ਕਾਰ ਸਵਾਰ ਵਲੋਂ ਮਾਰੀ ਟੱਕਰ ਨਾਲ ਪਨਬੱਸ ਦਾ ਡਰਾਈਵਰ ਹੋਇਆ ਗੰਭੀਰ ਜ਼ਖ਼ਮੀਂ
ਅੰਮ੍ਰਿਤਸਰ, 25 ਨਵੰਬਰ (ਰੇਸ਼ਮ ਸਿੰਘ)-ਪੰਜਾਬ ਰੋਡਵੇਜ ਦੇ ਡਿਪੂ ਨੰਬਰ ਇਕ ’ਤੇ ਡਿਊਟੀ ਕਰ ਰਹੇ ਪਨਬੱਸ ਦੇ ਡਰਾਇਵਰ ਨੂੰ ਦਿਆਲਪੁਰ ਨੇੜੇ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਉਪਰੰਤ ਕਾਰ ਚਾਲਕ ਫ਼ਰਾਰ ਹੋ ਗਿਆ। ਜ਼ਖ਼ਮੀਂ ਹੋਏ ਡਰਾਇਵਰ ਕੀ ਸ਼ਨਾਖਤ ਗੁਰਮੀਤ ਸਿੰਘ (ਨੰਬਰ ਪੀ.
ਅੰਮ੍ਰਿਤਸਰ, 25 ਨਵੰਬਰ (ਰੇਸ਼ਮ ਸਿੰਘ)-ਪੰਜਾਬ ਰੋਡਵੇਜ ਦੇ ਡਿਪੂ ਨੰਬਰ ਇਕ ’ਤੇ ਡਿਊਟੀ ਕਰ ਰਹੇ ਪਨਬੱਸ ਦੇ ਡਰਾਇਵਰ ਨੂੰ ਦਿਆਲਪੁਰ ਨੇੜੇ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਉਪਰੰਤ ਕਾਰ ਚਾਲਕ ਫ਼ਰਾਰ ਹੋ ਗਿਆ। ਜ਼ਖ਼ਮੀਂ ਹੋਏ ਡਰਾਇਵਰ ਕੀ ਸ਼ਨਾਖਤ ਗੁਰਮੀਤ ਸਿੰਘ (ਨੰਬਰ ਪੀ.ਟੀ. 259) ਵਾਸੀ ਬਸਤੀ ਮੱਘਰ ਸਿੰਘ ਵਾਲੀ ਗੁਰੂ ਹਰਿਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਡਰਾਇਵਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਵਾਕਿਆ ਬੀਤੇ 20 ਨਵੰਬਰ ਦਾ ਹੈ ਜਦੋਂ ਕਿ ਉਹ ਆਪਣੇ ਘਰੋਂ ਬੁਲੇਟ ਮੋਟਰਸਾਇਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਡਿਊਟੀ ਆ ਰਿਹਾ ਸੀ। ਉਹ ਹਮੀਰਪੁਰ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀ ਬੱਸ ਦਾ ਡਰਾਇਵਰ ਹੈ ਅਤੇ ਜਦੋਂ ਉਸਦਾ ਮੋਟਰਸਾਇਕਲ ਦਿਆਲਪੁਰ ਨੇੜੇ ਪੁਜਿਆ ਤਾਂ ਇਕ ਤੇਜ ਰਫ਼ਤਾਰ ਕਾਰ ਵਲੋਂ ਬਿਨ੍ਹਾਂ ਹਾਰਨ ਦਿੱਤੇ ਲਾਪਰਵਾਹੀ ਨਾਲ ਉਸਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਆਪਣੇ ਮੋਟਰਸਾਇਕਲ ਸਮੇਤ ਹੇਠਾਂ ਡਿੱਗ ਪਿਆ ਤੇ ਉਸਨੂੰ ਗੰਭੀਰ ਸੱਟਾਂ ਲੱਗ ਗਈਆਂ। ਉਸਦੀ ਬਾਹ ਦੀ ਕੂਹਣੀ ਵੀ ਟੁੱਟ ਗਈ। ਜਦੋਂ ਕਿ ਕਾਰ ਸਵਾਰ ਨੇ ਉਸਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਦੀ ਥਾਂ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ।