੱਲ)- ਮਜੀਠਾ ਹਲਕਾ ਦੇ ਪਿੰਡ ਪਾਖਰਪੁਰਾ ਵਿਖੇ ਸ਼ਹੀਦ ਭਗਤ ਸਿੰਘ ਲੋਕ ਸੇਵਾ ਕੇਂਦਰ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਭਗਤ ਸਿੰਘ ਮੈਮੋਰੀਅਲ ਸੋਸ਼ਲ ਐਂਡ ਸਪੋਰਟਸ ਵੈਲਫੇਅਰ ਸੋਸਾਇਟੀ ( ਰਜਿ.) ਵਲੋਂ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਸਰਕਾਰਾਂ ਪ੍ਰਤੀ ਰੋਸ ਪ੍ਰਗਟ ਕੀਤਾ ਕਿ ਅਜੇ ਤੱਕ ਸ਼ਹੀਦ ਭਗਤ ਸਿੰਘ ਨੂੰ ਪਿਛਲੀਆਂ ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਵਲੋਂ ਸ਼ਹੀਦ ਨਹੀਂ ਐਲਾਨਿਆ ਨਹੀਂ ਗਿਆ ਜੋ ਬਹੁਤ ਦੁੱਖ ਵਾਲੀ ਗੱਲ ਹੈ। ਇਸ ਮੌਕੇ ਸੁਖਦੀਪ ਸਿੰਘ ਸਿੱਧੂ ਗੋਪਾਲਪੁਰਾ, ਬਲਵਿੰਦਰ ਸਿੰਘ ਉੱਪਲ ਸਰਪੰਚ ਮਹੜੀਕਲਾਂ ਵਾਇਸ ਚੇਅਰਮੈਨ, ਗੁਲਸ਼ਨ ਕੁਮਾਰ ਬਾਵਾ ਸੀਨੀਅਰ ਮੀਤ ਪ੍ਰਧਾਨ ਜੈਂਤੀਪੁਰ, ਪ੍ਰਿੰ: ਜੋਗਾ ਸਿੰਘ ਅਠਵਾਲ ਪਾਖਰਪੁਰਾ, ਗੁਲਸ਼ਨਬੀਰ ਸਿੰਘ, ਦਰਸ਼ਨ ਕੁਮਾਰ ਬਾਵਾ, ਕਾ: ਸਰਬਜੀਤ ਸਿੰਘ ਅਬਦਾਲ, ਲਖਨਪਾਲ ਸਿੰਘ, ਦੀਪਵਿੰਦਰ ਸਿੰਘ, ਸਤਨਾਮ ਸਿੰਘ ਕਲੇਰ, ਜਸਬੀਰ ਸਿੰਘ ਝਬਾਲ, ਸਤਨਾਮ ਸਿੰਘ ਰੰਧਾਵਾ ਸਰੂਪਵਾਲੀ, ਮੰਗਲ ਸਿੰਘ ਬੱਠੂਚੱਕ, ਸਤਿਨਾਮ ਸਿੰਘ ਹਰਜਿੰਦਰ ਸਿੰਘ ਕੁਲਵੰਤ ਸਿੰਘ ਗੁਰਮੁਖ ਸਿੰਘ ਬੱਠੂਚੱਕ ਸਮੇਤ ਵੱਡੀ ਗਿਣਤੀ ਦੇ ਵਿਚ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਦੇ ਅਦਿਤਿਆ ਰਾਜ ਤੇ ਇਸ਼ਦੀਪ ਸਿੰਘ ਨੇ ਨੈਸ਼ਨਲ ਲਈ ਕੀਤਾ ਕੁਆਲੀਫਾਈ ਕਰਾਟੇ ਤੇ ਗਤਕੇ ਵਿਚ ਸਟੇਟ ਪੱਧਰ ’ਤੇ... ਅਗਲੀ ਖ਼ਬਰ ਖੇਤੀਬਾੜੀ, ਕਿਸਾਨ ਭਲਾਈ ਤੇ ਸਿਹਤ ਵਿਭਾਗ ਦਾ ਸਾਂਝਾ ਉਪਰਾਲਾ, ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜਾਗਰੂਕਤਾ ਮੁਹਿੰਮ ਵਿੱ...
Ad Position 24