ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਮਾਤਾ ਸਾਹਿਬ ਦੇਵਾਂ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਬਾਬਾ ਬਕਾਲਾ ਸਾਹਿਬ, 3 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ (ਸ੍ਰੀ ਭੋਰਾ ਸਾਹਿਬ) ਵਿਖੇ ਜਿੱਥੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਦੇ ਬਿਰਾਜਮਾਨ ਹੋਣ ਦਾ 365ਵਾਂ ਗੁਰਪੁਰਬ ਬਹੁਤ ਸ਼ਰਧਾ ਦੇ ਨਾਲ ਮਨਾਇਆ ਗਿਆ, ਉੱਥੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਲ, ਜਿਨਾਂ ਨੂੰ ਪੰਥ ਦੇ ਮਾਤਾ ਜੀ ਹੋਣ ਦਾ ਮਾਣ ਪ੍ਰਾਪਤ ਹੈ ਸ੍ਰੀ ਆਦਿ ਸ਼ਕਤੀ ਸ੍ਰੀ ਮਾਤਾ ਸਾਹਿਬ ਦੇਵਾਂ ਜੀ ਦਾ 345ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ । ਇਸ ਮੌਕੇ ਗਿਆਨੀ ਮਨਜੀਤ ਸਿੰਘ ਕਥਾ ਵਾਚਕ ਨੇ ਸੰਗਤ ਨੂੰ ਬਹੁਤ ਹੀ ਪ੍ਰੇਮ ਦੇ ਨਾਲ ਮਾਤਾ ਸਾਹਿਬ ਦੇਵਾਂ ਜੀ ਦੇ ਪ੍ਰਕਾਸ਼ ਦੀ ਕਥਾ ਸਰਵਣ ਕਰਾਈ ਅਤੇ ਦੱਸਿਆ ਕਿ ਮਾਤਾ ਜੀ ਦਾ ਜਨਮ ਜਿਹਲਮ ਦੇ ਰੁਹਤਾਸ ਹੁਣ ਪਾਕਿਸਤਾਨ ਦੇ ਵਿਚ ਸ੍ਰੀ ਰਾਮਾ ਬਸੀ ਜੀ ਦੇ ਗ੍ਰਹਿ ਮਾਤਾ ਜਸਦੇਈ ਜੀ ਦੀ ਕੁੱਖ ਤੋਂ 1738 ਬਿਕਰਮੀ ਕਤਕ ਵਦੀ ਨੌਵੀਂ 1681 ਈਸਵੀ ਦਿਨ ਬੁੱਧਵਾਰ ਨੂੰ ਹੋਇਆ ।
ਗ
ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਆਦਿ ਸ਼ਕਤੀ ਸ੍ਰੀ ਮਾਤਾ ਸਾਹਿਬ ਦੇਵਾਂ ਦੇ ਪ੍ਰਕਾਸ਼ ਪੁਰਬ ਮੌਕੇ ਕਥਾ ਕਰਦਿਆਂ ਗਿਆਨੀ ਮਨਜੀਤ ਸਿੰਘ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ
04-11-2026
ਬਾਬਾ ਬਕਾਲਾ ਸਾਹਿਬ, 3 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ (ਸ੍ਰੀ ਭੋਰਾ ਸਾਹਿਬ) ਵਿਖੇ ਜਿੱਥੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਦੇ ਬਿਰਾਜਮਾਨ ਹੋਣ ਦਾ 365ਵਾਂ ਗੁਰਪੁਰਬ ਬਹੁਤ ਸ਼ਰਧਾ ਦੇ ਨਾਲ ਮਨਾਇਆ ਗਿਆ, ਉੱਥੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਲ, ਜਿਨਾਂ ਨੂੰ ਪੰਥ ਦੇ ਮਾਤਾ ਜੀ ਹੋਣ ਦਾ ਮਾਣ ਪ੍ਰਾਪਤ ਹੈ ਸ੍ਰੀ ਆਦਿ ਸ਼ਕਤੀ ਸ੍ਰੀ ਮਾਤਾ ਸਾਹਿਬ ਦੇਵਾਂ ਜੀ ਦਾ 345ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ । ਇਸ ਮੌਕੇ ਗਿਆਨੀ ਮਨਜੀਤ ਸਿੰਘ ਕਥਾ ਵਾਚਕ ਨੇ ਸੰਗਤ ਨੂੰ ਬਹੁਤ ਹੀ ਪ੍ਰੇਮ ਦੇ ਨਾਲ ਮਾਤਾ ਸਾਹਿਬ ਦੇਵਾਂ ਜੀ ਦੇ ਪ੍ਰਕਾਸ਼ ਦੀ ਕਥਾ ਸਰਵਣ ਕਰਾਈ ਅਤੇ ਦੱਸਿਆ ਕਿ ਮਾਤਾ ਜੀ ਦਾ ਜਨਮ ਜਿਹਲਮ ਦੇ ਰੁਹਤਾਸ ਹੁਣ ਪਾਕਿਸਤਾਨ ਦੇ ਵਿਚ ਸ੍ਰੀ ਰਾਮਾ ਬਸੀ ਜੀ ਦੇ ਗ੍ਰਹਿ ਮਾਤਾ ਜਸਦੇਈ ਜੀ ਦੀ ਕੁੱਖ ਤੋਂ 1738 ਬਿਕਰਮੀ ਕਤਕ ਵਦੀ ਨੌਵੀਂ 1681 ਈਸਵੀ ਦਿਨ ਬੁੱਧਵਾਰ ਨੂੰ ਹੋਇਆ । ਇਸ ਮੌਕੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਗਿਆਨੀ ਮਨਜੀਤ ਸਿੰਘ ਨੇ ਸਾਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੇ ਵਾਸਤੇ ਪ੍ਰੇਰਨਾ ਕੀਤੀ । ਇਸ ਸਮੇਂ ਮਿਸਲ ਸ਼ਹੀਦਾਂ ਤਰਨਾ ਦਲ ਵੱਲੋੇਂ ਬਾਬਾ ਸੁੱਖਾ ਸਿੰਘ, ਮੈਨੇਜਰ ਭਾਈ ਨਿਸ਼ਾਨ ਸਿੰਘ ਜਫਰਵਾਲ, ਮੀਤ ਮੈਨੇਜਰ ਸਰਦਾਰ ਸ਼ੇਰ ਸਿੰਘ, ਭਾਈ ਹਰਪ੍ਰੀਤ ਸਿੰਘ ਐੱਮ.ਏ., ਅਕਾਊਂਟੈਂਟ ਭਾਈ ਅਮਰਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ ਅਤੇ ਹੋਰ ਹਾਜ਼ਰ ਸਨ।