ਧਾਰਮਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਬੱਚਿਆਂ ਨੂੰ ਦਿੱਤੇ ਇਨਾਮ
ਜੰਡਿਆਲਾ ਗੁਰੂ, 28 ਸਤੰਬਰ (ਅਮ੍ਰਿਤ ਪਾਲ ਸਿੰਘ)-ਸ੍ਰੀ ਵਿਜੈ ਇੰਦਰ ਸੰਕ੍ਰਾਂਤੀ ਮੰਡਲ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਸ੍ਰੀ ਪਾਰਸ਼ਵ ਪਦਮਾਵਤੀ ਆਂਗੀ ਮੰਡਲ ਵਲੋਂ ਬੱਚਿਆਂ ਲਈ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਪਰਿਊਸ਼ਣ ਪਰਵ ਦੌਰਾਨ ਪਾਠਸ਼ਾਲਾ ਦੇ ਬੱਚਿਆਂ ਨੇ ਵੱਖ-ਵੱਖ ਧਾਰਮਿਕ ਨਿਯਮਾਂ ਦੀ ਪਾਲਣਾ ਕਰਦਿਆਂ ਧਰਮ ਪ੍ਰਤੀ ਆਪਣੀ ਸ਼ਰਧਾ ਅਤੇ ਸਮਰਪਣ ਦਾ ਪ੍ਰਗਟਾਵਾ ਕੀਤਾ।
ਜੰਡਿਆਲਾ ਗੁਰੂ, 28 ਸਤੰਬਰ (ਅਮ੍ਰਿਤ ਪਾਲ ਸਿੰਘ)-ਸ੍ਰੀ ਵਿਜੈ ਇੰਦਰ ਸੰਕ੍ਰਾਂਤੀ ਮੰਡਲ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਸ੍ਰੀ ਪਾਰਸ਼ਵ ਪਦਮਾਵਤੀ ਆਂਗੀ ਮੰਡਲ ਵਲੋਂ ਬੱਚਿਆਂ ਲਈ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਪਰਿਊਸ਼ਣ ਪਰਵ ਦੌਰਾਨ ਪਾਠਸ਼ਾਲਾ ਦੇ ਬੱਚਿਆਂ ਨੇ ਵੱਖ-ਵੱਖ ਧਾਰਮਿਕ ਨਿਯਮਾਂ ਦੀ ਪਾਲਣਾ ਕਰਦਿਆਂ ਧਰਮ ਪ੍ਰਤੀ ਆਪਣੀ ਸ਼ਰਧਾ ਅਤੇ ਸਮਰਪਣ ਦਾ ਪ੍ਰਗਟਾਵਾ ਕੀਤਾ। ਬੱਚਿਆਂ ਨੇ ਰਾਤ ਦਾ ਭੋਜਨ ਤਿਆਗਣ, ਮੰਦਰ ਵਿਖੇ ਦਰਸ਼ਨ ਤੇ ਪੂਜਾ ਕਰਨ ਸਮੇਤ ਕਈ ਧਾਰਮਿਕ ਨਿਯਮਾਂ ਦੀ ਪਾਲਣਾ ਕੀਤੀ। ਇਸ ਤੋਂ ਇਲਾਵਾ ਬੱਚਿਆਂ ਨੇ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਪਾਤਰਾਂ ਦੀਆਂ ਭੂਮਿਕਾਵਾਂ ਨਿਭਾ ਕੇ ਆਪਣੀ ਪ੍ਰਤਿਭਾ ਦਾ ਸੁੰਦਰ ਪ੍ਰਦਰਸ਼ਨ ਕੀਤਾ। ਬੱਚਿਆਂ ਦੇ ਉਤਸ਼ਾਹ ਅਤੇ ਧਾਰਮਿਕ ਯਤਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਏ ਇਸ ਸਮਾਗਮ ਦੌਰਾਨ ਸ੍ਰੀ ਆਤਮਾਨੰਦ ਜੈਨ ਸਭਾ ਦੇ ਸਰਪ੍ਰਸਤ ਚੰਦਰ ਭੂਸ਼ਣ ਜੈਨ, ਪ੍ਰਧਾਨ ਰਾਕੇਸ਼ ਸਾਬਨਵਾਲੇ, ਉਪ ਪ੍ਰਧਾਨ ਅੰਮ੍ਰਿਤ ਸਾਗਰ ਰਿੰਪੂ, ਰਾਜੇਸ਼ ਜੈਨ, ਸਕੱਤਰ ਬੌਬੀ ਨਵਨੀਤ, ਸਹਿ-ਸਕੱਤਰ ਇੰਦਰਪਾਲ ਜੈਨ, ਪ੍ਰੈੱਸ ਸਕੱਤਰ ਗੁਲਸ਼ਨ ਜੈਨ, ਹੇਮਰ ਜੈਨ, ਜੈਨ ਸਕੂਲ ਦੇ ਮੈਨੇਜਰ, ਉਪ ਮੈਨੇਜਰ ਸੁਭਾਸ਼ ਜੈਨ, ਆਂਗੀ ਮੰਡਲ ਦੇ ਪ੍ਰਧਾਨ ਸ਼ੇਫ਼ੀ ਜੈਨ ਅਤੇ ਮੈਂਬਰਾਂ ਸਮੇਤ ਪਾਠਸ਼ਾਲਾ ਦੇ ਅਧਿਆਪਕ, ਮਹਿਲਾ ਮੰਡਲ ਦੇ ਮੈਂਬਰ ਅਤੇ ਸਮਾਜ ਦੇ ਸ਼ਰਧਾਲੂ ਹਾਜ਼ਰ ਸਨ। ਇਸ ਮੌਕੇ ਬੱਚਿਆਂ ਨੂੰ ਇਨਾਮ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।