28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੇਂਟ ਸੋਲਜਰ ਦੇ ਅਦਿਤਿਆ ਰਾਜ ਤੇ ਇਸ਼ਦੀਪ ਸਿੰਘ ਨੇ ਨੈਸ਼ਨਲ ਲਈ ਕੀਤਾ ਕੁਆਲੀਫਾਈ ਕਰਾਟੇ ਤੇ ਗਤਕੇ ਵਿਚ ਸਟੇਟ ਪੱਧਰ ’ਤੇ ਜਿੱਤੇ ਸੋਨ ਤਗਮੇ

ਜੰਡਿਆਲਾ ਗੁਰੂ, 28 ਸਤੰਬਰ (ਅੰਮ੍ਰਿਤ ਪਾਲ ਸਿੰਘ)-70ਵੀਆਂ ਪੰਜਾਬ ਸਕੂਲ ਖੇਡਾਂ ਵਿਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਰਾਟੇ ਅਤੇ ਗਤਕੇ ਵਿਚ ਨੈਸ਼ਨਲ ਪੱਧਰ ਲਈ ਕੁਆਲੀਫਾਈ ਕੀਤਾ। ਸਕੂਲ ਦੇ ਅਦਿਤਿਆ ਰਾਜ ਨੇ ਕਰਾਟੇ ਅਤੇ ਇਸ਼ਦੀਪ ਸਿੰਘ ਨੇ ਗਤਕੇ ਵਿਚ ਸਟੇਟ ਪੱਧਰ ’ਤੇ ਸੋਨ ਤਮਗੇ ਜਿੱਤ ਕੇ ਇਹ ਉਪਲਬੱਧੀ ਹਾਸਿਲ ਕੀਤੀ।

Ad Position 21
No active advertisement
ਅਜੀਤ ਡੈਸਕ 29-09-2026
ਜੰਡਿਆਲਾ ਗੁਰੂ, 28 ਸਤੰਬਰ (ਅੰਮ੍ਰਿਤ ਪਾਲ ਸਿੰਘ)-70ਵੀਆਂ ਪੰਜਾਬ ਸਕੂਲ ਖੇਡਾਂ ਵਿਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਰਾਟੇ ਅਤੇ ਗਤਕੇ ਵਿਚ ਨੈਸ਼ਨਲ ਪੱਧਰ ਲਈ ਕੁਆਲੀਫਾਈ ਕੀਤਾ। ਸਕੂਲ ਦੇ ਅਦਿਤਿਆ ਰਾਜ ਨੇ ਕਰਾਟੇ ਅਤੇ ਇਸ਼ਦੀਪ ਸਿੰਘ ਨੇ ਗਤਕੇ ਵਿਚ ਸਟੇਟ ਪੱਧਰ ’ਤੇ ਸੋਨ ਤਮਗੇ ਜਿੱਤ ਕੇ ਇਹ ਉਪਲਬੱਧੀ ਹਾਸਿਲ ਕੀਤੀ। ਪੰਜਾਬ ਸਕੂਲ ਖੇਡਾਂ ਦੀ ਸਟੇਟ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿਚ ਅੰਡਰ-19 ਵਰਗ ਦੇ ਅਦਿਤਿਆ ਰਾਜ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਅਤੇ ਨੈਸ਼ਨਲ ਲਈ ਕੁਆਲੀਫਾਈ ਕੀਤਾ। ਇਸੇ ਤਰ੍ਹਾਂ ਲੁਧਿਆਣਾ ਵਿਖੇ ਹੋਏ ਸਟੇਟ ਪੱਧਰੀ ਗਤਕਾ ਮੁਕਾਬਲਿਆਂ ਵਿਚ ਅੰਡਰ-19 ਵਰਗ ਦੇ ਇਸ਼ਦੀਪ ਸਿੰਘ ਨੇ ਹੁਨਰ ਅਤੇ ਆਤਮ-ਵਿਸ਼ਵਾਸ ਨਾਲ ਖੇਡਦਿਆਂ ਸੋਨ ਤਗਮਾ ਹਾਸਲ ਕਰਕੇ ਨੈਸ਼ਨਲ ਲਈ ਆਪਣੀ ਜਗ੍ਹਾ ਪੱਕੀ ਕੀਤੀ। ਸਕੂਲ ਪਹੁੰਚਣ ’ਤੇ ਦੋਵੇਂ ਖਿਡਾਰੀਆਂ ਦਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਹਾਰ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਕੂਲ ਦੇ ਐੱਮ. ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ-ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਰਾਟੇ ਕੋਚ ਸੁਖਦੇਵ ਸਿੰਘ ਅਤੇ ਗਤਕਾ ਕੋਚ ਧਰਮ ਸਿੰਘ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ । ਇਸ ਮੌਕੇ ਪ੍ਰਿੰਸੀਪਲ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨੀਲਾਕਸ਼ੀ ਗੁਪਤਾ, ਕੋਆਰਡੀਨੇਟਰ ਮਮਤਾ ਅਰੋੜਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਵੱਸਣ ਸਿੰਘ ਦੀ ਸਾਲਾਨਾ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਅਗਲੀ ਖ਼ਬਰ ਪਿੰਡ ਪਾਖਰਪੁਰਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
Ad Position 24