ਪੋਲੀਓ ਮੁਕਤ ਮੁਹਿੰਮ ਤਹਿਤ ਕਰੀਬ 500 ਤੋਂ ਵੱਧ ਬੱਚਿਆਂ ਨੂੰ ਪਿਲਾਈਆਂ ਬੂੰਦਾਂ
ਬਿਆਸ, 25 ਨਵੰਬਰ (ਨਰਿੰਦਰ ਸਿੰਘ)-ਸਰਕਾਰ ਵਲੋਂ ਚਲਾਈ ਪੋਲੀਓ ਮੁਕਤ ਮੁਹਿੰਮ ਤਹਿਤ 22, 23 ਅਤੇ 24 ਨਵੰਬਰ ਤਿੰਨ ਦਿਨਾਂ ਲਈ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਜਾਣਕਾਰੀ ਦਿੰਦੇ ਹੋਏ ਐਮ.
ਬਿਆਸ, 25 ਨਵੰਬਰ (ਨਰਿੰਦਰ ਸਿੰਘ)-ਸਰਕਾਰ ਵਲੋਂ ਚਲਾਈ ਪੋਲੀਓ ਮੁਕਤ ਮੁਹਿੰਮ ਤਹਿਤ 22, 23 ਅਤੇ 24 ਨਵੰਬਰ ਤਿੰਨ ਦਿਨਾਂ ਲਈ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਜਾਣਕਾਰੀ ਦਿੰਦੇ ਹੋਏ ਐਮ. ਪੀ. ਐਚ. ਡਬਲਯੂ ਫੀਮੇਲ ਅਧਿਕਾਰੀ ਭਾਰਤੀ ਪਰਮਾਰ ਨੇ ਦੱਸਿਆ ਕਿ ਉਹਨਾਂ ਦੀ ਨਿਗਰਾਨੀ ਹੇਠ 10 ਟੀਮਾਂ ਨੇ ਪੋਲੀੳ ਬੂੰਦਾਂ ਪਿਲਾਉਣ ਦਾ ਕੰਮ ਕੀਤਾ। ਕਸਬਾ ਬਿਆਸ ਸਮੇਤ ਨੇੜੇ ਦੇ ਪਿੰਡਾਂ ’ਚ ਕਰੀਬ 500 ਤੋਂ ਵਧੇਰੇ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਬੂੰਦਾਂ। ਇਸ ਮੌਕੇ ਗੁਰਭੇਜ ਸਿੰਘ ਐਮ. ਪੀ. ਐਚ. ਡਬਲਯੂ, ਨਿਰਮਲ ਕੌਰ ਆਂਗਣਵਾੜੀ ਹੈਲਪਰ ਅਤੇ ਸਵਿਤਾ ਰਾਣੀ ਆਂਗਣਵਾੜੀ ਹੈਲਪਰ ਹਾਜ਼ਰ ਸਨ ।