04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ,ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨ ਦੀਦਾਰੇ ਉਪਰੰਤ ਹੈੱਡਕੁਆਟਰ ਬਾਬਾ ਬਕਾਲਾ ਸਾਹਿਬ ਪਰਤੇ

ਬਾਬਾ ਬਕਾਲਾ ਸਾਹਿਬ, 3 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਜੋ ਕਿ 11 ਅਕਤੂਬਰ ਨੂੰ ਆਪਣੇ ਦਲ ਪੰਥ, ਘੋੜਿਆਂ ਟਰੱਕਾਂ ਦੇ ਵੱਡੇ ਜਥੇ ਨਾਲ ਸੱਚਖੰਡ ਤਖ਼ਤ ਸ੍ਰੀ ਹਜੂਰ ਸਾਹਿਬ, ਨਾਂਦੇੜ (ਮਹਾਂਰਾਸ਼ਟਰ) ਦੀ ਧਰਤੀ ’ਤੇ ਦੁਸਹਿਰਾ ਪੁਰਬ ਮਨਾਉਣ ਲਈ ਰਵਾਨਾ ਹੋਏ ਸੀ, ਦੁਸਹਿਰੇ ਦੇ ਤਿਉਹਾਰ, ਸਾਸ਼ਤਰ ਪੂਜਣ ਅਤੇ ਮਹੱਲਾ ਸਜਾਉਣ ਉਪਰੰਤ ਅੱਜ ਸਮੁੱਚੇ ਪੰਥ ਦਲ ਸਮੇਤ ਇੱਥੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਹੈੱਡਕੁਆਰਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪੁੱਜ ਗਏ ਹਨ, ਜਿਨ੍ਹਾਂ ਦਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ, ਆਤਿਸ਼ਬਾਜੀ ਚਲਾ ਕੇ ਅਤੇ ਜੈਕਾਰਿਆਂ ਦੀ ਗੂੰਜ ’ਚ ਸੰਗਤਾਂ ਵਲੋਂ ਭਰਵਾਂ ਮਾਣ-ਸਤਿਕਾਰ ਕੀਤਾ ਗਿਆ । ਇਸ ਮੌਕੇ ਸਿੰਘ ਸਾਹਿਬ ਜਥੇ: ਬਾਬਾ ਜੋਗਾ ਸਿੰਘ ਨੇ ਦੱਸਿਆ ਕਿ ਤਰਨਾ ਦਲ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ, ਸਿੰਘ ਸਾਹਿਬ ਜਥੇਦਾਰ ਬਾਬਾ ਕੀਰਤਨ ਸਿੰਘ, ਸਿੰਘ ਸਾਹਿਬ ਜਥੇਦਾਰ ਬਾਬਾ ਮੱਖਣ ਸਿੰਘ, ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਆਦਿ ਮੁਖੀ ਸਾਹਿਬਾਨ ਵਲੋਂ ਚਲਾਈ ਪ੍ਰੰਪਰਾ, ਪੰਥਕ ਰਹੁ-ਰੀਤਾਂ ਅਨੁਸਾਰ ਹਰ ਸਾਲ ਹੀ ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਨਿਹੰਗ ਸਿੰਘ ਫੌਜਾਂ ਦਲ ਪੰਥ ਸਮੇਤ ਟਰੱਕਾਂ, ਘੋੜਿਆਂ ‘ਚ ਸਵਾਰ ਹੋ ਕੇ ਤਖ਼ਤ ਸ੍ਰੀ ਹਜੂਰ ਸਾਹਿਬ, ਨਾਂਦੇੜ (ਮਹਾਂਰਾਸ਼ਟਰ) ਵਿਖੇ ਦਰਸ਼ਨਾਂ ਨੂੰ ਜਾਂਦੀਆਂ ਹਨ ਅਤੇ ਇਸ ਵਰ੍ਹੇ ਵੀ ਅਕਾਲ ਪੁਰਖ ਦੀਆਂ ਬੇਅੰਤ ਬਖ਼ਸ਼ਿਸ਼ਾਂ ਦੇ ਸ਼ੁਕਰਾਨੇ ਵਜੋਂ ਦਲ ਪੰਥ ਅੱਜ 22 ਦਿਨਾਂ ਦੀ ਇਸ ਮਹਾਨ ਯਾਤਰਾ ਕਰਨ ਉਪਰੰਤ ਚੜ੍ਹਦੀ ਕਲਾ ਵਿਚ ਆਪਣੇ ਹੈੱਡਕੁਆਰਟਰ ਵਿਖੇ ਪਰਤਿਆ ਹੈ ।

Ad Position 21
No active advertisement
ਅਜੀਤ ਡੈਸਕ 04-11-2026
ਬਾਬਾ ਬਕਾਲਾ ਸਾਹਿਬ, 3 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਜੋ ਕਿ 11 ਅਕਤੂਬਰ ਨੂੰ ਆਪਣੇ ਦਲ ਪੰਥ, ਘੋੜਿਆਂ ਟਰੱਕਾਂ ਦੇ ਵੱਡੇ ਜਥੇ ਨਾਲ ਸੱਚਖੰਡ ਤਖ਼ਤ ਸ੍ਰੀ ਹਜੂਰ ਸਾਹਿਬ, ਨਾਂਦੇੜ (ਮਹਾਂਰਾਸ਼ਟਰ) ਦੀ ਧਰਤੀ ’ਤੇ ਦੁਸਹਿਰਾ ਪੁਰਬ ਮਨਾਉਣ ਲਈ ਰਵਾਨਾ ਹੋਏ ਸੀ, ਦੁਸਹਿਰੇ ਦੇ ਤਿਉਹਾਰ, ਸਾਸ਼ਤਰ ਪੂਜਣ ਅਤੇ ਮਹੱਲਾ ਸਜਾਉਣ ਉਪਰੰਤ ਅੱਜ ਸਮੁੱਚੇ ਪੰਥ ਦਲ ਸਮੇਤ ਇੱਥੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਹੈੱਡਕੁਆਰਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪੁੱਜ ਗਏ ਹਨ, ਜਿਨ੍ਹਾਂ ਦਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ, ਆਤਿਸ਼ਬਾਜੀ ਚਲਾ ਕੇ ਅਤੇ ਜੈਕਾਰਿਆਂ ਦੀ ਗੂੰਜ ’ਚ ਸੰਗਤਾਂ ਵਲੋਂ ਭਰਵਾਂ ਮਾਣ-ਸਤਿਕਾਰ ਕੀਤਾ ਗਿਆ । ਇਸ ਮੌਕੇ ਸਿੰਘ ਸਾਹਿਬ ਜਥੇ: ਬਾਬਾ ਜੋਗਾ ਸਿੰਘ ਨੇ ਦੱਸਿਆ ਕਿ ਤਰਨਾ ਦਲ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ, ਸਿੰਘ ਸਾਹਿਬ ਜਥੇਦਾਰ ਬਾਬਾ ਕੀਰਤਨ ਸਿੰਘ, ਸਿੰਘ ਸਾਹਿਬ ਜਥੇਦਾਰ ਬਾਬਾ ਮੱਖਣ ਸਿੰਘ, ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਆਦਿ ਮੁਖੀ ਸਾਹਿਬਾਨ ਵਲੋਂ ਚਲਾਈ ਪ੍ਰੰਪਰਾ, ਪੰਥਕ ਰਹੁ-ਰੀਤਾਂ ਅਨੁਸਾਰ ਹਰ ਸਾਲ ਹੀ ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਨਿਹੰਗ ਸਿੰਘ ਫੌਜਾਂ ਦਲ ਪੰਥ ਸਮੇਤ ਟਰੱਕਾਂ, ਘੋੜਿਆਂ ‘ਚ ਸਵਾਰ ਹੋ ਕੇ ਤਖ਼ਤ ਸ੍ਰੀ ਹਜੂਰ ਸਾਹਿਬ, ਨਾਂਦੇੜ (ਮਹਾਂਰਾਸ਼ਟਰ) ਵਿਖੇ ਦਰਸ਼ਨਾਂ ਨੂੰ ਜਾਂਦੀਆਂ ਹਨ ਅਤੇ ਇਸ ਵਰ੍ਹੇ ਵੀ ਅਕਾਲ ਪੁਰਖ ਦੀਆਂ ਬੇਅੰਤ ਬਖ਼ਸ਼ਿਸ਼ਾਂ ਦੇ ਸ਼ੁਕਰਾਨੇ ਵਜੋਂ ਦਲ ਪੰਥ ਅੱਜ 22 ਦਿਨਾਂ ਦੀ ਇਸ ਮਹਾਨ ਯਾਤਰਾ ਕਰਨ ਉਪਰੰਤ ਚੜ੍ਹਦੀ ਕਲਾ ਵਿਚ ਆਪਣੇ ਹੈੱਡਕੁਆਰਟਰ ਵਿਖੇ ਪਰਤਿਆ ਹੈ । ਇਸ ਮੌਕੇ ਤਰਨਾ ਦਲ ਦੇ ਬਾਬਾ ਸੁੱਖਾ ਸਿੰਘ, ਬਾਬਾ ਭਗਵਾਨ ਸਿੰਘ, ਬਾਬਾ ਬਚਿੱਤਰ ਸਿੰਘ, ਜਥੇ: ਜਰਨੈਲ ਸਿੰਘ ਚੀਮਾਬਾਠ, ਅੰਮ੍ਰਿਤਪਾਲ ਸਿੰਘ ਚੀਮਾਬਾਠ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ (ਨੀਡਜ਼ ਹੋਲਸੇਲ ਵਾਲੇ), ਸਰਪੰਚ ਦਲਜੀਤ ਸਿੰਘ ਭੱਪੀ, ਚਰਨ ਸਿੰਘ ਚੰਨਾ ਪਹਿਲਵਾਨ, ਪ੍ਰਿੰ: ਦਿਲਬਾਗ ਸਿੰਘ ਭੁੱਲਰ, ਬਾਬਾ ਬਲਰਾਜ ਸਿੰਘ (ਗੁ: ਗੋਬਿੰਦਗੜ੍ਹ ਸਾਹਿਬ), ਜਥੇ: ਆਤਮਾ ਸਿੰਘ ( ਪਰਿਵਾਰ ਬਾਬਾ ਨੰਦ ਸਿੰਘ ਨੰਗਲੀ), ਭਾਈ ਹਰਪ੍ਰੀਤ ਸਿੰਘ ਖਾਲਸਾ ਮੁਖੀ ਸਿੱਖ ਜੀਵਨ ਜਾਚ ਸੰਸਥਾ, ਭਾਈ ਮਨਜੀਤ ਸਿੰਘ ਕਥਾ ਵਾਚਕ, ਬਲਬੀਰ ਸਿੰਘ ਬਾਊ, ਵੈਦ ਕੁਲਤਾਰ ਸਿੰਘ ਜੋਗੀ, ਬਾਬਾ ਸ਼ੇਰ ਸਿੰਘ, ਬਾਬਾ ਤਰਨਾ ਸਿੰਘ ਅਤੇ ਹੋਰ ਸਿੰਘ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਦਿੱਤਾ ਨੈਤਿਕ ਸਿੱਖਿਆ ਦਾ ਇਮਤਿਹਾਨ ਅਗਲੀ ਖ਼ਬਰ ਈ.ਟੀ.ਓ. ਵਲੋਂ ਜੰਡਿਆਲਾ ਗੁਰੂ ਦੇ ਵਾਰਡ ਨੰਬਰ 1 ਤੋਂ 85ਵੀਂ ਤੀਰਥ ਯਾਤਰਾ ਬੱਸ ਰਵਾਨਾ
Ad Position 24