18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਚੰਡੀਗੜ੍ਹ ਰੋਸ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਵਾਲੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ ਮਿਮਿਟ ਕਾਲਜ ਵਿਖੇ ਸੈਮੀਨਾਰ ਕਰਵਾਇਆ

ਮਲੋਟ, 17 ਸਤੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਟੈਕਨਾਲੋਜੀ (ਮਿਮਿਟ) ਦੇ ਇੰਸਟੀਚਿਊਸ਼ਨਲ ਇਨੋਵੇਸ਼ਨ ਸੈੱਲ (ਆਈ. ਆਈ.

Ad Position 21
No active advertisement
ਨਵਦੀਪ ਸਿੰਘ ਬੱਬੂ ਬਰਾੜ 18-09-2026
ਮਲੋਟ, 17 ਸਤੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਟੈਕਨਾਲੋਜੀ (ਮਿਮਿਟ) ਦੇ ਇੰਸਟੀਚਿਊਸ਼ਨਲ ਇਨੋਵੇਸ਼ਨ ਸੈੱਲ (ਆਈ.ਆਈ.ਸੀ.) ਵਲੋਂ ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਅਤੇ ਮਨਿਸਟਰੀ ਆਫ਼ ਹਾਇਰ ਐਜੂਕੇਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਖੋਜ ਦੀ ਭਾਵਨਾ ਪੈਦਾ ਕਰਨਾ, ਪੇਟੈਂਟ ਪ੍ਰਕਿਰਿਆ ਅਤੇ ਸਟਾਰਟ-ਅੱਪ ਸ਼ੁਰੂ ਕਰਨ ਵਿਚ ਆਉਂਦੀਆਂ ਚੁਣੌਤੀਆਂ, ਸਮਾਧਾਨ ਤੇ ਫੰਡਿੰਗ ਬਾਰੇ ਜਾਣਕਾਰੀ ਦੇਣਾ ਸੀ। ਆਈ.ਆਈ.ਸੀ. ਕੌਂਸਲ ਪ੍ਰਧਾਨ ਡਾ. ਸੋਨੀਆ ਸ਼ਰਮਾ ਅਤੇ ਕੋ-ਕੋਆਰਡੀਨੇਟਰਾਂ ਇੰਜ. ਗੁਰਪ੍ਰੀਤ ਕੌਰ, ਇੰਜ. ਸੋਨੂ ਰਾਣੀ, ਇੰਜ. ਜੋਗਿੰਦਰ ਸਿੰਘ, ਇੰਜ. ਕਰਮਜੀਤ ਕੌਰ ਨੇ ਦੱਸਿਆ ਕਿ ਸੈਮੀਨਾਰ ਵਿਚ ਮਨਿਸਟਰੀ ਆਫ਼ ਐਜੂਕੇਸ਼ਨ ਇਨੋਵੇਸ਼ਨ ਸੈੱਲ ਦੇ ਅਸਿਸਟੈਂਟ ਡਾਇਰੈਕਟਰ ਦੀਪਨ ਸ਼ਾਹੂ, ਮੈਡਮ ਸਲਵਰਾਨੀ ਅਤੇ ਪ੍ਰੋ. ਅਸੀਮ ਕਲਟਾ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਏ.ਆਈ./ਐੱਮ.ਐੱਲ., ਆਈ.ਓ.ਟੀ., ਕਲਾਊਡ ਕੰਪਿਊਟਿੰਗ, ਸਾਈਬਰ ਸਕਿਉਰਿਟੀ ਅਤੇ ਸੈਮੀਕੰਡਕਟਰ ਵਰਗੀਆਂ ਆਧੁਨਿਕ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਨਾਲ ਹੀ ਸਰਕਾਰ ਦੇ ‘ਟਾਈਡ’, ‘ਸਮਰਿਧ’ ਤੇ ‘ਜੀਨੀਅਸ’ ਵਰਗੇ ਪ੍ਰੋਗਰਾਮਾਂ ਬਾਰੇ ਵੀ ਚਾਨਣਾ ਪਾਇਆ ਗਿਆ। ਪ੍ਰੋ. ਅਸੀਮ ਕਲਟਾ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਡਿਜ਼ਾਇਨ, ਸਾਫ਼ਟਵੇਅਰ ਅਤੇ ਖੋਜ ਪ੍ਰੋਡਕਟਾਂ ਨੂੰ ਪੇਟੈਂਟ ਕਰਵਾ ਕੇ ਸੁਨਹਿਰੀ ਭਵਿੱਖ ਬਣਾ ਸਕਦੇ ਹਨ। ਪੇਟੈਂਟ ਕਰਵਾਉਣ ਲਈ ਫ਼ੇਜ-1 ਦੀ ਆਖ਼ਰੀ ਤਾਰੀਕ 30 ਸਤੰਬਰ ਹੈ, ਜਿਸ ਲਈ ਏ.ਆਈ.ਸੀ.ਟੀ.ਈ. ਅਤੇ ਸਿੱਖਿਆ ਮੰਤਰਾਲੇ ਵਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਕੰਪਿਊਟਰ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਨੇ ਸੈਮੀਨਾਰ ਲਈ ਆਈ.ਆਈ.ਸੀ. ਟੀਮ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ - ਸਾਬਕਾ ਸਰਪੰਚ ਜਗਰੂਪ ਸਿੰਘ ਘਣੀਆਂ ਅਗਲੀ ਖ਼ਬਰ 27ਵਾਂ ਆਲ ਇੰਡੀਆ ਸ਼ੂਟਿੰਗ ਵਾਲੀਬਾਲ ਟੂਰਨਾਮੈਂਟ 21, 22 ਨੂੰ : ਜਨਿੰਦਰ ਜੈਨ
Ad Position 24