09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬੀ.ਡੀ.ਪੀ. ਓ ਮਜੀਠਾ ਵਲੋਂ ਸ਼ਹੀਦਾਂ ਦੀ ਯਾਦਗਰ ਨੂੰ ਜਾਂਦੀ ਸੜ੍ਹਕ ਦਾ ਆਪ ਕੰਮ ਸ਼ੁਰੂ ਕਰਵਾਇਆ ਸੀ –ਚੇਅਰਮੈਨ ਰੰਧਾਵਾ

ਜੈਂਤੀਪੁਰ, 8 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਵਲੋਂ ਪਾਰਟੀ ਲਈ ਬਹੁਤ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ। ਉਸ ਸਮੇਂ ਦੇ ਹਲਕਾ ਇੰਚਾਰਜ ਵਲੋਂ ਸ਼ਹੀਦ ਭਗਤ ਸਿੰਘ ਮੈਮੋਰੀਅਲ ਸੋਸ਼ਲ ਐਂਡ ਸਪੋਰਟਸ ਵੈਲਫੇਅਰ ਸੋਸਾਇਟੀ (ਰਜ਼ਿ.)

Ad Position 21
No active advertisement
ੋ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ 09-10-2026
ਜੈਂਤੀਪੁਰ, 8 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਵਲੋਂ ਪਾਰਟੀ ਲਈ ਬਹੁਤ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ। ਉਸ ਸਮੇਂ ਦੇ ਹਲਕਾ ਇੰਚਾਰਜ ਵਲੋਂ ਸ਼ਹੀਦ ਭਗਤ ਸਿੰਘ ਮੈਮੋਰੀਅਲ ਸੋਸ਼ਲ ਐਂਡ ਸਪੋਰਟਸ ਵੈਲਫੇਅਰ ਸੋਸਾਇਟੀ (ਰਜ਼ਿ.) ਜ਼ਿਲ੍ਹਾ ਅੰਮ੍ਰਿਤਸਰ ਵਲੋਂ ਸ਼ਹੀਦ ਭਗਤ ਸਿੰਘ ਲੋਕ ਸੇਵਾ ਕੇਦਰ ਪਾਖਰਪੁਰ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਮੌਕੇ ਮਾਰਗ ਬਣਾਉਣ ਲਈ ਅਨਾਊਂਸ ਕੀਤਾ ਗਿਆ ਸੀ, ਜੋ ਉਸ ਸਮੇਂ ਦੇ ਬੀ. ਡੀ. ਪੀ. ਉ. ਮਜੀਠਾ ਦੇ ਕਹਿਣ ’ਤੇ ਸ਼ਹੀਦ ਊਧਮ ਸਿੰਘ ਰੋਡ ਬਣਾਈ ਗਈ ਹੈ, ਜਿਸ ਦਾ ਨਾਮ ਸ਼ਹੀਦ ਊਧਮ ਸਿੰਘ ਰੋਡ ਰੱਖਿਆ ਗਿਆ ਹੈ। ਪਹਿਲੀ ਸਰਕਾਰ 2 021 ਵਾਲੀ ਤੇ ਹੁਣ ਆਪ ਸਰਕਾਰ ਵਲੋਂ ਲੋਕ ਸੇਵਾ ਕੇਂਦਰ ਪਾਖਰਪੁਰਾ ਨੂੰ ਜਾਂਦੀ ਰੋਡ ਜਿਸ ਦੇ ਪੈਸੇ ਅਜੇ ਤੱਕ ਨਹੀਂ ਮਿਲੇ, ਜਦੋਂ ਕਿ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਜਿਸ ਦਾ ਐਸਟੀਮੇਟ ਵੀ ਸਰਕਾਰੀ ਜੇ. ਈ. ਮਜੀਠਾ ਵਲੋਂ 8,62,829.55 ਰੁਪਏ ਬਣਾਇਆ ਜਾ ਚੁੱਕਾ ਹੈ, ਪਰ ਇਸ ਰੋਡ ਦੀ ਅਜੇ ਤੱਕ ਕੋਈ ਗਰਾਂਟ ਰੀਲੀਜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ੇਕਰ ਸਰਕਾਰ ਪਾਸ ਪੈਸੇ ਨਹੀਂ ਸਨ ਤਾਂ ਸ਼ਹੀਦਾਂ ਦੀ ਯਾਦਗਰ ਨੂੰ ਜਾਂਦੀ ਰੋਡ ਦਾ ਕੰਮ ਸ਼ੁਰੂ ਨਾ ਕਰਵਾਉਂਦੇ। ਅਖੀਰ ਉਨ੍ਹਾਂ ਕਿਹਾ ਕਿ ਇਸ ਸਬੰਦੀ ਮੁੱਖ ਮੰਤਰੀ, ਪੀ. ਡਬਲਯੂ. ਡੀ. ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਜਾਣਕਾਰੀ ਲਈ ਲਿਖਤੀ ਦਰਖ਼ਾਸਤਾਂ ਦਿੱਤੀਆਂ ਗਈਆਂ ਹਨ ਤੇ ਹਲਕਾ ਮਜੀਠਾ ਦੇ ਆਪ ਦੇ ਹਲਕਾ ਇੰਚਾਰਜ ਜੋ ਸਮੇਂ ਸਮੇਂ ਸੇਵਾਵਾਂ ਨਿਭਾਉਂਦੇ ਰਹੇ ਉਨ੍ਹਾਂ ਸਾਰਿਆਂ ਨੂੰ ਲੋਕ ਸੇਵਾ ਕੇਂਦਰ ਤੇ ਬੁਲਾ ਕੇ ਮਾਣ ਸਤਿਕਾਰ ਕਰਕੇ ਲਿਖਤੀ ਅਰਜੀ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਡੈਨੀ ਬੰਡਾਲਾ ਵਲੋਂ ਕਾਂਗਰਸ ਆਗੂਆਂ ਨਾਲ ਮੀਟਿੰਗ, ਹਲਕਾ ਜੰਡਿਆਲਾ ’ਚ ਜ਼ੋਨ ਇੰਚਾਰਜ ਤੇ ਸਹਾਇਕ ਲਗਾਏ ਅਗਲੀ ਖ਼ਬਰ ਜੰਡਿਆਲਾ ਗੁਰੂ ਵਿਚ ਯੂਥ ਅਕਾਲੀ ਦਲ ਵਾਰਿਸ ਪੰਜਾਬ ਦੀ ਅਹਿਮ ਮੀਟਿੰਗ
Ad Position 24